Image default
ਤਾਜਾ ਖਬਰਾਂ

Breaking-ਸਰਕਾਰ ਗੋਲਡੀ ਬਰਾੜ ਨੂੰ ਫੜਨ ਲਈ 2 ਕਰੋੜ ਰੁਪਏ ਦਾ ਇਨਾਮ ਰੱਖੇ – ਬਲਕੌਰ ਸਿੰਘ

Breaking-ਸਰਕਾਰ ਗੋਲਡੀ ਬਰਾੜ ਨੂੰ ਫੜਨ ਲਈ 2 ਕਰੋੜ ਰੁਪਏ ਦਾ ਇਨਾਮ ਰੱਖੇ – ਬਲਕੌਰ ਸਿੰਘ

1 ਦਸੰਬਰ – ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋਏ ਨੂੰ 6 ਮਹੀਨੇ ਪੂਰੇ ਹੋ ਗਏ ਹਨ । ਪਰ ਸਿੱਧੂ ਮੂਸੇਵਾਲਾ ਦਾ ਪਰਿਵਾਰ ਸਰਕਾਰ ਦੀਆਂ ਕਾਰਵਾਈਆਂ ਤੋਂ ਸੰਤੁਸ਼ਟ ਨਹੀਂ ਹੈ। ਸਿੱਧੂ ਮੂਸੇਵਾਲਾ ਦੇ ਮਾਪੇ ਅਜੇ ਵੀ ਸਰਕਾਰ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਗੈਂਗਸਟਰ ਗੋਲਡੀ ਬਰਾੜ ਨੂੰ ਫੜਨ ਲਈ 2 ਕਰੋੜ ਦਾ ਇਨਾਮ ਰੱਖੇ। ਬਲਕੌਰ ਸਿੰਘ ਨੇ ਸਰਕਾਰ ਨੂੰ ਇਹ ਵੀ ਆਖ ਦਿੱਤਾ ਜੇ ਸਰਕਾਰ ਕੋਲ ਪੈਸੇ ਨਹੀਂ ਹੈ ਤਾਂ ਮੈਂ ਆਪਣੀ ਜ਼ਮੀਨ ਵੇਚ ਕੇ ਪੈਸੇ ਦੇਵਾਂਗਾ ।
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ 2 ਕਰੋੜ ਰੁਪਏ ਸਾਲ ਦਾ ਟੈਕਸ ਭਰਦਾ ਸੀ, ਉਹ ਚਲਾ ਗਿਆ ਪਰ ਉਹ ਹੁਣ ਵੀ ਟੈਕਸ ਭਰਦੇ ਹਨ । ਅਸੀ ਪਹਿਲੇ ਦੋ ਸਾਲ ਗਾਲੇ ਕਿਉਂਕਿ ਸਾਡਾ ਬੈਂਕ ਵਿੱਚ ਖਾਤਾ ਨਹੀਂ ਸੀ। ਅਸੀ ਦੋਸਤਾਂ ਦੇ ਸਹਾਰੇ ‘ਤੇ ਚੱਲੇ ਜਿਨ੍ਹਾਂ ਨੇ ਸਾਨੂੰ ਰੱਜ ਕੇ ਠੱਗਿਆ । ਅਸੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਕਮਾਇਆ। ਅਸੀ ਇਸ ਲਾਈਨ ਵਿੱਚੋਂ ਕੋਈ ਮੋਟੀ ਕਮਾਈ ਨਹੀਂ ਕੀਤੀ।

Related posts

ਅਹਿਮ ਖ਼ਬਰ – ਅੱਜ ਤੋਂ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਇੰਟਰਨੈੱਟ ਦੀ ਸੇਵਾ ਬਹਾਲ ਹੋਵੇਗੀ, ਕੁਝ ਜਿਲ੍ਹਿਆਂ ਵਿੱਚ ਇੰਟਰਨੈੱਟ ਦੀ ਸੇਵਾ ਰਹੇਗੀ ਪੂਰੀ ਤਰ੍ਹਾਂ ਬੰਦ

punjabdiary

ਨਵੀਂ ਸਰਕਾਰ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰੇ : ਸੰਧੂ

punjabdiary

Breaking- ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਰਾਤ ਵੇਲੇ ਦੁਕਾਨ ਵਿਚੋਂ 8 ਹਜ਼ਾਰ ਦੀ ਨਗਦੀ ਲੈ ਕੇ ਛੂ ਮੰਤਰ ਹੋਏ

punjabdiary

Leave a Comment