Breaking- ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ ਯੂ.ਕੇ ਵਲੋਂ ‘ਵਿਸ਼ਵ ਪੰਜਾਬੀ ਮਾਹ’ ਨੂੰ ਸਮਰਪਿਤ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ
ਪ੍ਰੋ ਬੀਰ ਇੰਦਰ ਸਰਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਫਰੀਦਕੋਟ, 29 ਨਵੰਬਰ – (ਪੰਜਾਬ ਡਾਇਰੀ) ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਚੇਅਰਮੈਨ ‘ਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ’ ਦੀ ਰਹਿਨੁਮਾਈ ਹੇਠ ਮਿਤੀ 25.11.2022 ਨੂੰ ‘ਵਿਸ਼ਵ ਪੰਜਾਬੀ ਮਾਹ’ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਵਿ-ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਦੇਸ਼-ਵਿਦੇਸ਼ ਤੋਂ ਕਵੀਆਂ/ਕਵਿੱਤਰੀਆਂ ਨੇ ਇਸ ਅੰਤਰਰਾਸ਼ਟਰੀ ਕਾਵਿ-ਗੋਸ਼ਟੀ ਵਿੱਚ ਹਿੱਸਾ ਲਿਆ। ਚੇਅਰਮੈਨ ਸਾਹਿਬ ਨੇ ਮੁੱਖ ਮਹਿਮਾਨ ਪ੍ਰੋ.ਬੀਰ ਇੰਦਰ ਸਰਾਂ ਸਮੇਤ ਸਾਰੇ ਲੇਖਕਾਂ ਅਤੇ ਆਨਲਾਈਨ ਜੁੜੇ ਹੋਏ ਦਰਸ਼ਕਾਂ ਨੂੰ ‘ਜੀ ਆਇਆਂ’ ਕਹਿੰਦੇ ਹੋਏ, ਪੰਜਾਬੀ ਮਾਹ ‘ਤੇ ਇਹ ਸ਼ੇਅਰ ਸੁਣਾ ਕੇ ਇਸ ਕਾਵਿ-ਗੋਸ਼ਟੀ ਦਾ ਆਗਾਜ਼ ਕੀਤਾ :
“ਕਦੇ ਵੀ ਘੱਟ ਨਾ ਹੋਣਾ ਮੇਰਾ ਮੋਹ ਪੰਜਾਬੀ ਤੋਂ।
ਕਿਉਂਕਿ ਮੈਨੂੰ ਮਿਲੇ ਹਮੇਸ਼ਾ ਲੋਅ ਪੰਜਾਬੀ ਤੋਂ।
ਹੋਰ ਭਾਸ਼ਾਵਾਂ ਸਿੱਖਣਾ ਵੀ ਲੱਖੇ ਕੋਈ ਮਾੜਾ ਨਾ,
ਲੇਕਿਨ ਹੋਰਾਂ ਵਿੱਚ ਨਾ ਵੱਧ ਖੁਸ਼ਬੋ ਪੰਜਾਬੀ ਤੋਂ।
ਸਿਫ਼ਤਾਂ ਕਰ ਲਓ ਮਾਂ ਬੋਲੀ ਤੇ ਦੇਸ਼ ਪੰਜਾਬ ਦੀਆਂ।
‘ਲੱਖੇ’ ਰੀਸਾਂ ਗੇਂਦਾ ਨਾ ਕਰ ਸਕੇ ਗ਼ੁਲਾਬ ਦੀਆਂ।”
ਇਸ ਅੰਤਰਰਾਸ਼ਟਰੀ ਕਾਵਿ-ਗੋਸ਼ਟੀ ਵਿੱਚ ਪ੍ਰੋ. ਬੀਰ ਇੰਦਰ ਸਰਾਂ ਜੀ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਮੂਲੀਅਤ ਕੀਤੀ। ਇੱਥੇ ਇਹ ਦੱਸਣਯੋਗ ਹੈ ਕਿ ਪ੍ਰੋ. ਬੀਰ ਇੰਦਰ ਸਰਾਂ ਜੀ ‘ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ’ ਦੇ ਚੇਅਰਮੈਨ ਹਨ ਅਤੇ ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਦੇ ਵਾਈਸ- ਚੇਅਰਮੈਨ ਹਨ। ਇਸ ਕਾਵਿ ਗੋਸ਼ਟੀ ਦੀ ਪ੍ਰਧਾਨਗੀ ਸ. ਸਰਦੂਲ ਸਿੰਘ ਭੱਲਾ ਜੀ ਨੇ ਕੀਤੀ। ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਦੀ ਅਣਥੱਕ ਮਿਹਨਤ ਤੇ ਮਾਂ-ਬੋਲੀ ਪੰਜਾਬੀ ਲਈ ਅਥਾਹ ਪ੍ਰੇਮ ਸਦਕਾ ਅੱਜ ਇਹ ਸਾਹਿਤਕ ਮੰਚ ਬੁਲੰਦੀਆਂ ਨੂੰ ਛੂਹ ਰਿਹਾ ਹੈ। ਡਾ. ਸਤਿੰਦਰਜੀਤ ਕੌਰ ਬੁੱਟਰ ਜੀ ਨੇ ਮੰਚ-ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਬਹੁਤ ਸੁਹਣੇ ਤੇ ਪ੍ਰਭਾਵਸ਼ਾਲੀ ਰੂਪ ਵਿੱਚ ਹਰ ਲੇਖਕ ਨੂੰ ਆਪਣੀ ਕਵਿਤਾ ਪੇਸ਼ ਕਰਨ ਲਈ ਕਿਹਾ। ਸਭ ਦੀਆਂ ਕਵਿਤਾਵਾਂ ਬਹੁਤ ਹੀ ਖੂਬਸੂਰਤ ਸਨ, ਜਿਨ੍ਹਾਂ ਦੀ ਸਾਰੀ ਪ੍ਰਬੰਧਕੀ ਟੀਮ ਨੇ ਬਹੁਤ ਸਰਾਹਣਾ ਕੀਤੀ।
ਮੁੱਖ ਮਹਿਮਾਨ ਪ੍ਰੋ ਬੀਰ ਇੰਦਰ ਸਰਾਂ ਜੀ ਨੇ ਆਪਣੇ ਅਣਮੁੱਲੇ ਵਿਚਾਰ ਪੇਸ਼ ਕਰਦਿਆਂ, ਪੰਜਾਬੀ ਮਾਂ-ਬੋਲੀ ਦੀ ਦਿਲੋਂ ਸੇਵਾ ਕਰ ਰਹੇ ਸਭ ਅਦਾਰਿਆਂ ਦੀ ਪ੍ਰਸ਼ੰਸ਼ਾ ਕੀਤੀ ਤੇ ਵਧਾਈਆਂ ਦਿੱਤੀਆਂ, ਨਾਲ ਹੀ ਆਪਣੀਆਂ ਬਹੁਤ ਖ਼ੂਬਸੂਰਤ ਰਚਨਾਵਾਂ ਸੁਣਾ ਕੇ ਸਭਨਾਂ ਦਾ ਮਨ ਮੋਹ ਲਿਆ। ਇਸ ਮੌਕੇ ਪਰਮਿੰਦਰ ਕੌਰ ਨਾਗੀ ਜੀ, ਪ੍ਰੋ. ਗੁਰਵਿੰਦਰ ਕੌਰ ਗੁਰੀ ਜੀ, ਡਾ. ਸਤਿੰਦਰਜੀਤ ਕੌਰ ਬੁੱਟਰ ਜੀ, ਪ੍ਰੋ. ਦਵਿੰਦਰ ਖੁਸ਼ ਧਾਲੀਵਾਲ ਜੀ, ਅਮਰੀਕ ਸਿੰਘ ਲੇਹਲ ਧਾਰੀਵਾਲ ਜੀ, ਜਸਵਿੰਦਰ ਕੌਰ ਜੱਸੀ ਜੀ ਬਟਾਲਾ, ਛਿੰਦਾ ਬੁਰਜ ਵਾਲਾ ਜੀ, ਡਾ. ਟਿੱਕਾ ਜੇ.ਐਸ ਸਿੱਧੂ ਜੀ, ਕਿੰਦਰਵੀਰ ਸਰਾਂ, ਵਿਜੇ ਕੁਮਾਰ ਦੁਰੱਗੀ ਤੋਂ ਇਲਾਵਾ ਪ੍ਰਧਾਨ ਸ. ਸਰਦੂਲ ਸਿੰਘ ਭੱਲਾ ਜੀ, ਚੇਅਰਮੈਨ ਸ. ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਜੀ ਨੇ ਪੰਜਾਬੀ ਮਾਹ ਦੀਆਂ ਬਹੁਤ ਹੀ ਖੂਬਸੂਰਤ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਨੇ ਸਾਰਿਆਂ ਦੇ ਮਨਾਂ ਨੂੰ ਮੋਹ ਲਿਆ। ਇਸ ਪ੍ਰੋਗਰਾਮ ਦੌਰਾਨ ਮਨਪ੍ਰੀਤ ਕੌਰ ਸੰਧੂ ਜੀ ਨੂੰ ਮੰਚ ਵੱਲੋਂ ਮਹਾਂਰਾਸ਼ਟਰ ਇਕਾਈ ਦਾ ਪ੍ਰਧਾਨ ਥਾਪਿਆ ਗਿਆ। ਦਵਿੰਦਰ ਕੌਰ ਖੁਸ਼ ਧਾਲੀਵਾਲ ਜੀ ਨੇ ਲਾਈਵ ਇੰਚਾਰਜ ਦੀ ਸੇਵਾ ਨਿਭਾਈ।
ਅੰਤ ਵਿੱਚ ਸ. ਲਖਵਿੰਦਰ ਸਿੰਘ ਲੱਖਾ ਚੇਅਰਮੈਨ ਜੀ ਤੇ ਪ੍ਰਧਾਨ ਸ. ਸਰਦੂਲ ਸਿੰਘ ਭੱਲਾ ਜੀ ਨੇ ਇਸ ਅੰਤਰਰਾਸ਼ਟਰੀ ਕਾਵਿ ਗੋਸ਼ਟੀ ਨੂੰ ਸਫਲ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ।