Image default
ਤਾਜਾ ਖਬਰਾਂ

Breaking- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰੀਰਕ ਅਤੇ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ

Breaking- ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਰੀਰਕ ਅਤੇ ਲਿਖਤੀ ਪ੍ਰੀਖਿਆ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ

ਫਰੀਦਕੋਟ, 16 ਫਰਵਰੀ – (ਪੰਜਾਬ ਡਾਇਰੀ) ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਫੌਜ ਦੀਆਂ ਭਰਤੀ ਰੈਲੀਆਂ ਦੇ 17 ਅਪ੍ਰੈਲ 2023 ਨੂੰ ਹੋਣ ਵਾਲੇ ਲਿਖਤੀ ਪੇਪਰ ਅਤੇ ਸਰੀਰਕ ਟ੍ਰੇਨਿੰਗ ਦੀ ਤਿਆਰੀ 20 ਫਰਵਰੀ 2023 ਤੋਂ ਸ਼ੁਰੂ ਹੋ ਰਹੀ ਹੈ। ਇਹ ਜਾਣਕਾਰੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਫਿਰੋਜ਼ਪੁਰ ਦੇ ਕੈਂਪ ਇੰਚਾਰਜ ਸ਼੍ਰੀ ਦਵਿੰਦਰ ਪਾਲ ਸਿੰਘ ਦਿੱਤੀ।

ਉਨ੍ਹਾਂ ਕਿਹਾ ਕਿ ਕੈਂਪ ਵਿੱਚ ਉਸੇ ਤਰ੍ਹਾਂ ਹੀ ਲਿਖਤੀ ਪੇਪਰ ਦੀ ਤਿਆਰੀ ਕੰਪਿਊਟਰ ਦੇ ਕਰਵਾਈ ਜਾਵੇਗੀ ਜਿਸ ਤਰ੍ਹਾਂ ਦਾ ਪੇਪਰ ਪੈਟਰਨ ਪ੍ਰੀਖਿਆ ਵਿੱਚ ਆਉਣਾ ਹੈ। ਸ੍ਰੀ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਲਿਖਤੀ ਪੇਪਰ ਦੀ ਆਨ ਲਾਈਨ ਰਿਜ਼ਟਰੇਸ਼ਨ 16 ਫਰਵਰੀ 2023 ਤੋਂ 15 ਮਾਰਚ 2023 ਤੱਕ www.joinindianarmy.nic.in ‘ਤੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਫਰੀਦਕੋਟ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਅਤੇ ਮੋਗਾ ਜ਼ਿਲ੍ਹੇ ਦੇ ਨੌਜਵਾਨ ਜੋ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਉਹ 20 ਫਰਵਰੀ 2023 ਨੂੰ ਸਵੇਰੇ 09:00 ਵਜੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਸਕਰੀਨਿੰਗ ਲਈ ਦਸ਼ਤਾਵੇਜ਼ ਆਨਲਾਈਨ ਅਪਲਾਈ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ, ਜਾਤਿ ਦੇ ਸਰਟੀਫਿਕੇਟ, ਆਧਾਰ ਕਾਰਡ ਅਤੇ ਬੈਂਕ ਖਾਤੇ (ਖਾਤਾ ਚਾਲੂ ਹਾਲਤ ਵਿੱਚ ਹੋਵੇ) ਦੀ ਫੋਟੋ ਸਟੇਟ ਕਾਪੀ ਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ ਲੈ ਕੇ ਰਿਪੋਰਟ ਕਰਨ।

ਉਨ੍ਹਾਂ ਕਿਹਾ ਕਿ ਪ੍ਰਾਰਥੀ ਆਪਣੇ ਨਾਲ ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਟ੍ਰੇਨਿੰਗ ਲਈ ਨੌਜਵਾਨ ਦੀ ਉਮਰ ਸਾਡੇ 17 ਸਾਲ ਤੋਂ 21 ਸਾਲ ਤੱਕ ਹੋਵੇ ਛਾਤੀ ਬਿਨ੍ਹਾਂ ਫੁਲਾਏ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ। ਨੌਜਵਾਨ ਘੱਟੋ-ਘੱਟ ਦਸਵੀਂ 45 ਫੀਸਦੀ ਅੰਕਾਂ ਨਾਲ ਪਾਸ ਹੋਵੇ ਜਾਂ 10+2 ਪਾਸ ਹੋਵੇ। ਇਸ ਤੋਂ ਇਲਾਵਾ ਯੁਵਕਾਂ ਨੂੰ ਸਰਕਾਰ ਵੱਲੋਂ ਵਜੀਫ਼ਾ ਗ੍ਰਾਂਟ ਮਿਲਣ ਉਪਰੰਤ ਪ੍ਰਤੀ ਯੁਵਕ 400/- ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਵਜੀਫ਼ਾ ਵੀ ਦਿੱਤਾ ਜਾਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਕ ਤੇ ਲਿਖਤੀ ਪੇਪਰ ਦੀ ਤਿਆਰੀ ਮੁਫ਼ਤ ਹੋਵੇਗੀ। ਵਧੇਰੇ ਜਾਣਕਾਰੀ ਲਈ 83601-63527, 94638-31615 ਅਤੇ 94639-03533 ਨੰਬਰਾਂ ‘ਤੇ ਸਪੰਰਕ ਕੀਤਾ ਜਾ ਸਕਦਾ ਹੈ।

Advertisement

Related posts

ਅੱਜ ਕਾਰਤਿਕ ਮਹੀਨੇ ਦਾ ਪਹਿਲਾ ਪ੍ਰਦੋਸ਼ ਵਰਤ, ਜਾਣੋ ਮਹੂਰਤ ਦਾ ਸਮਾਂ, ਪੂਜਾ ਵਿਧੀ ਅਤੇ ਮਹੱਤਵ

Balwinder hali

ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਕਰਵਾਈ ਗਈ ਯੁਵਾ ਸੰਸਦ ਵਿੱਚ ਵੱਖ ਵੱਖ ਵਿਸ਼ਿਆਂ ਤੇ ਨੋਜਵਾਨਾਂ ਨੇ ਕੀਤੀ ਚਰਚਾ।

punjabdiary

ਅਕਾਲੀ ਦਲ ਦੀ ਸਿਕੰਦਰ ਸਿੰਘ ਮਲੂਕਾ ਖਿਲਾਫ ਵੱਡੀ ਕਾਰਵਾਈ, ਅਨੁਸ਼ਾਸ਼ਨੀ ਕਮੇਟੀ ‘ਚੋਂ ਕੀਤਾ ਬਾਹਰ

punjabdiary

Leave a Comment