Image default
About us ਤਾਜਾ ਖਬਰਾਂ

Breaking- ਬਾਜਾਖਾਨਾ ਦੇ ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਸ਼ਾਦ ਨੂੰ ਸਨਮਾਨਿਤ ਕਰਨ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ

Breaking- ਬਾਜਾਖਾਨਾ ਦੇ ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਸ਼ਾਦ ਨੂੰ ਸਨਮਾਨਿਤ ਕਰਨ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ

ਫਰੀਦਕੋਟ, 28 ਜਨਵਰੀ – (ਪੰਜਾਬ ਡਾਇਰੀ) ਹੰਸ ਰਾਜ ਮੈਮੋਰੀਅਲ ਵਿੱਦਿਅਕ ਸੰਸਥਾਵਾਂ ਬਾਜਾਖਾਨਾ ਵਿਖੇ ਅੱਜ ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਸ਼ਾਦ ਨੂੰ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਨੇ ਲੋਈ ਦੇ ਕਿ ਸਨਮਾਨਿਤ ਕੀਤਾ। ਉਨ੍ਹਾਂ ਦੇ ਨਾਲ ਹਲਕਾ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਵਿਸ਼ੇਸ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਅਜਾਦੀ ਘੁਲਾਟੀਏ ਸਾਡਾ ਅਮੁੱਲ ਸਰਮਾਇਆਂ ਹਨ। ਇਨ੍ਹਾਂ ਦੀਆਂ ਕੁਰਬਾਨੀਆ ਦੀ ਬਾਦੌਲਤ ਹੀ ਅਸੀਂ ਅਜ਼ਾਦ ਫਿਜ਼ਾ ‘ਚ ਆਨੰਦ ਮਾਣਨ ਦੇ ਸਮਰੱਥ ਹੋਏ ਹਾਂ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਕੁਰਬਾਨੀਆਂ ਦਾ ਅਸੀ ਮੁੱਲ ਕਦੇ ਨਹੀ ਮੋੜ ਸਕਦੇ। ਹਲਕਾ ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਾਦੀ ਪ੍ਰਵਾਨਿਆਂ ਦੇ ਜੀਵਨ ਤੋਂ ਜਾਣੂ ਹੋਣਾ ਬੜਾ ਜਰੂਰੀ ਹੈ। ਕਿਉਂਕਿ ਇਨ੍ਹਾਂ ਦੇ ਪਾਏ ਪੂਰਨ ਨੌਜਵਾਨਾਂ ਲਈ ਹਮੇਸ਼ਾ ਰਾਹ ਦਰੇਸਾ ਬਣੇ ਰਹਿਣਗੇ। ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿਹਾ ਅਜਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਅੱਗੇ ਸਾਡਾ ਸਿਰ ਝੁਕਦਾ ਹੈ। ਜੇਕਰ ਸਾਡੇ ਯੋਧੇ ਆਪਣੀਆਂ ਜਿੰਦਗੀਆਂ ਦਾ ਮੋਹ ਤਿਆਗ ਕਿ ਅਜਾਦੀ ਲਈ ਸ਼ੰਘਰਸ ਨਾ ਕਰਦੇ ਤਾਂ ਅੱਜ ਸਾਡੀ ਜਿਉਂਣ ਦਾ ਢੰਗ ਹੋਰ ਹੋਣਾ ਸੀ। ਇਸ ਮੌਕੇ ਹੰਸ ਰਾਜ ਸਕੂਲ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਅਤੇ ਚਿਰਨਜੀਵ ਸ਼ਰਮਾ ਨੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ ਅਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ ਕੋਟਕਪੂਰਾ, ਸੂਬਾ ਪ੍ਰਧਾਨ ਫਰੀਡਮ ਫਾਈਟਰ ਐਸੋਸੀਟੇਸ਼ਨ ਪੰਜਾਬ ਦੇ ਸੁਰੇਸ਼ ਅਰੋੜਾ, ਰਾਜ ਕੁਮਾਰ ਗੁਪਤਾ ਲੀਗਲ ਐਡਵਾਈਜ਼ਰ, ਮੀਤ ਪ੍ਰਧਾਨ ਐੋਸ. ਐਮ ਓ ਡਾ.ਚੰਦਰ ਸੇਖਰ,ਰੂਪ ਸਿੰਘ ਬਰਗਾੜੀ, ਡਾ. ਅਵਤਾਰਜੀਤ ਸਿੰਘ ਗੋਂਦਾਰਾ, ਪਵਨ ਗੋਇਲ, ਡਾ. ਲਛਮਣ ਸਿੰਘ ਭਗਤੂਆਣਾ, ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਮਪਰੂਮੈਂਟ ਟਰੱਸਟ ਫਰੀਦਕੋਟ ਆਦਿ ਹਾਜ਼ਰ ਸਨ।
ਕੈਪਸ਼ਨ-
ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਦਾਸ਼ ਨੂੰ ਸਨਮਾਨਿਤ ਕਰਦੇ ਹੋਏ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ, ਵਿਧਾਇਕ ਗੁਰਦਿੱਤ ਸਿੰਘ ਸੇਖੋਂ,ਵਿਧਾਇਕ ਅਮੋਲਕ ਸਿੰਘ, ਡੀ. ਸੀ ਰੂਹੀ ਦੁੱਗ, ਦਰਸ਼ਨਪਾਲ ਸ਼ਰਮਾ,ਸ਼ੁਰੇਸ ਅਰੋੜਾ ਆਦਿ।
ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਚੇਤਨ ਸਿੰਘ ਜੌੜਾ ਮਾਜਰਾ ਦਾ ਕੀਤਾ ਭਰਵਾ ਸਵਾਗਤ।
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਦਾ ਬਾਜਾਖਾਨਾ ਪਹੁੰਚਣ ਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਭਰਵਾ ਸਵਾਗਤ ਕਰਦਿਆਂ ਉਨ੍ਹਾਂ ਦੁਸ਼ਾਲਾ ਅਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਚੇਤਨ ਸਿੰਘ ਜੌੜਾ ਮਾਜਰਾ ਨੇ ਕਿਹਾ ਕਿ ਉਹ ਪਾਰਟੀ ਵਰਕਰਾਂ ਦਾ ਕਦੇ ਦੇਣ ਨਹੀ ਦੇ ਸਕਦੇ ਜਿੰਨ੍ਹਾਂ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਸੱਤ੍ਹਾ ਤੇ ਕਾਬਜ ਹੋਣ ਦੇ ਸਮਰੱਥ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪਿਛਲੇ ਲੱਗਪਗ 75 ਸਾਲਾਂ ਦੇ ਰਿਵਾਇਤੀ ਪਾਰਟੀ ਦੇ ਕਾਰਜਕਾਲ ਦੌਰਾਨ ਪੰਜਾਬ ਦੀ ਹੋਈ ਆਰਥਿਕ ਦੁਰਦਸ਼ਾ ਨੂੰ ਸੁਧਾਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ ਅਤੇ ਜਦੋਂ ਵੀ ਪੰਜਾਬ ਦੀ ਆਰਥਿਕ ਹਾਲਤ ‘ਚ ਸੁਧਾਰ ਹੋ ਗਿਆ ਉਸ ਦੇ ਤੁਰੰਤ ਬਾਅਦ ਹੀ ਪੰਜਾਬ ਦੇ ਲੋਕਾਂ ਨੂੰ ਯਾਦਗਾਰੀ ਸਹੂਲਤਾਂ ਦਿੱਤੀਆ ਜਾਣਗੀਆਂ ਅਤੇ ਚੋਣਾਂ ਸਮੇਂ ਕੀਤੇ ਸਾਰੇ ਵਾਅਦੇ ਇੰਨਬਿੰਨ ਲਾਗੂ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਮੌਕੇ ਹਲਕਾ ਵਿਧਾਇਕ ਅਮੋਲਕ ਸਿੰਘ ਨੇ ਚੇਤਨ ਸਿੰਘ ਜੌੜਾ ਮਾਜਰਾ ਅਤੇ ਉਨ੍ਹਾਂ ਦੇ ਨਾਲ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਸਾਬਕਾ ਸਰਪੰਚ ਕੁਲਵੀਰ ਸਿੰਘ ਢਿੱਲੋਂ, ਨਿਰਮਲ ਸਿੰਘ ਮਿੰਟਾ ਪ੍ਰਧਾਨ, ਜਸਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਬੂਟਾ ਸਿੰਘ ਰਸੀਲਾ, ਬਲਕਰਨ ਸਿੰਘ ਰਸੀਲਾ, ਮੈਗਲ ਸਿੰਘ ਢਿੱਲੋ,ਜਗਸੀਰ ਸਿੰਘ ਬਰਾੜ, ਜਸਵਿੰਦਰ ਸਿੰਘ ਲੋਟਾ, ਮੇਵਾ ਸਿੰਘ, ਭੋਲਾ ਸਿੰਘ, ਪਰਮਜੀਤ ਸਿੰਘ, ਵਿੱਕੀ ਬਰਾੜ ਨੰਬਰਦਾਰ, ਇਕਬਾਲ ਸਿੰਘ, ਸਵਰਨ ਸਿੰਘ ਚਹਿਲ, ਗੱਗੂ ਗਿੱਲ, ਕਾਕਾ ਸਿੰਘ, ਲਖਵਿੰਦਰ ਸਿੰਘ, ਰੇਸ਼ਮ ਸਿੰਘ, ਯਾਦੀ ਸਿੰਘ, ਸੰਨੀ ਗਿੱਲ, ਸੰਗਮਦੀਪ ਸਹੋਤਾ, ਬੱਬੂ ਢਿੱਲੋਂ, ਗੁਰਸੇਵਕ ਸਿੰਘ, ਹਰਦੀਪ ਸਿੰਘ, ਗੁਰਸ਼ਰਨ ਸਿੰਘ, ਬੂਟਾ ਸਿੰਘ, ਸਰਬਜੀਤ ਸਿੰਘ, ਦਰਸ਼ਨ ਸਿੰਘ, ਅਮਨਾ ਸਿੰਘ, ਹਰਜੀਤ ਸਿੰਘ, ਜਸਮੇਲ ਸਿੰਘ ਆਦਿ ਆਗੂ ਹਾਜ਼ਰ ਸਨ।
ਕੈਪਸ਼ਨ
ਬਾਜਾਖਾਨਾ ਵਿਖੇ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਨੂੰ ਸਨਮਾਨਿਤ ਕਰਦੇ ਹੋਏ ਸਰਪੰਚ ਕੁਲਵੀਰ ਸਿੰਘ, ਨਿਰਮਲ ਸਿੰਘ ਮੰਟਾ, ਜਸਵਿੰਦਰ ਸਿੰਘ, ਬਲਕਰਨ ਸਿੰਘ ਅਤੇ ਜਗਸੀਰ ਸਿੰਘ ਬਰਾੜ ਆਦਿ।

Related posts

Breaking- ਸਰਹਿੰਦ ਨਹਿਰ ਵਿੱਚ ਪਏ ਪਾੜ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇਗਾ – ਡਾ. ਰੂਹੀ ਦੁੱਗ

punjabdiary

ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਜੀ ਦੀ ਯਾਦਗਾਰ ਦਾ ਉਹਨਾਂ ਦੇ ਪਰਿਵਾਰ ਨਾਲ ਉਦਘਾਟਨ ਕੀਤਾ

punjabdiary

ਲੋਕ ਸਭਾ ਚੋਣਾਂ ‘ਚ ਹਾਰ ਮਗਰੋਂ ਪੰਜਾਬ ਕੈਬਨਿਟ ‘ਚ ਹੋਏਗਾ ਫੇਰਬਦਲ! ਕਈਆਂ ਤੋਂ ਖੁੱਸੇਗਾ ਮੰਤਰਾਲਾ, ਤੇ ਕਈਆਂ ਦੇ ਬਦਲਣਗੇ ਵਿਭਾਗ

punjabdiary

Leave a Comment