Breaking- ਜੇਲ੍ਹ ਵਿਚ ਬੰਦ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਹੰਗਾ ਲਈ
11 ਨਵੰਬਰ – ਪੰਜਾਬ ਦੇ ਅੰਮ੍ਰਿਤਸਰ ਵਿੱਚ ਪਿਛਲੇ ਦਿਨੀਂ ਸੰਦੀਪ ਸਿੰਘ ਸੰਨੀ ਨਾਂ ਦੇ ਨੋਜਵਾਨ ਨੇ ਸੁਧੀਰ ਸੂਰੀ ਸ਼ਰੇਆਮ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਉਸ ਤੋਂ ਪੁਲਿਸ ਮੌਕੇ ਤੇ ਸੰਦੀਪ ਸਿੰਘ ਸੰਨੀ ਨੂੰ ਗ੍ਰਿਫਤਾਰ ਕਰ ਲਿਆ ਸੀ। ਜਦੋਂ ਸੂਰੀ ਦਾ ਕਤਲ ਹੋਏ ਸੀ ਉਸ ਟਾਈਮ ਸ਼ਿਵ ਸੈਨਾ ਵਾਲਿਆਂ ਸੰਦੀਪ ਸਿੰਘ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਵੀ ਲਾ ਦਿੱਤੀ ਸੀ। ਜਿਸ ਤੋਂ ਸੰਦੀਪ ਸਿੰਘ ਦੇ ਪਰਿਵਾਰ ਨੂੰ ਹਿੰਦੂ ਸੰਗਠਨ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਉਸ ਸਮੇਂ ਪਰਿਵਾਰ ਘਰ ਤੋਂ ਪਾਸੇ ਚਲਾ ਗਿਆ ਸੀ। ਸੰਦੀਪ ਸਿੰਘ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈਕੇ ਅੱਜ ਨਿਹੰਗ ਜਥੇਬੰਦੀਆਂ ਨੇ ਜ਼ਿੰਮੇਵਾਰੀ ਲਈ ਹੈ ਕਿ ਜਿੰਨਾ ਚਿਰ ਸੰਦੀਪ ਸਿੰਘ ਦੀ ਸੁਰੱਖਿਆ ਯਕੀਨੀ ਨਹੀਂ ਹੁੰਦੀ ਉਦੋਂ ਤੱਕ ਨਿਹੰਗ ਜਥੇਬੰਦੀਆਂ ਪਰਿਵਾਰ ਦੀ ਸੁਰੱਖਿਆ ਕਰਨਗੀਆਂ ।
ਸੰਦੀਪ ਸਿੰਘ ਦੇ ਘਰ ਦੇ ਬਾਹਰ ਬੈਠੇ ਨਿਹੰਗ ਜੱਥੇਬੰਦੀਆਂ ਨੇ ਕਿਹਾ ਕਿ ਸੰਦੀਪ ਇਸ ਸਮੇਂ ਜੇਲ੍ਹ ਵਿੱਚ ਹੈ ਅਤੇ ਉਸ ਦੇ ਪਰਿਵਾਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿੱਖ ਕੌਮ ਦੀ ਹੈ। ਇਸ ਲਈ ਉਸ ਦੇ ਘਰ ਦੇ ਬਾਹਰ ਹਰ ਰੋਜ਼ ਨਿਹੰਗ ਸਿੱਖ ਸੁਰੱਖਿਆ ਲਈ ਤਿਆਰ ਰਹਿਣਗੇ। ਸੰਦੀਪ ਦੇ ਪਰਿਵਾਰ ਦੀ ਸੁਰੱਖਿਆ ਯਕੀਨੀ ਹੋਣ ਤੱਕ ਉਹ ਉੱਥੇ ਹੀ ਰਹਿਣਗੇ।