Image default
ਤਾਜਾ ਖਬਰਾਂ

Breaking- ਚੀਨ ਵਿਚ ਕੋਰੋਨਾ ਨੇ ਮਚਾਈ ਤਬਾਹੀ, ਲਗਾਤਾਰ ਮੌਤਾ ਦਾ ਕਹਿਰ ਜਾਰੀ 10 ਲੱਖ ਦੇ ਕਰੀਬ ਮੌਤਾਂ ਦਾ ਅਨੁਮਾਨ

Breaking- ਚੀਨ ਵਿਚ ਕੋਰੋਨਾ ਨੇ ਮਚਾਈ ਤਬਾਹੀ, ਲਗਾਤਾਰ ਮੌਤਾ ਦਾ ਕਹਿਰ ਜਾਰੀ 10 ਲੱਖ ਦੇ ਕਰੀਬ ਮੌਤਾਂ ਦਾ ਅਨੁਮਾਨ

26 ਦਸੰਬਰ – ਚੀਨ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਰੋਜ਼ਾਨਾ ਲੱਖਾਂ ਲੋਕ ਇਸ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ, ਜਿਸ ਕਾਰਨ ਹਸਪਤਾਲਾਂ ਮਰੀਜ਼ਾਂ ਨਾਲ ਭਰੇ ਪਏ ਹਨ ਹੋਰ ਨਵੇਂ ਮਰੀਜ਼ਾਂ ਲਈ ਥਾਂ ਘੱਟ ਪੈ ਗਈ ਹੈ ।
ਮਹਾਂਮਾਰੀ ਵਿਗਿਆਨੀਆਂ ਅਤੇ ਡਾਕਟਰਾਂ ਨੇ 5 ਤੋਂ 25 ਦਸੰਬਰ ਦੇ ਵਿਚਕਾਰ ਚੀਨ ਵਿੱਚ 10 ਕਰੋੜ ਲੋਕਾਂ ਦੇ ਕੋਰੋਨਾ ਪੀੜਤ ਹੋਣ ਅਤੇ ਲਗਭਗ 10 ਲੱਖ ਮੌਤਾਂ ਦਾ ਅਨੁਮਾਨ ਲਗਾਇਆ ਹੈ।
ਦਿੱਲੀ ਦੇ ਸਫਦਰਜੰਗ ਹਸਪਤਾਲ ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਮੁਖੀ ਡਾਕਟਰ ਨੀਰਜ ਕੁਮਾਰ ਗੁਪਤਾ ਨੇ ਕਿਹਾ, “ਅੰਕੜਿਆਂ ਦੇ ਅਨੁਸਾਰ, ਚੀਨ ਵਿੱਚ 10 ਕਰੋੜ ਕੋਰੋਨਾ ਸੰਕਰਮਿਤ ਹੋਣ ਦੀ ਸੰਭਾਵਨਾ ਹੈ।” ਜੇਕਰ 5 ਲੱਖ ਲੋਕ ਹਸਪਤਾਲਾਂ ‘ਚ ਭਰਤੀ ਹੋ ਸਕਦੇ ਹਨ ਤਾਂ ਉੱਥੇ 10 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੋਵੇਗੀ।
ਚੀਨ ਕੋਰੋਨਾ ਦੇ ਮਾਮਲੇ ਵਧਣ ਕਾਰਨ ਆਪਣੇ ਅੰਕੜਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਕਿ ਉਹ ਹੁਣ ਰੋਜ਼ਾਨਾ ਕੋਵਿਡ ਡੇਟਾ ਜਾਰੀ ਨਹੀਂ ਕਰੇਗਾ।
NHC (ਰਾਸ਼ਟਰੀ ਸਿਹਤ ਕਮਿਸ਼ਨ) ਨੇ ਇੱਕ ਬਿਆਨ ਵਿੱਚ ਕਿਹਾ, ‘ਚੀਨੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਕੋਵਿਡ-19 ਸੰਬੰਧੀ ਜਾਣਕਾਰੀ ਅਤੇ ਖੋਜ ਲਈ ਕੋਰੋਨਾ ਡੇਟਾ ਪ੍ਰਕਾਸ਼ਿਤ ਨਹੀਂ ਕਰੇਗਾ। ਹਾਲਾਂਕਿ, ਉਸ ਨੇ ਇਹ ਨਹੀਂ ਦੱਸਿਆ ਕਿ ਇਸ ਅਚਾਨਕ ਫੈਸਲੇ ਦੇ ਪਿੱਛੇ ਕੀ ਕਾਰਨ ਸਨ।
ਐਨਐਚਸੀ ਦੇ ਲੀਕ ਹੋਏ ਦਸਤਾਵੇਜ਼ਾਂ ਦੇ ਅਨੁਸਾਰ, ਚੀਨ ਵਿੱਚ ਪਿਛਲੇ 20 ਦਿਨਾਂ ਵਿੱਚ 25 ਕਰੋੜ (250 ਮਿਲੀਅਨ) ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੀ ਬੈਠਕ ਵਿੱਚ ਸੰਕਰਮਣ ਨਾਲ ਜੁੜੇ ਇਹ ਅੰਕੜੇ ਜਾਰੀ ਕੀਤੇ ਗਏ ਸਨ।
ਇਸ ਰਿਪੋਰਟ ਮੁਤਾਬਕ ਚੀਨ ਦੀ ਸਿਹਤ ਅਥਾਰਟੀ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਇਸ ਹਫਤੇ ਕੋਰੋਨਾ ਆਪਣੇ ਸਿਖਰ ‘ਤੇ ਹੋਵੇਗਾ ਅਤੇ 1 ਦਿਨ ‘ਚ 35 ਮਿਲੀਅਨ ਤੋਂ ਜ਼ਿਆਦਾ ਲੋਕ ਸੰਕਰਮਿਤ ਹੋ ਸਕਦੇ ਹਨ।

Related posts

ਜੰਗ ਕਿਸੇ ਮਸਲੇ ਦਾ ਹੱਲ ਨਹੀਂ, ਬਰਬਾਦੀ ਹੈ : ਜੋਤੀ ਮਲਹੋਤਰਾ

punjabdiary

Breaking- ਪੰਜਾਬ ਦੀ ਮਾਨ ਸਰਕਾਰ ਵਲੋਂ ਉਨ੍ਹਾਂ ਮੁਲਾਜ਼ਮਾ ਤੇ ਅਧਿਕਾਰੀਆਂ ਤੇ ਕਾਰਵਾਈ ਜਿਹੜੇ ਬਿਨਾਂ ਛੁੱਟੀ ਲਏ ਵਿਦੇਸ਼ਾਂ ਵਿੱਚ ਜਾ ਕੰਮ ਕਰਦੇ ਅਤੇ ਪੀਆਰ ਲਈ ਹੈ।

punjabdiary

Breaking- ਬੀਜੇਪੀ ‘ਚ ਜਾਣ ਦਾ ਇਹ ਮਤਲਬ ਨਹੀਂ ਕਿ ਬਚ ਜਾਉਗੇ, ਵਿਜੀਲੈਂਸ ਵਾਲਾ ਆਰਾ ਸਾਰਿਆਂ ਤੇ ਹੀ ਚੱਲੂ – ਭਗਵੰਤ ਮਾਨ

punjabdiary

Leave a Comment