ਅਹਿਮ ਖ਼ਬਰ – ਫਰੀਦਕੋਟ ਵਿਖੇ ਬਿਜਲੀ ਬੋਰਡ ਇੰਪਲਾਈਜ ਜੁਆਇੰਟ ਫ਼ੋਰਮ ਪੰਜਾਬ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ
ਫਰੀਦਕੋਟ, 1 ਮਾਰਚ – (ਪੰਜਾਬ ਡਾਇਰੀ) ਅੱਜ ਪਾਵਰ ਕਾਮ ਦੀ ਡਵੀਜ਼ਨ ਫਰੀਦਕੋਟ ਵਿਖੇ ਬਿਜਲੀ ਬੋਰਡ ਇੰਪਲਾਈਜ ਜੁਆਇੰਟ ਫ਼ੋਰਮ ਪੰਜਾਬ ਦੇ ਸੱਦੇ ਤੇ ਬਿਜਲੀ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ ਕਰ ਕੇ ਪਾਵਰ ਕਾਮ ਦੀ ਮੈਨੇਜ਼ਮੈਂਟ ਵੱਲੋਂ ਮੰਨੀਆਂ ਮੰਗਾਂ ਲਾਗੂ ਨਾ ਕਰਨ,ਪੇ ਕਮਿਸ਼ਨ ਅੰਦਰ ਬੰਦ ਕੀਤੇ ਭੱਤੇ ਲਾਗੂ ਕਰਨ, ਆਰ ਟੀ ਐਮ ਅਤੇ ਓ ਸੀ ਕਰਮਚਾਰੀਆਂ ਨੂੰ ਪੇ ਬੈਂਡ ਦੇਣ ਬਾਰੇ , ਪਰੋਬੇਸ਼ਨ ਪੀਰੀਅਡ ਵਿੱਚ ਪੂਰੀ ਤਨਖਾਹ ਦੇਣ ,ਸੋਧੇ ਸਕੇਲਾ ਵਿਚ 9/16/23 ਸਾਲਾ ਸਕੇਲ ਦੇ ਕੇ ਮਿਤੀ 30/06/2021ਤੋ ਬਣਦਾ ਏਰੀਅਰ ਦੇਣ,17/07/2020 ਤੋ ਨਵੇਂ ਨਿਯੁਕਤ ਕਰਮਚਾਰੀਆਂ ਨੂੰ ਕੇਂਦਰੀ ਸਕੇਲ ਦੀ ਬਜਾਏ ਬਿਜਲੀ ਨਿਗਮ ਵਾਲੇ ਨਿਯਮ ਲਾਗੂ ਕੀਤੇ ਜਾਣ, 01-07-2021 ਤੋਂ ਬਾਅਦ ਪਰਮੋਟ ਹੋਏ ਕਰਮਚਾਰੀਆਂ ਦੇ ਸਕੇਲਾ ਵਿੱਚ ਤਰੁਟੀਆ ਦੂਰ ਕਰਨ ਬਾਰੇ,ਪੁਨਰਗਠਨ ਦੇ ਨਾਮ ਤੇ ਬਿਜਲੀ ਮੁਲਾਜ਼ਮਾਂ ਦੀਆਂ ਖ਼ਤਮ ਕੀਤੀਆਂ ਮਨਜ਼ੂਰਸ਼ੁਦਾ ਅਸਾਮੀਆਂ ਬਹਾਲ ਕੀਤੀਆਂ ਜਾਣ ਅਤੇ ਖਾਲੀ ਅਸਾਮੀਆਂ ਪੱਕੀ ਭਰਤੀ ਰਾਹੀਂ ਭਰਨ ਬਾਰੇ , ਸਰਕਾਰੀ ਥਰਮਲ ਪਲਾਂਟ ਚਾਲੂ ਕਰਨ ਬਾਰੇ, ਕੱਚੇ ਕਾਮੇ ਪੱਕੇ ਕਰਨ ਬਾਰੇ CRA 295/19 ਰਾਹੀਂ ਭਰਤੀ ਸਹਾਇਕ ਲਾਇਨਮੈਨ ਸਾਥੀਆਂ ਤੇ ਗਲਤ ਤਜਰਬਾ ਸਰਟੀਫਿਕੇਟ ਦੇਣ ਦੋਸ਼ ਲਾ ਕੇ ਗਿਰਫ਼ਤਾਰ ਕਰਨ ਦੀ ਨਿੰਦਾ ਕੀਤੀ ਇਥੇ ਇਹ ਵੀ ਵਰਨਣਯੋਗ ਹੈ ਕਿ ਬਿਜਲੀ ਨਿਗਮ ਵੱਲੋਂ ਮਨਜ਼ੂਰ ਸ਼ੁਦਾ ਠੇਕੇਦਾਰ ਵੱਲੋਂ ਹੀ ਸਹਾਇਕ ਲਾਇਨਮੈਨਾ ਨੂੰ ਇਹ ਤਜਰਬਾ ਸਰਟੀਫਿਕੇਟ ਜਾਰੀ ਕੀਤੇ ਗਏ ਸਨ ਜਿਨ੍ਹਾਂ ਨੂੰ ਹੁਣ ਬਿਜਲੀ ਦੀ ਮਨੈਜਮੈਟ ਹੁਣ ਗਲਤ ਆਖ ਕੇ ਸਹਾਇਕ ਲਾਇਨਮੈਨ ਤੇ ਜ਼ਬਰ ਕਰ ਰਹੀ ਹੈ ਇਸ ਤੋਂ ਹੋਰ ਵੀ ਕਾਫੀ ਮੰਗਾਂ ਹਨ ਜਿਨ੍ਹਾਂ ਬੋਲਣ ਵਾਲੇ ਬੁਲਾਰੇ ਸਾਥੀਆਂ ਨੇ ਚਰਚਾ ਕੀਤੀ ਅੱਜ ਦੇ ਇਸ ਰੋਸ ਪ੍ਰਦਰਸ਼ਨ ਨੂੰ ਸਾਥੀ ਹਰਬੰਸ ਸਿੰਘ ਪ੍ਰਧਾਨ ਸ਼ਹਿਰੀ ਸਬ ਡਵੀਜ਼ਨ, ਸਰਬਜੀਤ ਸਿੰਘ ਦਿਉਲ ਜਸਪਾਲ ਸਿੰਘ ਗੁਰਭਿੰਦਰ ਸਿੰਘ ਭਾਣਾ ਬੂਟਾ ਸਿੰਘ ਧਰਮਵੀਰ ਸਿੰਘ ਵਿਜੇ ਕੁਮਾਰ ਤਾਰਾ ਚੰਦ ਮਹਾਂਵੀਰ ਸਿੰਘ ਅਤੇ ਰਣਜੀਤ ਸਿੰਘ ਨੰਗਲ ਡਵੀਜ਼ਨ ਪ੍ਰਧਾਨ ਟੈਕਨੀਕਲ ਸਰਵਿਸਿਜ਼ ਯੂਨੀਅਨ, ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪਾਵਰ ਕਾਮ ਦੀ ਮੈਨੇਜ਼ਮੈਂਟ ਅਤੇ ਪੰਜਾਬ ਸਰਕਾਰ ਨੇ ਇਹਨਾਂ ਮੰਗਾਂ ਦਾ ਜਲਦੀ ਨਿਪਟਾਰਾ ਨਾ ਕੀਤਾ ਗਿਆ ਤਾਂ 16 ਮਾਰਚ 23 ਨੂੰ ਜੋਨ ਪੱਧਰੀ ਵਿਸ਼ਾਲ ਧਰਨਾ ਬਠਿੰਡਾ ਵਿਖੇ ਅਤੇ 11 ਅਪ੍ਰੈਲ 23 ਨੂੰ ਪਟਿਆਲਾ ਵਿਖੇ ਵਿਸ਼ਾਲ ਧਰਨਾ ਲਾਇਆ ਜਾਵੇਗਾ ਪ੍ਰੈਸ ਨੂੰ ਜਾਣਕਾਰੀ ਹਰਪ੍ਰੀਤ ਸਿੰਘ ਸਰਕਲ ਸਕੱਤਰ ਫ਼ਰੀਦਕੋਟ ਨੇ ਦਿੱਤੀ