Breaking- ਗਾਇਕ ਨਛੱਤਰ ਗਿੱਲ ਦੀ ਧਰਮ ਪਤਨੀ ਦਾ ਦਿਹਾਂਤ ਹੋਇਆ, ਸਸਕਾਰ ਦੁਪਹਿਰ 1 ਵਜੇ ਹੋਵੇਗਾ
16 ਨਵੰਬਰ – ਪ੍ਰਸਿੱਧ ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਗਹਿਰਾ ਸਦਮਾ ਲੱਗਾ ਹੈ। ਉਨ੍ਹਾਂ ਦੀ ਧਰਮ ਪਤਨੀ ਦਲਵਿੰਦਰ ਕੌਰ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਕਿ ਉਨ੍ਹਾਂ ਦੀ ਬੇਟੀ ਦਾ ਵਿਆਹ ਅਜੇ ਦੋ ਦਿਨ ਪਹਿਲਾਂ 14 ਨਵੰਬਰ ਹੋਇਆ ਸੀ। ਨਛੱਤਰ ਗਿੱਲ ਦੇ ਲੜਕੇ ਦਾ ਵੀ ਕੱਲ੍ਹ 17 ਨਵੰਬਰ ਨੂੰ ਵਿਆਹ ਹੈ। ਪਤਨੀ ਦੀ ਮੌਤ ਤੋਂ ਬਾਅਦ ਖੁਸ਼ੀਆਂ ਅਚਾਨਕ ਸੋਗ ਵਿਚ ਬਦਲ ਗਈਆਂ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਦੁਪਹਿਰ 1 ਵਜੇ ਬੰਗਾ ਰੋਡ ਸ਼ਮਸ਼ਾਨਘਾਟ ਫਗਵਾੜਾ ਵਿਖੇ ਕੀਤਾ ਜਾਵੇਗਾ।