ਵੱਡੀ ਖ਼ਬਰ – ਡਵੀਜ਼ਨ ਫਰੀਦਕੋਟ ਵਿਖੇ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਧਰਨਾ ਅਤੇ ਪੈਦਲ ਮਾਰਚ ਕੀਤਾ ਗਿਆ
ਫਰੀਦਕੋਟ, 13 ਫਰਵਰੀ – (ਪੰਜਾਬ ਡਾਇਰੀ) ਅੱਜ ਪਾਵਰਕੌਮ ਦੀ ਡਵੀਜ਼ਨ ਫਰੀਦਕੋਟ ਵਿਖੇ ਟੈਕਨੀਕਲ ਸਰਵਿਸਿਜ਼ ਯੂਨੀਅਨ ਪਛਮ ਜੋਨ ਬਠਿੰਡਾ ਦੇ ਸੱਦੇ ਉੱਪਰ ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਦੀ ਮੈਨੇਜਮੈਂਟ ਖਿਲਾਫ 295/19 ਅਧੀਨ ਭਰਤੀ ਹੋਏ ਸਹਾਇਕ ਲਾਇਨਮੈਨਾ ਨੂੰ ਬੇਵਜ੍ਹਾ ਪ੍ਰੇਸ਼ਾਨ ਕਰ ਕੇ ਗ੍ਰਿਫਤਾਰ ਕਰਕੇ ਕੇ ਜੇਲ੍ਹਾਂ ਵਿੱਚ ਬੰਦ ਕਰਨ ਖਿਲਾਫ ਰੋਸ ਪ੍ਰਦਰਸ਼ਨ ਅਤੇ ਸ਼ਹਿਰ ਵਿਚ ਪੈਦਲ ਮਾਰਚ ਕਰਨ ਉਪਰੰਤ ਹਲਕੇ ਦੇ ਐਮ ਐਲ ਏ ਸ੍ਰ ਗੁਰਦਿੱਤ ਸਿੰਘ ਸੇਖੋਂ ਨੂੰ ਨਾਇਬ ਤਹਿਸੀਲਦਾਰ ਰਾਹੀਂ ਮੰਗ ਪੱਤਰ ਸੌਂਪਿਆ ਗਿਆ l
ਇਸ ਅੰਦਰ ਸੀ ਆਰ ਏ 295/19 ਰਾਹੀਂ ਭਰਤੀ ਹੋਏ ਸਹਾਇਕ ਲਾਈਨ ਮੈਨ ਸਾਥੀਆਂ ਨਾਲ ਹੋ ਧੱਕੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ, ਇਸ ਸਬੰਧੀ ਬੋਲਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਇਹ ਕਰਮਚਾਰੀ ਨੇ ਪਹਿਲਾਂ ਤਾ ਬਿਜਲੀ ਬੋਰਡ ਵਿੱਚ ਦੋ ਸਾਲ ਦੀ ਅਪਰੈਟਿਸ ਕਰਨ ਤੋਂ ਬਾਅਦ ਹੀ ਬਿਜਲੀ ਬੋਰਡ ਨੇ ਭਰਤੀ ਕੀਤਾ ਸੀ ਭਾਵੇਂ ਕਿ ਇੰਨਾ ਕਰਮਚਾਰੀਆਂ ਨੇ ਐਪਰੈਟਿਸ ਲਾਇਨ ਮੈਨ ਦੀ ਕੀਤੀ ਸੀ, ਪਰੰਤੂ ਪਾਵਰਕੌਮ ਮਨੈਜਮੈਟ ਪਹਿਲਾਂ ਹੀ ਇੰਨਾ ਕਰਮਚਾਰੀਆਂ ਨੂੰ ਲਾਇਨ ਮੈਨ ਦੀ ਥਾਂ ਸਹਾਇਕ ਲਾਇਨਮੈਨ ਰੱਖ ਕੇ ਧੱਕਾ ਕੀਤਾ ਗਿਆ ਸੀ।
267/11ਅਧੀਨ ਭਰਤੀ ਪੂਰੀ ਨਹੀਂ ਹੋਈ ਸੀ ਸਿਰਫ 1000ਲਾਇਨ ਮੈਨ ਹੀ ਰੱਖਿਆ ਸੀ 2013, ਤੇ2016 ਵਿੱਚ ਹੋਈ ਭਰਤੀ ਵਿਚ ਵੀ ਇੰਨਾ ਸਬੰਧੀ ਵਿਚਾਰਿਆ ਨਹੀਂ ਗਿਆ CRA 295/19ਵਿਚ ਇਨਾਂ ਸਾਥੀਆ ਨੂੰ ਵੰਨ ਟਾਇਮ ਸੈਂਟਲ ਮੈਂਟ ਲਈ ਤਜ਼ਰਬਾ ਸਰਟੀਫਿਕੇਟ ਮਨੈਜਮੈਟ ਵੱਲੋਂ ਘੋਸ਼ਿਤ ਠੇਕੇਦਾਰਾਂ ਵੱਲੋਂ ਹੀ ਜਾਰੀ ਕੀਤੇ ਗਏ ਸਨ, ਹੁਣ ਤਕਰੀਬਨ ਤਿੰਨ ਸਾਲ ਬਾਅਦ ਉਨ੍ਹਾਂ ਘੋਸ਼ਿਤ ਠੇਕੇਦਾਰਾਂ ਵੱਲੋਂ ਜਾਰੀ ਕੀਤੇ ਸਰਟੀਫਿਕੇਟਾਂ ਨੂੰ ਨਕਲੀ ਕਹਿ ਕੇ ਕਰਮਚਾਰੀਆਂ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਦ ਕਿ ਜਿਨ੍ਹਾਂ ਠੇਕੇਦਾਰਾ ਨੇ ਸਰਟੀਫਿਕੇਟ ਜਾਰੀ ਕੀਤੇ ਹਨ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਸੀਂ ਸਮੂਹ ਜਥੇਬੰਦੀਆਂ ਵੱਲੋਂ ਮੰਗ ਕਰਦੇ ਹਾਂ ਕਿ ਗਿਰਫ਼ਤਾਰ ਕਰਮਚਾਰੀਆਂ ਨੂੰ ਰਿਹਾਅ ਕਰਕੇ ਸਾਥੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਤੇ ਬਹਾਲ ਕੀਤਾ ਜਾਵੇ ਨਹੀਂ ਤਾਂ ਜੱਥੇਬੰਦੀਆਂ ਵੱਲੋਂ ਜੋ ਵੀ ਸਖਤ ਐਕਸ਼ਨ ਪ੍ਰੋਗਰਾਮ ਆਵੇਗਾ ਉਸ ਨੂੰ ਪੂਰੀ ਸਖ਼ਤੀ ਤੇ ਇਮਾਨਦਾਰੀ ਨਾਲ ਲਾਗੂ ਕੀਤਾ ਜਾਵੇਗਾ ਜਿਸ ਦੀ ਪੂਰੀ ਜ਼ੁੰਮੇਵਾਰੀ ਪੰਜਾਬ ਸਰਕਾਰ ਤੇ ਪਾਵਰਕੌਮ ਮਨੈਜਮੈਟ ਦੀ ਹੋਵੇਗੀ ਅੱਜ ਦੇ ਰੋਸ ਧਰਨੇ ਵਿੱਚ ਪਾਵਰ ਕਾਮ ਦੀ ਮੈਨੇਜਮੈਂਟ ਵੱਲੋਂ ਫੀਲਡ ਸਟਾਫ ਵਿਚੋਂ ਗ੍ਰਿਡ ਉਪਰ ਕਰਮਚਾਰੀ ਤਾਇਨਾਤ ਕਰਨ ਬਾਰੇ ਪੱਤਰ ਜਾਰੀ ਕੀਤਾ ਗਿਆ ਹੈ ਉਸ ਨੂੰ ਵਾਪਿਸ ਲੈਣ ਅਤੇ 01-07-2 021ਤੋਂ ਬਾਅਦ ਪਰਮੋਟ ਹੋਏ ਸਾਥੀਆਂ ਦੇ ਸਾਕੇਲਾਂ ਅੰਦਰ ਪੈਦਾ ਹੋਏ ਪਾੜੇ ਨੂੰ ਦੂਰ ਕਰਨ ਦੀ ਮੰਗ ਕੀਤੀ ਗਈ ਅੱਜ ਦੀ ਇਸ ਰੋਸ ਰੈਲੀ ਨੂੰ ਸਾਥੀ ਹਰਪ੍ਰੀਤ ਸਿੰਘ ਸਰਕਲ ਸਕੱਤਰ , ਰਣਜੀਤ ਸਿੰਘ ਜੇਈ ਡਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਰੁਪਿੰਦਰ ਸ਼ਰਮਾ ਬੂਟਾ ਸਿੰਘ ਗੁਰਬਿੰਦਰ ਸਿੰਘ ਜੇ ਈ , ਤਰਸੇਮਪਾਲ ਸ਼ਰਮਾ ਕੁਲਦੀਪ ਸਿੰਘ ਅੰਮ੍ਰਿਤਪਾਲ ਸਿੰਘ ਡਵੀਜ਼ਨ ਪ੍ਰਧਾਨ ਐਮ ਐਸ ਯੂ, ਨਰੇਸ਼ ਸ਼ਰਮਾ ਦਲਬੀਰ ਸਿੰਘ ਅਮਰੀਕ ਸਿੰਘ ਨੇ ਸੰਬੋਧਨ ਕੀਤਾ ਇਸ ਤੋਂ ਇਲਾਵਾ ਹੋਰ ਵੀ ਕਈ ਬਿਜਲੀ ਮੁਲਾਜ਼ਮ ਹਾਜ਼ਰ ਸਨ