Image default
About us ਤਾਜਾ ਖਬਰਾਂ

Breaking-ਬੇਕਰੀ ਅਤੇ ਕੰਨਫੈਕਸ਼ਨਰੀ ਸਬੰਧੀ ਸਿਖਲਾਈ ਕੋਰਸ ਲਗਾਇਆ

Breaking-ਬੇਕਰੀ ਅਤੇ ਕੰਨਫੈਕਸ਼ਨਰੀ ਸਬੰਧੀ ਸਿਖਲਾਈ ਕੋਰਸ ਲਗਾਇਆ

ਫਰੀਦਕੋਟ, 4 ਨਵੰਬਰ – (ਪੰਜਾਬ ਡਾਇਰੀ) ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਵਿਖੇ ਮਿਤੀ 31 ਅਕਤੂਬਰ, 2022 ਤੋਂ 4 ਨਵੰਬਰ, 2022 ਤੱਕ 5 ਦਿਨਾਂ ਦਾ ‘ਬੇਕਰੀ ਅਤੇ ਕੰਨਫੈਕਸ਼ਨਰੀ’ ਸਬੰਧੀ ਸਿਖਲਾਈ ਕੋਰਸ ਡਾ. ਹਰਿੰਦਰ ਸਿੰਘ, ਸਹਿਯੋਗੀ ਨਿਰਦੇਸਕ (ਸਿਖਲਾਈ) ਦੀ ਰਹਿਨੁਮਾਈ ਹੇਠ ਲਗਾਇਆ ਗਿਆ। ਇਸ ਕੋਰਸ ਵਿੱਚ ਫਰੀਦਕੋਟ ਅਤੇ ਨੇੜਲੇ ਪਿੰਡਾਂ ਤੋਂ 24 ਲੜਕੀਆਂ ਅਤੇ ਔਰਤਾਂ ਨੇ ਭਾਗ ਲਿਆ। ਇਸ ਮੌਕੇ ਡਾ. ਰਾਕੇਸ਼ ਕੁਮਾਰ, ਪ੍ਰੋਫੈਸਰ (ਐਗਰੀ. ਇੰਜੀ.) ਨੇ ਸਿਖਿਆਰਥੀਆਂ ਨੂੰ ਕੇ. ਵੀ. ਕੇ. ਫਰੀਦਕੋਟ ਵਿਖੇ ਲੱਗਣ ਵਾਲੇ ਸਿਖਲਾਈ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਬੇਕਰੀ ਦੇ ਧੰਦੇ ਨੂੰ ਆਮਦਨ ਵਧਾਉਣ ਦੇ ਵਸੀਲੇ ਵਜੋਂ ਅਪਨਾਉਣ ਲਈ ਉਤਸ਼ਾਹਿਤ ਕੀਤਾ।
ਡਾ. ਕਰਮਜੀਤ ਕੌਰ, ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਬੇਕਰੀ ਅਤੇ ਕੰਨਫੈਕਸ਼ਨਰੀ ਕੋਰਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਬੇਕਰੀ ਦੇ ਵੱਖ-ਵੱਖ ਉਤਪਾਦ ਬਣਾਏ ਜਾ ਸਕਦੇ ਹਨ। ਉਨ੍ਹਾਂ ਨੇ ਸਿਖਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਬੇਕਰੀ ਦੇਸ਼ਾਂ-ਵਿਦੇਸ਼ਾਂ ਵਿੱਚ ਇੱਕ ਬਹੁਤ ਹੀ ਲਾਹੇਵੰਦ ਧੰਦਾ ਹੈ ਅਤੇ ਇਸ ਨੂੰ ਘਰ ਤੋਂ ਹੀ ਬਹੁਤ ਘੱਟ ਖਰਚੇ ਨਾਲ ਸ਼ੁਰੂ ਕਰਕੇ ਵਪਾਰਕ ਪੱਧਰ ਤੇ ਲਿਜਾਇਆ ਜਾ ਸਕਦਾ ਹੈ।
ਡਾ. ਕਰਮਜੀਤ ਕੌਰ ਅਤੇ ਨਵਦੀਪ ਕੌਰ ਸੰਧੂ ਨੇ ਕੋਰਸ ਦੌਰਾਨ ਵੱਖ-ਵੱਖ ਕੇਕ, ਕੋਕੋਨਟ ਕੁਕੀਜ਼, ਆਟਾ ਗੁੜ ਬਿਸਕੁਟ, ਬ੍ਰਾਊਨੀ ਅਤੇ ਚਾਕਲੇਟ ਆਦਿ ਬਣਾਉਣ ਦੀ ਸਿਖਲਾਈ ਦਿੱਤੀ।ਇਸ ਟਰੇਨਿੰਗ ਦੌਰਾਨ ਮਿਸਿਜ਼ ਸ਼ਿਖਾ ਜੈਨ, ਬੇਕਰੀ ਮਾਹਿਰ ਫਰੀਦਕੋਟ ਨੇ ਵਿਸ਼ੇਸ਼ ਤੌਰ ਤੇ ਬਰਥਡੇ ਅਤੇ ਐਨਵਰਸਿਰੀ ਕੇਕ ਬਣਾਉਣ ਅਤੇ ਉਸ ਦੀ ਆਇਸਿੰਗ ਤਿਆਰ ਕਰਨੀ ਅਤੇ ਸਜਾਵਟ ਕਰਨ ਦੀ ਸਿਖਲਾਈ ਦਿੱਤੀ।ਅਖੀਰਲੇ ਦਿਨ ਸਿਖਿਆਰਥੀਆਂ ਨੇ ਬੇਕਰੀ ਮੁਕਾਬਲੇ ਲਈ ਵੱਖ-ਵੱਖ ਉਤਪਾਦ ਆਪਣੇ ਹੱਥੀਂ ਤਿਆਰ ਕੀਤੇ। ਪਹਿਲੇ ਤਿੰਨ ਸਥਾਨਾਂ ਤੇ ਰਹਿਣ ਵਾਲੀਆਂ ਔਰਤਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਸਿਖਿਆਰਥੀਆਂ ਨੇ ਬਹੁਤ ਦਿਲਚਸਪੀ ਅਤੇ ਉਤਸ਼ਾਹ ਨਾਲ ਸਿਖਲਾਈ ਲਈ ਅਤੇ ਬੇਕਰੀ ਨੂੰ ਘਰੇਲੂ ਪੱਧਰ ਤੇ ਅਪਣਾਉਣ ਦਾ ਭਰੋਸਾ ਦਿਵਾਇਆ।
ਇਸ ਤੋਂ ਇਲਾਵਾ ਡਾ. ਚਰਨਜੀਤ ਸਿੰਘ, ਸਹਾਇਕ ਮਾਰਕੀਟਿੰਗ ਅਫ਼ਸਰ, ਮੰਡੀਕਰਨ ਵਿੰਗ, ਫਰੀਦਕੋਟ ਨੇ ਔਰਤਾਂ ਨੂੰ ਬੇਕਰੀ ਦਾ ਕਿੱਤਾ ਘਰੇਲੂ ਅਤੇ ਵਪਾਰਕ ਪੱਧਰ ਤੇ ਸ਼ੁਰੂ ਕਰਨ ਸਬੰਧੀ ਮੁੱਢਲੀ ਜਾਣਕਾਰੀ ਦਿੱਤੀ, ਵੱਖਰੇ-ਵੱਖਰੇ ਫੂਡ ਕਾਨੂੰਨਾਂ ਤੋਂ ਜਾਣੂ ਕਰਵਾਇਆ ਅਤੇ ਸੈਲਫ ਹੈਲਪ ਗਰੁੱਪ ਬਣਾ ਕੇ ਕੰਮ ਕਰਨ ਦੇ ਲਾਭ ਦੱਸੇ। ਮੈਡਮ ਵੀਰਪਾਲ ਕੌਰ, ਉੱਦਮੀ ਔਰਤ ਪਿੰਡ ਰੋਮਾਣਾ ਅਲਬੇਲ ਸਿੰਘ ਨੇ ਆਪਣੀ ਕਾਮਯਾਬੀ ਦੀ ਕਹਾਣੀ ਦੱਸਦਿਆਂ ਸਵੈ ਰੁਜ਼ਗਾਰ ਸ਼ੁਰੂ ਕਰਕੇ ਆਤਮ-ਨਿਰਭਰ ਹੋਣ ਲਈ ਉਤਸ਼ਾਹਿਤ ਕੀਤਾ।

Related posts

Breaking- ਵੱਡੀ ਖ਼ਬਰ – ਪੁਲਿਸ ਨੇ ਆਪ ਦੇ ਆਗੂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫਤਾਰ, ਗੈਂਗਸਟਰਾਂ ਨਾਲ ਦੱਸੇ ਜਾ ਰਹੇ ਹਨ ਸੰਬੰਧ

punjabdiary

Breaking- ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਅੱਜ ਸ਼ੁਰੂ ਹੋਈ

punjabdiary

Breaking- ਐਨ ਆਈ ਏ ਵਲੋਂ ਵੱਡੇ ਪੱਧਰ ਤੇ ਪੰਜਾਬ ਵਿੱਚ ਕਈ ਥਾਵਾਂ ਤੇ ਕੀਤੀ ਛਾਪੇਮਾਰੀ

punjabdiary

Leave a Comment