Image default
About us ਤਾਜਾ ਖਬਰਾਂ

Breaking- ਪਾਕਿਸਤਾਨ ਦੀ ਘਟੀਆ ਕਰਤੂਤ, ਇਕ ਵਾਰ ਫਿਰ ਭਾਰਤ ਦੀ ਸਰਹੱਦ ਵਿਚ ਡਰੋਨ ਰਾਹੀਂ ਹਥਿਆਰ ਸੁੱਟੇ ਗਏ

Breaking- ਪਾਕਿਸਤਾਨ ਦੀ ਘਟੀਆ ਕਰਤੂਤ, ਇਕ ਵਾਰ ਫਿਰ ਭਾਰਤ ਦੀ ਸਰਹੱਦ ਵਿਚ ਡਰੋਨ ਰਾਹੀਂ ਹਥਿਆਰ ਸੁੱਟੇ ਗਏ

ਗੁਰਦਾਸਪੁਰ, 18 ਜਨਵਰੀ – (ਬਾਬੂਸ਼ਾਹੀ ਬਿਊਰੋ) ਪਾਕਿਸਤਾਨ ਵੱਲੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਭਾਰਤ ਵਿੱਚ ਭੇਜਣ ਦੀਆਂ ਗਤੀਵਿਧੀਆਂ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਧੁੰਦ ਤੇ ਠੰਢ ਦਾ ਫਾਇਦਾ ਚੁੱਕ ਕੇ ਦੇਰ ਰਾਤ ਪਾਕਿਸਤਾਨ‌ ਆਪਣੀਆ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ ਪਰ ਭਾਰਤੀ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ ।
ਕੱਲ੍ਹ ਅੱਧੀ ਰਾਤ 11: 51 ਵਜੇ ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦੌਰਾਨ ਬੀਐਸਐਫ ਦੇ ਸੈਕਟਰ ਗਰਦਾਸਪੁਰ ਦੀ 58 ਬਟਾਲੀਅਨ ਬੀਪੀਓ ਠਾਕੁਰਪੁਰ ਦੇ ਜਵਾਨਾਂ ਨੇ ਪਾਕਿਸਤਾਨ ਵੱਲੋਂ ਡਰੋਨ ਦੀ ਆਵਾਜ਼ ਸੁਣੀ । ਪਿੰਡ ਉੱਚਾ ਧਕਾਲਾ ਵਿੱਚ 7 ਕਿਲੋਮੀਟਰ ਭਾਰਤੀ ਸੀਮਾ ਦੇ ਅੰਦਰ ਵੜ ਚੁੱਕੇ ਪਾਕਿਸਤਾਨੀ ਡਰੋਨ ‘ਤੇ ਫਾਇਰਿੰਗ ਕੀਤੀ ਗਈ। ਫਾਇਰਿੰਗ ਤੋਂ ਕੁਝ ਦੇਰ ਬਾਅਦ ਹੀ ਜ਼ਮੀਨ ’ਤੇ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਵੀ ਸੁਣੀ ਗਈ ਅਤੇ ਡਰੋਨ ਵਾਪਸ ਦੌੜ ਗਿਆ।
ਬੀ ਐਸ ਐਫ ਜਵਾਨਾਂ ਵੱਲੋਂ ਚਲਾਏ ਗਏ ਤਲਾਸ਼ੀ ਅਭਿਆਨ ਦੇ ਦੌਰਾਨ ਚਾਰ ਪਿਸਤੌਲ, 8 ਮੈਗਜ਼ੀਨ ਅਤੇ 47 ਰਾਉਂਡ ਬਰਾਮਦ ਕੀਤੇ ਗਏ ਜੋ ਇਸ ਡ੍ਰੋਨ ਵੱਲੋਂ ਸੁੱਟੇ ਗਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਜਵਾਨਾਂ ਠਾਕੁਰਪੁਰ ਬੀਪੀਓ ਨੇੜਲੇ ਪਿੰਡ ਉੱਚਾ ਧਕਾਲਾ ਅੰਬੇਦਕਰ ਖੇਡ ਮੈਦਾਨ ਵਿੱਚ ਬੀਐਸਐਫ ਵੱਲੋਂ ਐਂਬੂਲਸ ਲਗਾਇਆ ਹੋਇਆ ਸੀ ਇਸ ਦੌਰਾਨ ਡਰੋਨ ਦੀ ਆਵਾਜ਼ ਸੁਣਾਈ ਦਿੱਤੀ ਅਤੇ ਬੀਐਸਐਫ ਜਵਾਨਾਂ ਨੇ 17 ਦੇ ਕਰੀਬ ਫਾਇਰ ਕੀਤੇ ਗਏ । ਇਸ ਮੌਕੇ ਡਰੋਨ ਤੋਂ ਕੋਈ ਚੀਜ਼ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ । ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਰਚ ਕੀਤਾ ਗਿਆ ਤਾਂ 1 ਪੈਕਟ ਬਰਾਮਦ ਹੋਇਆ ਜਿਸ ਵਿੱਚੋਂ 4 ਚਾਇਨਾ-ਮੇਡ ਪਿਸਤੌਲ , 8 ਮੈਗਜ਼ੀਨ ਅਤੇ 47 ਰਾਉਂਡ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਸਮਾਨ ਬਰਾਮਦ ਹੋਣ ਤੋਂ ਬਾਅਦ ਵੀ ਇਲਾਕੇ ਦਾ ਤਲਾਸ਼ੀ ਅਭਿਆਨ ਅਜੇ ਜਾਰੀ ਹੈ।

Related posts

ਰਡਿਆਲਾ ਦੇ ਸਕੂਲ ਵਿੱਚ ‘ਬਰੀਕ ਅਨਾਜ’ ਵਿਸ਼ੇ ਤੇ ਲੈਕਚਰ ਆਯੋਜਿਤ

punjabdiary

ਲੁਧਿਆਣਾ ਦੀ ਸਬਜ਼ੀ ਮੰਡੀ ‘ਚ ਫੱਟਿਆ ਸਿਲੰਡਰ, ਲੋਕਾਂ ਨੇ ਭੱਜ ਬਚਾਈ ਜਾਨ

punjabdiary

Breaking- ਪ੍ਰਾਈਵੇਟ ਬੱਸਾਂ ਵਾਲੇ 9 ਅਗਸਤ ਤੋਂ 14 ਅਗਸਤ ਤੱਕ ਹੜਤਾਲ ਤੇ ਜਾਣਗੇ

punjabdiary

Leave a Comment