Image default
ਤਾਜਾ ਖਬਰਾਂ

Breaking- ਜਿਲ੍ਹੇ ਦੇ ਵਿਧਾਨ ਸਭਾ ਹਲਕਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਲਗਾਏ ਜਾ ਰਹੇ ਸਪੈਸ਼ਲ ਕੈਂਪ

Breaking- ਜਿਲ੍ਹੇ ਦੇ ਵਿਧਾਨ ਸਭਾ ਹਲਕਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਲਗਾਏ ਜਾ ਰਹੇ ਸਪੈਸ਼ਲ ਕੈਂਪ

ਐਤਵਾਰ ਨੂੰ ਬੀ.ਐੱਲ.ਓਜ. ਆਪਣੇ – ਆਪਣੇ ਪੋਲਿੰਗ ਬੂਥਾਂ ਤੇ ਹਾਜ਼ਰ ਰਹਿਣਗੇ- ਡਾ. ਰੂਹੀ ਦੁੱਗ

ਫ਼ਰੀਦਕੋਟ, 11 ਫਰਵਰੀ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫਸਰ ਡਾ: ਰੂਹੀ ਦੁੱਗ, ਆਈ.ਏ.ਐੱਸ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੇ ਕੰਮ ਨੂੰ 100% ਪੂਰਾ ਕਰਨ ਦੇ ਟੀਚੇ ਨੂੰ ਮੁਕੰਮਲ ਕਰਨ ਵਾਸਤੇ ਬਾਕੀ ਰਹਿੰਦੇ ਆਧਾਰ ਨੰਬਰ ਵੋਟਰਾਂ ਤੋਂ ਪ੍ਰਾਪਤ ਕਰਨ ਲਈ ਮਿਤੀ 12.02.2023(ਦਿਨ ਐਤਵਾਰ) ਨੂੰ ਸਵੇਰੇ 9 ਹਲਕਾ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ। ਇਸ ਦਿਨ ਬੀ.ਐੱਲ.ਓਜ਼ ਆਪਣੇ-ਆਪਣੇ ਪੋਲਿੰਗ ਸਟੈਸ਼ਨਾਂ ਤੇ ਬੈਠ ਕੇ ਫਾਰਮ-6ਬੀ ਵਿੱਚ ਆਧਾਰ ਨੰਬਰ ਪ੍ਰਾਪਤ ਕਰਨਗੇ।

ਉਨ੍ਹਾਂ ਵੋਟਰਾਂ ਨੂੰ ਅਪੀਲ ਕਿ ਜਿਨ੍ਹਾਂ ਵੋਟਰਾਂ ਵੱਲੋਂ ਅਜੇ ਤੱਕ ਆਪਣੇ ਅਧਾਰ ਨੰਬਰ ਨਹੀਂ ਦਿੱਤੇ ਗਏ, ਉਹ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਆਪਣੇ ਅਧਾਰ ਨੰਬਰ ਬੀ.ਐੱਲ.ਓ. ਪਾਸ ਫਾਰਮ 6ਬੀ ਵਿੱਚ ਦੇਣ। ਵੋਟਰਾਂ ਵੱਲੋਂ ਆਪਣੇ ਆਧਾਰ ਨੰਬਰ ਦੇ ਵੇਰਵੇ ਦੇਣ ਸਬੰਧੀ ਕਮਿਸ਼ਨ ਦੀਆਂ ਆਨ-ਲਾਈਨ ਐਪ ਅਤੇ ਵੈਬ ਪੋਰਟਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦੀ ਵੋਟ ਬਣਨ ਜਾਂ ਸੋਧ ਕਰਵਾਉਣ ਲਈ ਰਹਿੰਦੀ ਹੈ ਤਾਂ ਉਹ ਵੀ ਦਸਤਾਵੇਜ਼ ਲਿਜਾ ਕੇ ਬੀ.ਐੱਲ.ਓ. ਪਾਸ ਫਾਰਮ ਭਰਵਾ ਸਕਦਾ ਹੈ।

Advertisement

Related posts

Breaking- ਅਸੀਂ ਦੇਸ਼ ਨੂੰ ਪਿਆਰ, ਏਕਤਾ ਤੇ ਭਾਈਚਾਰਕ ਸਾਂਝ ਦਾ ਰਾਹ ਵਿਖਾ ਰਹੇ ਹਾਂ – ਰਾਹੁਲ

punjabdiary

Big News- ਭਾਈ ਅੰਮ੍ਰਿਤਪਾਲ ਸਿੰਘ ਦਾ ਵਿਆਹ ਅੱਜ ਇੰਗਲੈਂਡ ਦੀ ਕਿਰਨਦੀਪ ਕੌਰ ਨਾਲ ਹੋਵੇਗਾ, ਪੜ੍ਹੋ ਖ਼ਬਰ

punjabdiary

Breaking- ਪਟਾਖੇ ਵੇਚਣ ਦੇ ਆਰਜੀ ਲਾਇਸੰਸ ਲੈਣ ਲਈ ਚਾਹਵਾਨ ਸੇਵਾ ਕੇਂਦਰ ਵਿੱਚ ਦਰਖਾਸਤ ਮਿਤੀ 06 ਤੋਂ 08 ਅਕਤੂਬਰ, 2022 ਤੱਕ ਜਮਾ ਕਰਵਾਉਣ

punjabdiary

Leave a Comment