Breaking- ਵੱਡੀ ਖ਼ਬਰ – ਹੁਣ ਜੋ ਵਿਅਕਤੀ ਦੁਰਘਟਨਾ ਗ੍ਰਸਤ ਵਿਅਕਤੀ ਨੂੰ ਹਸਪਤਾਲ ਲੈ ਕੇ ਜਾਉ ਉਸਨੂੰ ਸਰਕਾਰ 2000 ਰੁਪਏ ਦੇਵੇਗੀ – ਭਗਵੰਤ ਮਾਨ
ਚੰਡੀਗੜ੍ਹ, 18 ਜਨਵਰੀ – (ਪੰਜਾਬ ਡਾਇਰੀ) ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਜਾਣਕਾਰੀ ਦਿੱਤੀ ਹੁਣ ਅਸੀਂ ਦਿੱਲੀ ਵਾਂਗ ਪੰਜਾਬ ਵਿਚ ਵੀ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਹੈ । ਇਸ ਸਕੀਮ ਅਨੁਸਾਰ ਜਿਹੜਾ ਵਿਅਕਤੀ ਕਿਸੇ ਦੁਰਘਟਨਾ ਵਿਚ ਜ਼ਖਮੀ ਹੋਏ ਵਿਅਕਤੀ ਜਾਂ ਮਰੀਜ਼ ਨੂੰ ਹਸਪਤਾਲ ਪਹੁੰਚਾਏਗਾ ਉਸ ਵਿਅਕਤੀ ਨੂੰ ਸਰਕਾਰ ਵਲੋਂ 2000 ਰੁਪਏ ਦਿੱਤੇ ਜਾਣਗੇ ਅਤੇ ਉਸਨੂੰ ਘਬਰਾਉਣ ਦੀ ਲੋੜ ਨਹੀਂ, ਨਾ ਡਰਨ ਦੀ ਲੋੜ ਹੈ ਉਸ ਤੇ ਕੋਈ ਪੁਲਿਸ ਕਾਰਵਾਈ ਨਹੀਂ ਕੀਤੀ ਜਾਵੇਗੀ । ਉਨ੍ਹਾਂ ਨਾਲ ਹੀ ਦੱਸਿਆ ਕਿ ਕੋਈ ਵੀ ਵਿਅਕਤੀ ਬੇਫਿਕਰ ਹੋ ਕਿ ਮਰੀਜ ਨੂੰ ਨੇੜੇ ਦੇ ਹਸਪਤਾਲ ਵਿਚ ਲੈ ਕੇ ਜਾ ਸਕਦਾ ਹੈ ਚਾਹੇ ਉਹ ਸਰਕਾਰੀ ਹਸਪਤਾਲ ਹੋਵੇ ਜਾਂ ਪ੍ਰਾਈਵੇਟ ਮੌਕੇ ਤੇ ਜੋ ਨੇੜੇ ਹੈ ਉਥੇ ਲਿਜਾ ਸਕਦਾ ਹੈ । ਉਨ੍ਹਾਂ ਨੇ ਕਿਹਾ ਮਰੀਜ਼ ਦੇ ਇਲਾਜ ਦਾ ਸਾਰਾ ਖ਼ਰਚਾ ਵੀ ਸਰਕਾਰ ਵੱਲੋਂ ਕੀਤਾ ਜਾਵੇਗਾ । ਇਸ ਸਕੀਮ ਨਾਲ ਬਹੁਤ ਸਾਰੇ ਲੋਕਾਂ ਦੀ ਜਿੰਦਗੀ ਬਚ ਸਕੇਗੀ । ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰਾਂ ਖ਼ਜਾਨੇ ਏਨੇ ਵੀ ਨਹੀਂ ਖਾਲੀ ਕਿ ਉਹ ਲੋਕਾਂ ਦੀ ਜਾਨ ਦੀ ਰੱਖਿਆ ਨਾ ਕਰ ਸਕਣ । ਵੀਡੀਓ ਵੇਖਣ ਲਈ ਹੇਠਾਂ ਲਿੰਕ ਤੇ ਕਲਿਕ ਕਰੋ ।
अब दिल्ली की तरह पंजाब में भी फरिश्ते योजना शुरू!!!
पंजाब में फरिश्ते योजना के तहत मरीज़ को अस्पताल ले जाने वाले व्यक्ति को @BhagwantMann सरकार देगी ₹2000 pic.twitter.com/mqQXlkDFBK
Advertisement— AAP Punjab (@AAPPunjab) January 17, 2023