Image default
About us ਤਾਜਾ ਖਬਰਾਂ

Breaking- ਗੈਰ ਕਾਨੂੰਨੀ ਢੰਗ ਨਾਲ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਵਿਅਕਤੀ ਤੇ ਕੇਸ ਦਰਜ

Breaking- ਗੈਰ ਕਾਨੂੰਨੀ ਢੰਗ ਨਾਲ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਵਿਅਕਤੀ ਤੇ ਕੇਸ ਦਰਜ

ਬਾਘਾਪੁਰਾਣਾ, 3 ਨਵੰਬਰ –(ਜਗਤ ਸੇਵਕ) ਮੋਗਾ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਅੱਜ ਉਸ ਵੇਲੇ ਅਹਿਮ ਹੁੰਗਾਰਾ ਮਿਲਿਆ ਜਦੋਂ ਇਕ ਗੁਪਤ ਸੂਚਨਾ ਦੇ ਅਧਾਰ ਤੇ ਡੀ .ਐਸ.ਪੀ. ਬਾਘਾਪੁਰਾਣਾ ਜਸਜੋਤ ਸਿੰਘ ਅਤੇ ਐਸ.ਐਚ.ਓ. ਬਾਘਾਪੁਰਾਣਾ ਜਤਿੰਦਰ ਸਿੰਘ ਨੇ ਆਪਣੀ ਅਗਵਾਈ ਹੇਠ ਪਿੰਡ ਆਲਮਵਾਲਾ ਵਿਖੇ ਆਵੈਦ ਢੰਗ ਨਾਲ ਚਲਦੇ ਨਸ਼ਾ ਛਡਾਊ ਕੇਂਦਰ ਉਪਰ ਐਫ.ਆਈ.ਆਰ. ਦਰਜ ਕੀਤੀ. ਮੀਡੀਆ ਨੂੰ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਜਸਜੋਤ ਸਿੰਘ ਨੇ ਦੱਸਿਆ ਕਿ ਉਕਤ ਨਸ਼ਾ ਛਡਾਊ ਕੇਂਦਰ ਸਬੰਧੀ ਇਕ ਗੁਪਤ ਸੂਚਾ ਪ੍ਰਾਪਤ ਹੋਈ ਸੀ ਜਿਸਦੀ ਜਾਂਚ ਦੌਰਾਨ ਇਹ ਸਾਫ ਹੋਇਆ ਕਿ ਪਿੰਡ ਆਲਮਵਾਲਾ ਵਿਚ ਉਕਤ ਨਸ਼ਾ ਛਡਾਊ ਕੇਂਦਰ ਗੈਰ ਕਾਨੂੰਨੀ ਢੰਗ ਨਾਲ ਚੱਲ ਰਿਹਾ ਹੈ ਤੇ ਇਸਦੇ ਮਾਲਿਕ ਪਾਸ ਕੋਈ ਲਾਇਸੈਂਸ ਵੀ ਨਹੀਂ ਹੈ , ਜਦੋਂ ਪੁਲਿਸ ਵੱਲੋਂ ਹੋਰ ਪੜਤਾਲ ਕੀਤੀ ਗਈ ਤਾਂ ਇਹ ਪਤਾ ਲੱਗਾ ਕਿ ਉਕਤ ਸੈਂਟਰ ਦਾ ਮਲਿਕ ਲੋਕਾਂ ਵਿਚ ਇਹ ਕਹਿੰਦਾ ਹੈ ਕਿ ਉਸ ਕੋਲ ਨਸ਼ਾ ਛਡਾਊ ਸੈਂਟਰ ਚਲਾਉਣ ਦਾ ਲਾਇਸੈਂਸ ਹੈ ਤੇ ਲੋਕਾਂ ਨੂੰ ਭਰਮ ਵਿਚ ਰੱਖਕੇ ਗੁੰਮਰਾਹ ਕਰ ਰਿਹਾ ਹੈ.ਇਸ ਕਰਕੇ ਪੁਲਿਸ ਵਲੋਂ ਧਾਰਾ 420 ਅਧੀਨ 3 ਲੋਕਾਂ ਨੂੰ ਨਾਮਜਦ ਕੀਤਾ ਗਿਆ ਹੈ

Related posts

ਮੁਲਾਜਮਾਂ ਤੇ ਪੈਨਸ਼ਨਰਾਂ ਦੀ 28 ਫੀਸਦੀ ਤੋਂ 34 ਫੀਸਦੀ ਡੀ ਏ ਦੀ ਕਿਸ਼ਤ ਦਾ ਪਿਛਲਾ ਬਕਾਇਆ ਤੁਰੰਤ ਦਿੱਤਾ ਜਾਵੇ-ਪੀਐਸਐਸਐਫ

punjabdiary

ਅੱਜ ਨਵਰਾਤਰੀ ਦਾ ਤੀਜਾ ਦਿਨ ਹੈ, ਅੱਜ ਇਸ ਤਰ੍ਹਾਂ ਕਰੋ ‘ਮਾਂ ਚੰਦਰਘੰਟਾ’ ਦੀ ਪੂਜਾ

Balwinder hali

ਵਿਸ਼ਵ ਦਾ ਪਹਿਲਾ ਨੈਨੋ DAP (ਤਰਲ) ਖਾਦ ਰਾਸ਼ਟਰ ਨੂੰ ਸਮਰਪਿਤ

punjabdiary

Leave a Comment