Breaking- ਚੰਡੀਗੜ੍ਹ ਕੋਰਟ ਕੰਪਲੈਕਸ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ, ਟੀਮਾਂ ਬੰਬ ਲੱਭਣ ਵਿਚ ਲੱਗੀਆਂ
ਚੰਡੀਗੜ੍ਹ, 24 ਜਨਵਰੀ – (ਬਾਬੂਸ਼ਾਹੀ ਬਿਊਰੋ) ਚੰਡੀਗੜ੍ਹ ਕੋਰਟ ਕੰਪਲੈਕਸ ਵਿਚ ਬੰਬ ਦੀ ਅਫ਼ਵਾਹ ਤੋਂ ਬਾਅਦ ਵੱਡੇ ਪੁਲਿਸ ਅਧਿਕਾਰੀ ਕੋਰਟ ਵਿਚ ਪਹੁੰਚ ਗਏ ਹਨ ਅਤੇ ਕੋਰਟ ਵਿਚ ਸਰਚ ਅਭਿਆਨ ਜਾਰੀ ਹੈ। ਬੰਬ ਦੀ ਸੂਚਨਾ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਬੰਬ ਨਸ਼ਟ ਕਰਨ ਵਾਲੀ ਟੀਮ ਤੋਂ ਇਲਾਵਾ ਹੋਰ ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਕੋਰਟ ਵਿਚ ਪੁੱਜ ਗਏ ਹਨ। ਲੋਕਾਂ ਨੂੰ ਕੋਰਟ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ।