Image default
ਤਾਜਾ ਖਬਰਾਂ

Breaking- ਪ੍ਰਦੂਸ਼ਣ ਦੇ ਨਾਂ ਤੇ ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਲਗਾ ਸਕਦੀ ਹੈ ਤਾਂ ਫਿਰ ਚਾਈਨਾ ਡੋਰ ਤੇ ਪਾਬੰਦੀ ਕਿਓਂ ਨਹੀਂ ਲਾਈ ਜਾ ਸਕਦੀ – ਰਾਜੇਸ਼ ਬੱਬੀ

Breaking- ਪ੍ਰਦੂਸ਼ਣ ਦੇ ਨਾਂ ਤੇ ਪਲਾਸਟਿਕ ਦੇ ਲਿਫਾਫੇ ਤੇ ਪਾਬੰਦੀ ਲਗ ਸਕਦੀ ਹੈ ਤਾਂ ਫਿਰ ਚਾਈਨਾ ਡੋਰ ਤੇ ਪਾਬੰਦੀ ਕਿਓਂ ਨਹੀਂ ਲਾਈ ਜਾ ਸਕਦੀ – ਰਾਜੇਸ਼ ਬੱਬੀ

ਗੁਰਦਾਸਪੁਰ, 20 ਜਨਵਰੀ – (ਬਾਬਸਾਹੀ ਨੈਟਵਰਕ) ਸਮਾਜ ਸੇਵਾ ਵਿੱਚ ਜਾਣਿਆ ਪਹਿਚਾਣਿਆ ਚੇਹਰਾ ਅਤੇ ਗੁਰਦਾਸਪੁਰ ਬਲੱਡ ਡੋਨਰ ਸੁਸਾਇਟੀ ਦੇ ਪ੍ਰਧਾਨ ਰਜੇਸ਼ ਬੱਬੀ ਅਨੁਸਾਰ ਸਿਆਲ ਦਾ ਮੌਸਮ ਆਮ ਤੌਰ ਤੇ ਪਤੰਗਬਾਜ਼ੀ ਦੇ ਤੌਰ ਤੇ ਜਾਣਿਆ ਜਾਂਦਾ ਹੈ। ਲੋਕ ਫਸਲ ਬੂਟਿਆਂ ਤੋਂ ਵਿਹਲੇ ਹੋ ਕੇ ਸਿਆਲ ਦੀਆਂ ਧੁੱਪਾਂ ਦਾ ਅਨੰਦ ਲੈਣ ਲਈ ਘਰਾਂ ਦੀਆਂ ਛੱਤਾਂ ਉਪਰ ਆ ਕੇ ਪਤੰਗਬਾਜ਼ੀ ਦਾ ਅਨੰਦ ਲੈ ਕੇ ਇੱਕ ਤਰੀਕੇ ਨਾਲ ਮੰਨੋਰੰਜਨ ਕਰਦੇ ਹਨ।
ਕਦੀ ਸਮਾਂ ਹੁੰਦਾ ਸੀ ਲੋਕ ਸੂਤੀ ਧਾਗੇ ਦੀ ਡੋਰ ਨੂੰਹ ਸਰੇਸ਼ ਲਗਾ ਕੇ ਤੇ ਫਿਰ ਸ਼ੀਸ਼ਾ ਕੁੱਟ ਕੇ ਡੋਰ ਨੂੰ ਲਗਾਉਣਾ ਤੇ ਡੋਰਾਂ ਤਿੱਖੀਆਂ ਕਰਨੀਆਂ । ਉਨ੍ਹਾ ਡੋਰਾਂ ਨਾਲ ਜਦੋਂ ਕਿਸੇ ਦੀ ਪਤੰਗ ਕਟਣੀ ਤਾਂ ਇੱਕ ਵੱਖਰਾ ਹੀ ਨਜ਼ਾਰਾ ਸੀ। ਪਰ ਹੁਣ ਸਾਡੇ ਗਲ ਇੱਕ ਨਵੀਂ ਬਿਪਤਾ ਆ ਪਈ ਹੈ, ਜਿਸਨੇ ਪਤੰਗਬਾਜੀ ਦਾ ਮਜਾ ਹੀ ਖ਼ਰਾਬ ਕਰਕੇ ਰੱਖ ਦਿੱਤਾ ਹੈ, ਤੇ ਉਹ ਬਿਪਤਾ ਹੈ ਚਾਈਨਾ ਡੋਰ। ਚਾਇਨਾ ਡੋਰ ਦਾ ਕਹਿਰ ਹਰ ਪਾਸੇ ਦੇਖਿਆ ਜਾ ਰਿਹਾ ਹੈ। ਇਸ ਤੋਂ ਅਗਲੀ ਗੱਲ ਕਿ ਇਸ ਦਾ ਜਿੰਮੇਵਾਰ ਕਿਸ ਨੂੰ ਠਹਿਰਾਇਆ ਜਾਵੇ।
ਮਾਂ ਪਿਉ ਨੂੰ, ਛੋਟੇ ਦੁਕਾਨਾਦਾਰਾਂ ਨੂੰ ਜਾਂ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ। ਸਵਾਲ ਦਾ ਜਵਾਬ ਜੇਕਰ ਸਿੱਧੇ ਤੌਰ ਤੇ ਨਿਕਲ ਕੇ ਸਾਹਮਣੇ ਆਉਂਦਾ ਹੈ ਤਾਂ ਇਸ ਸਭ ਦੀ ਜਿੰਮੇਵਾਰ ਸਰਕਾਰ ਹੈ। ਰਹੀ ਗੱਲ ਬੱਚਿਆਂ ਦੀ ਅੱਜ ਹਰ ਇੱਕ ਦਾ ਇੱਕ-ਇੱਕ, ਦੋ-ਦੋ ਬੱਚੇ ਨੇ, ਤੇ ਉਹ ਵੀ ਆਪਣੇ ਮਾਂ-ਬਾਪ ਨੂੰ ਬਲੈਕਮੇਲ ਕਰਦੇ ਨੇ, ਕਿ ਜੇ ਫਲਾਣੇ ਨੂੰ ਉਸਦੇ ਡੈਡੀ ਨੇ ਚਾਈਨਾ ਡੋਰ ਲੈ ਕੇ ਦਿੱਤੀ ਹੈ, ਤਾਂ ਤੁਸੀਂ ਉਸ ਤੋਂ ਗਰੀਬ ਹੋ।
ਅਜਿਹੀਆਂ ਕੁੱਝ ਗੱਲਾਂ ਵੀ ਮਾਪਿਆਂ ਨੂੰ ਬੱਚਿਆਂ ਅੱਗੇ ਝੁਕਣ ਲਈ ਮਜਬੂਰ ਕਰ ਦਿੰਦਾ ਹੈ। ਕਿਉਂਕਿ ਉਹ ਨਹੀਂ ਚਾਹੁੰਦੇ ਕਿ ਸਾਡਾ ਬੱਚਾ ਇਸ ਜਿਦ ਦੇ ਵੱਸ ਕੋਈ ਪੁੱਠਾ ਸਿੱਧਾ ਕੰਮ ਕਲ ਲਵੇ। ਕੀ ਸਰਕਾਰ ਨੂੰ ਨਹੀਂ ਪਤਾ ਕਿ ਇਹ ਡੋਰ ਕਿੱਥੇ ਬਣਦੀ ਹੈ।
ਜੇ ਸਰਕਾਰ ਪ੍ਰਦੂਸ਼ਣ ਦੇ ਨਾਂ ਤੇ ਪਲਾਸਟਿਕ ਦੇ ਲਿਫਾਫਿਆਂ ਤੇ ਪਾਬੰਦੀ ਲਗਾ ਸਕਦੀ ਹੈ ਤਾਂ ਫਿਰ ਚਾਈਨਾ ਡੋਰ ਤੇ ਪਾਬੰਦੀ ਕਿਓਂ ਨਹੀਂ ਲਾਈ ਜਾ ਸਕਦੀ। ਅਸੀਂ ਵੇਖਿਆ ਹੋਵੇਗਾ ਬਿਜਲੀ ਬਨਾਉਣ ਲਈ ਸਾਡੇ ਦੇਸ਼ ਵਿੱਚ ਕਿੱਡੇ ਕਿੱਡੇ ਡੈਮ ਨੇ ਜਿਨ੍ਹਾ ਵਿੱਚ ਅਰਬਾਂ ਖਰਬਾਂ ਮੀਟ੍ਰਿਕ ਟੰਨ ਪਾਣੀ ਰੋਕਿਆ ਹੁੰਦਾ ਹੈ। ਜਦ ਤੱਕ ਪਾਣੀ ਡੈਮ ਵਿੱਚ ਰੁਕਿਆ ਰਹੇ ਕੋਈ ਖਤਰਾ ਨਹੀਂ ਹੁੰਦਾ, ਜੇ ਹੁਣ ਉਸ ਪਾਈ ਨੂੰ ਖੋਲ੍ਹ ਦਈਏ ਤੇ ਨਹਿਰਾਂ ਨਾਲਿਆਂ ਚ ਰੋਕਣ ਦੀ ਕੋਸ਼ਿਸ਼ ਕਰੀਏ ਤਾਂ ਉਹ ਪਾਣੀ ਨਹੀਂ ਰੁਕਣਾ ਸਗੋਂ ਉਸ ਨਾਲ ਹੜ੍ਹ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹਾ ਹੀ ਹੜ੍ਹ ਆ ਰਿਹਾ ਚਾਈਨਾ ਡੋਰ ਦਾ, ਜਿਸ ਨੂੰ ਪਿਛੋਂ ਹੀ ਬੰਦ ਕਰਨ ਦੀ ਲੋੜ ਹੈ। ਸਰਕਾਰ ਨੂੰ ਇਸ ਬਾਰੇ ਗੰਭੀਰਤਾ ਨਾਲ ਸੋਚਣਾ ਪਵੇਗਾ, ਵਰਨਾ ਨਤੀਜੇ ਇਸ ਤੋਂ ਵੀ ਗੰਭੀਰ ਹੋ ਸਕਦੇ ਹਨ।

Related posts

Breaking News–ਸਿੱਧੂ ਮੂਸੇਵਾਲਾ ਦੇ ਸ਼ਰਧਾਂਜ਼ਲੀ ਸਮਾਗਮ ‘ਚ ਪੱਗਾਂ ਬੰਨ੍ਹ ਕੇ ਆਉਣ ਦੀ- ਅਪੀਲ

punjabdiary

‘ਤੁਸੀਂ ਡਰਾਈ ਸਟੇਟ ਦਾ ਐਲਾਨ ਕਰੋ, ਮੈਂ ਗਾਉਣਾ ਬੰਦ ਕਰ ਦਿਆਂਗਾ’, ਤੇਲੰਗਾਨਾ ਸਰਕਾਰ ਨੂੰ ਦਲਜੀਤ ਦਾ ਜਵਾਬ, ਦੇਖੋ ਵੀਡੀਓ

Balwinder hali

Breaking- ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਵਿਚ ਅੱਜ, ਪੈਨਸ਼ਨ ਬਹਾਲ ਕਰਨ ਸਮੇਤ ਹੋਰ ਕਈ ਜ਼ਰੂਰ ਫੈਸਲੇ ਕੀਤੇ

punjabdiary

Leave a Comment