Breaking- ਜਿਲ੍ਹਾ ਫਰੀਦਕੋਟ ਦੀਆਂ 11 ਪ੍ਰਾਇਮਰੀ ਸਿਹਤ ਕੇਂਦਰਾਂ ਨੂੰ ਆਮ ਆਦਮੀ ਕਲੀਨਿਕਾਂ ‘ਚ ਤਬਦੀਲ ਕੀਤਾ ਜਾਵੇਗਾ- ਡਿਪਟੀ ਕਮਿਸ਼ਨਰ
ਫਰੀਦਕੋਟ, 24 ਨਵੰਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਇਕ ਹੋਰ ਪਹਿਲਕਦਮੀ ਕਰਦਿਆਂ ਹੋਇਆ ਪ੍ਰਾਇਮਰੀ ਸਿਹਤ ਸੈਂਟਰਾਂ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੀਟਿੰਗ ਅੱਜ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਿਹਤ ਵਿਭਾਗ ਤੋਂ ਇਲਾਵਾ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਸ਼ਮੂਹਲੀਅਤ ਕੀਤੀ ਗਈ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਹੋਇਆ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜਿਲ੍ਹਾ ਫਰੀਦਕੋਟ ਦੀਆਂ 11 ਪ੍ਰਾਇਮਰੀ ਸਿਹਤ ਕੇਂਦਰਾਂ ਜਿਹਨਾਂ ਵਿੱਚ ਫਰੀਦਕੋਟ ਦੀ ਬਾਜੀਗਰ ਬਸਤੀ, ਬਲਬੀਰ ਬਸਤੀ, ਦੀਪ ਸਿੰਘ ਵਾਲਾ, ਗੋਲੇਵਾਲਾ, ਕੋਟਸੁੱਖੀਆ, ਰੋੜੀਕਪੂਰਾ, ਬਰਗਾੜੀ, ਪੰਜਗਰਾਈ, ਗੁਰੂਸਰ, ਹਰੀ ਨੌ, ਸੁਰਗਾਪੁਰੀ ਸੀ.ਡੀ ਕੋਟਕਪੂਰਾ ਪੀ.ਐਚ.ਸੀ. ਨੂੰ ਆਮ ਆਦਮੀ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਬੰਧਤ ਵਿਭਾਗਾਂ ਵੱਲੋਂ ਉਹਨਾਂ ਦੀਆਂ ਜਰੂਰਤਾਂ ਮੁਤਾਬਿਕ ਡਿਮਾਂਡ ਦੇਣ ਦੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ, ਤਾਂ ਜੋ ਇਸ ਕੰਮ ਨੂੰ ਸਮਾਂਬੱਧ ਤਰੀਕੇ ਨਾਲ ਨੇਪੜੇ ਚਾੜਿਆ ਜਾ ਸਕੇ।
ਇਸ ਮੌਕੇ ਸਿਵਲ ਸਰਜਨ ਫਰੀਦਕੋਟ ਡਾ. ਨਰੇਸ਼ ਕੁਮਾਰ ਬਠਲਾ , ਸਹਾਇਕ ਸਿਵਲ ਸਰਜਨ ਡਾ. ਮਨਦੀਪ ਕੌਰ, ਡੀ.ਐਸ.ਸੀ. ਮੈਡਮ ਧੀਰਾ ਗੁਪਤਾ, ਐਸ.ਐਮ.ਓ ਡਾ.ਚੰਦਰ ਸ਼ੇਖਰ, ਡਾ. ਅਵਤਾਰਜੀਤ, ਡਾ. ਰਾਜੀਵ ਭੰਡਾਰੀ, ਡਾ. ਹਰਿੰਦਰ ਗਾਂਧੀ, ਡਾ. ਹਿਮਾਂਸ਼ੂ, ਡਾ. ਮੈਰੀ, ਮਾਸ ਮੀਡੀਆ ਅਫਸਰ ਮੈਡਮ ਮੀਨਾ ਕੁਮਾਰੀ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਿਲ ਸਨ