Breaking- ਬਾਰ ਐਸੋਸੀਏਸ਼ਨ ਨੇ ਕੰਮ ਛੱਡ ਕੇ ਹੜਤਾਲ ਸ਼ੁਰੂ ਕੀਤੀ, ਮਾਮਲਾ ਕੇਸ ਦਰਜ ਕਰਨ ਦਾ
ਚੰਡੀਗੜ੍ਹ, 13 ਫਰਵਰੀ – ਜ਼ਿਲ੍ਹਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਵੱਲੋਂ ਅੱਜ 13 ਫਰਵਰੀ ਨੂੰ ਕੰਮ ਛੋੜ ਹੜਤਾਲ ਕੀਤੀ ਜਾ ਰਹੀ ਹੈ। ਇਹ ਹੜਤਾਲ ਚੰਡੀਗੜ੍ਹ ਪੁਲਿਸ ਵੱਲੋਂ ਵਕੀਲ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਖਿਲਾਫ ਕੇਸ ਦਰਜ ਕਰਨ ਖਿਲਾਫ ਕੀਤੀ ਜਾ ਰਹੀ ਹੈ।
ਪੁਲਿਸ ਨੇ ਚੰਡੀਗੜ੍ਹ-ਮੁਹਾਲੀ ਬਾਰਡਰ ਝੜੱਪ ਦੇ ਮਾਮਲੇ ਵਿਚ ਦੋਵਾਂ ਵਕੀਲਾਂ ਖਿਲਾਫ ਕੇਸ ਦਰਜ ਕੀਤਾ ਸੀ। ਐਸੋਸੀਏਸ਼ਨ ਨੇ 12 ਵਜੇ ਜਨਰਲ ਮੀਟਿੰਗ ਵੀ ਸੱਦੀ ਹੈ ਜਿਸ ਵਿਚ ਭਵਿੱਖੀ ਯੋਜਨਾ ’ਤੇ ਵਿਚਾਰ ਕੀਤਾ ਜਾਵੇਗਾ।