Breaking- ਭਗਵੰਤ ਮਾਨ ਨੂੰ ਕਾਨੂੰਨ ਬਾਰੇ ਜਾਣਕਾਰੀ ਨਹੀਂ ਹੈ ਚੰਡੀਗੜ੍ਹ ’ਚ ਪੰਜਾਬ ਦੀ ਵਿਧਾਨ ਸਭਾ ਪਹਿਲਾਂ ਤੋਂ ਹੀ ਮੌਜੂਦ ਹੈ ਫਿਰ ਵੱਖਰੀ ਜ਼ਮੀਨ ਦੀ ਮੰਗ ਕਿਉਂ- ਸੁਖਬੀਰ ਬਾਦਲ
26 ਨਵੰਬਰ – (ਪੰਜਾਬ ਡਾਇਰੀ) ਹਰਿਆਣਾ ਵਲੋਂ ਵੱਖਰੀ ਵਿਧਾਨ ਸਭਾ ਲਈ 10 ਏਕੜ ਜ਼ਮੀਨ ਅਲਾਟ ਕੀਤੇ ਜਾਣ ਦੀ ਮੰਗ ਵਿਰੁੱਧ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਮੰਗ-ਪੱਤਰ ਸੌਂਪਿਆ। ਸੁਖਬੀਰ ਬਾਦਲ ਨੇ ਮੀਡੀਆ ਨੂੰ ਸੰਬੋਧਨ ਕਰਨ ਮੌਕੇ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕ ਬਚਾਉਣ ’ਚ ਨਾਕਾਮ ਰਹੀ ਹੈ। ਉਨ੍ਹਾਂ ਸਾਫ਼ ਤੌਰ ’ਤੇ ਕਿਹਾ ਚੰਡੀਗੜ੍ਹ ਪੰਜਾਬ ਦਾ ਹੈ, ਜੇ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਚਾਹੀਦੀ ਹੈ ਤਾਂ ਉਹ ਪੰਚਕੂਲਾ ’ਚ ਬਣਾ ਸਕਦੇ ਹਨ।
ਉਨ੍ਹਾਂ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ’ਤੇ ਵੀ ਤੰਜ ਕੱਸਦਿਆਂ ਕਿਹਾ ਕਿ ਭਗਵੰਤ ਮਾਨ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਚੰਡੀਗੜ੍ਹ ’ਚ ਪੰਜਾਬ ਦੀ ਵਿਧਾਨ ਸਭਾ ਪਹਿਲਾਂ ਤੋਂ ਹੀ ਮੌਜੂਦਾ ਹੈ ਇਸਦੇ ਬਾਵਜੂਦ ਭਗਵੰਤ ਮਾਨ ਪੰਜਾਬ ਲਈ ਜ਼ਮੀਨ ਦੀ ਮੰਗ ਕੀਤੀ ਹੈ, ਇਹ ਆਪਣੇ ਆਪ ’ਚ ਹੀ ਹਾਸੋਹੀਣੀ ਗੱਲ ਹੈ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੰਦਿਆ ਦੱਸਿਆ ਕਿ ਜਦੋਂ ਕਿਸੇ ਸੂਬੇ ਦੀ ਹੱਦਬੰਦੀ ’ਚ ਬਦਲਾਅ ਕਰਨਾ ਹੁੰਦਾ ਹੈ ਤਾਂ ਉਹ ਸੰਵਿਧਾਨ ਤਹਿਤ ਕੀਤਾ ਜਾਂਦਾ ਹੈ। ਕਿਸੇ ਸੂਬੇ ਦੇ ਕਹਿਣ ’ਤੇ ਹੱਦਬੰਦੀ ’ਚ ਬਦਲਾਅ ਨਹੀਂ ਕੀਤਾ ਜਾ ਸਕਦਾ। ਜਿਵੇਂ ਹਰਿਆਣਾ ਵਲੋਂ ਪੰਚਕੂਲਾ ’ਚ ਜ਼ਮੀਨ ਦੇਣ ਬਦਲੇ ਚੰਡੀਗੜ੍ਹ ’ਚ ਜ਼ਮੀਨ ਲੈਣ ਦੀ ਗੱਲ ਕਹੀ ਜਾ ਰਹੀ ਹੈ, ਇਹ ਕਦੇ ਵੀ ਸੰਭਵ ਨਹੀਂ ਹੋ ਸਕਦਾ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਸੂਬੇ ਦੀ ਕਾਨੂੰਨ-ਵਿਵਸਥਾ ਦਾ ਹਾਲ ਵੀ ਬੁਰਾ ਹੋ ਚੁੱਕਾ ਹੈ। ਕੋਈ ਵੀ ਸੂਬੇ ’ਚ ਆਪਣੇ ਆਮ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਪਹਿਲਾਂ ਹਿਮਾਚਲ ’ਚ ਚੋਣ ਪ੍ਰਚਾਰ ਕਰਦਾ ਰਿਹਾ ਤੇ ਹੁਣ ਪਿਛਲੇ 1 ਮਹੀਨੇ ਤੋਂ ਗੁਜਰਾਤ ’ਚ ਚੋਣ-ਪ੍ਰਚਾਰ ਰੁਝਿਆ ਹੈ।
ਉਨ੍ਹਾਂ ਕਿਹਾ ਕਿ ਅੱਜ ਅਸੀਂ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਹੈ ਕਿ ਪੰਜਾਬ ’ਚ ਭਗਵੰਤ ਮਾਨ ਦੀ ਸਰਕਾਰ ਜਿਹੜੇ ਗਲਤ ਫ਼ੈਸਲੇ ਕਰ ਰਹੀ ਹੈ, ਉਨ੍ਹਾਂ ਨੂੰ ਸੁਧਾਰਿਆ ਜਾਵੇ।
We, a delegation of Shiromani Akali Dal, submitted memorandum to Pb Governor on 3 issues:
1. Haryana's illogical demand for Vidhan Sabha building in Chandigarh.
2. Collapse of law & order situation in Punjab.
3. Govt's decision to snatch Jumla Mushtarka Malkan land from farmers. pic.twitter.com/qz6KNQedpv— Sukhbir Singh Badal (@officeofssbadal) November 26, 2022
Advertisement