ਅਹਿਮ ਖ਼ਬਰ – ਸੀਐਮ ਭਗਵੰਤ ਮਾਨ ਨੇ ਫ਼ਾਜ਼ਿਲਕਾ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ ਕੀਤਾ
ਚੰਡੀਗੜ੍ਹ, 25 ਫਰਵਰੀ – ਸੀਐਮ ਭਗਵੰਤ ਮਾਨ ਨੇ ਫ਼ਾਜ਼ਿਲਕਾ ਦੇ 122 ਪਿੰਡ ਤੇ 15 ਢਾਣੀਆਂ ਨੂੰ ਪੀਣ ਵਾਲੇ ਸਾਫ਼ ਪਾਣੀ ਦੇ ਪ੍ਰੋਜੈਕਟ ਦਾ ਨੀਂਹ ਪੱਧਰ ਰੱਖਿਆ ਅਤੇ ਕਿਹਾ ਕਿ ਹੈਰਾਨੀ ਹੁੰਦੀ ਹੈ ਹੁਣ ਤੱਕ ਸਾਡੇ ਲੋਕਾਂ ਦੇ ਘਰਾਂ ‘ਚ ਪੀਣ ਵਾਲਾ ਪਾਣੀ ਤੱਕ ਨਹੀਂ ਪਹੁੰਚਿਆ । ਉਨ੍ਹਾਂ ਨੇ ਕਿਹਾ ਪੰਜਾਬ ਦੀ ਧਰਤੀ ਜਿਸਦਾ ਨਾਮ ਪਾਣੀ ‘ਤੇ ਹੈ ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕੋਈ ਵੀ ਘਰ ਜਾਂ ਖੇਤ ਪਾਣੀ ਤੋਂ ਵਾਂਝਾ ਨਹੀਂ ਰਹੇਗਾ ।
ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਪੁੱਛ ਕੇ ਨਹਿਰਾਂ ‘ਚ ਪਾਣੀ ਛੱਡਿਆ ਤੇ ਬੰਦ ਕੀਤਾ ਮੈਂ ਅੱਜ ਐਲਾਨ ਕਰਦਾ ਹਾਂ ਕਿ 1 ਅਪ੍ਰੈਲ ਨੂੰ ਤੁਹਾਨੂੰ ਨਰਮੇ ਦੇ ਲਈ ਨਹਿਰਾਂ ‘ਚ ਪਾਣੀ ਮਿਲ ਜਾਵੇਗਾ । ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਗੰਗ ਕਨਾਲ ਦੇ ਪਾਣੀ ਨੂੰ ਸਾਫ਼ ਕਰਨ ਦੇ ਲਈ 68 MLD ਟ੍ਰੀਟਮੈਂਟ ਪਲਾਂਟ ਲਾਇਆ ਜਾਵੇਗਾ 440 km ਪਾਈਪਾਂ ਦਾ ਜਾਲ਼ ਵਿਛਾ ਕੇ ਫਾਜ਼ਿਲਕਾ ਦੇ 122 ਪਿੰਡਾਂ ਤੇ 15 ਢਾਣੀਆਂ ਦੇ 79,190 ਘਰਾਂ ਦੇ ਕੁੱਲ 4 ਲੱਖ 75 ਹਜ਼ਾਰ ਲੋਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਪ੍ਰੋਜੈਕਟ ‘ਤੇ ₹578.28 ਕਰੋੜ ਦਾ ਖ਼ਰਚਾ ਆਵੇਗਾ