Image default
ਤਾਜਾ ਖਬਰਾਂ

ਅਹਿਮ ਖ਼ਬਰ – ਸੁਰਿੰਦਰਪ੍ਰੀਤ ਘਣੀਆਂ ਦੇ ਗ਼ਜ਼ਲ ਸੰਗ੍ਰਹਿ ‘ਟੂਮਾਂ’ ਸਬੰਧੀ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ 19 ਨੂੰ।

ਅਹਿਮ ਖ਼ਬਰ – ਸੁਰਿੰਦਰਪ੍ਰੀਤ ਘਣੀਆਂ ਦੇ ਗ਼ਜ਼ਲ ਸੰਗ੍ਰਹਿ ‘ਟੂਮਾਂ’ ਸਬੰਧੀ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ 19 ਨੂੰ।

ਬਠਿੰਡਾ, 16 ਮਾਰਚ – (ਪੰਜਾਬ ਡਾਇਰੀ) ਇੱਥੋਂ ਦੇ ਸਾਹਿਤ ਸਿਰਜਣਾ ਮੰਚ (ਰਜਿ਼.) ਵੱਲੋਂ ਲੋਕ ਮੰਚ (ਰਜਿ.) ਪੰਜਾਬ ਦੇ ਸਹਿਯੋਗ ਨਾਲ ਟੀਚਰਜ਼ ਹੋਮ, ਬਠਿੰਡਾ ਵਿਖੇ 19 ਮਾਰਚ, ਦਿਨ ਐਤਵਾਰ ਨੂੰ ਸਵੇਰੇ 10 ਵਜੇ ਸੁਰਿੰਦਰਪ੍ਰੀਤ ਘਣੀਆਂ ਦੇ ਗ਼ਜ਼ਲ ਸੰਗ੍ਰਹਿ ‘ਟੂਮਾਂ’ ਸਬੰਧੀ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਮੰਚ ਦੇ ਜਨਰਲ ਸਕੱਤਰ ਜਗਨ ਨਾਥ ਅਤੇ ਸਕੱਤਰ ਡਾ.ਜਸਪਾਲਜੀਤ ਨੇ ਦੱਸਿਆ ਹੈ ਕਿ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸ਼ਾਇਰ,ਚਿੰਤਕ ਅਤੇ ਆਲੋਚਕ ਡਾ.ਲਖਵਿੰਦਰ ਜੌਹਲ ਕਰਨਗੇ ਅਤੇ ਸਮਾਗਮ ਦੇ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੁੱਨੜ ਪ੍ਰਧਾਨ, ਲੋਕ ਮੰਚ (ਰਜਿ.) ਪੰਜਾਬ ਅਤੇ ਵਿਸੇਸ਼ ਮਹਿਮਾਨ ਸੁਖਮੰਦਰ ਸਿੰਘ ਚੱਠਾ ਚੇਅਰਮੈਨ, ਫਤਹਿ ਗਰੁੱਪ ਆਫ ਇੰਸਟੀਚਿਊਸਨਜ਼, ਰਾਮਪੁਰਾ ਹੋਣਗੇ। ਇਹਨਾਂ ਤੋਂ ਇਲਾਵਾ ਦਰਸ਼ਨ ਬੁੱਟਰ , ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ), ਪ੍ਰਸਿੱਧ ਸਰਬਾਂਗੀ ਲੇਖਕ ਬੂਟਾ ਸਿੰਘ ਚੌਹਾਨ, ਡਾ. ਸਤਨਾਮ ਸਿੰਘ ਜੱਸਲ ਡੀਨ, ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ, ਸ਼ੁਸ਼ੀਲ ਦੁਸਾਂਝ, ਉੱਘੇ ਪੱਤਰਕਾਰ, ਸ਼ਾਇਰ ਅਤੇ ਸੰਪਾਦਕ ‘ਹੁਣ’, ਕੀਰਤੀ ਕਿਰਪਾਲ, ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਉਚੇਚੇ ਤੌਰ ਤੇ ਸ਼ਿਰਕਤ ਕਰਨਗੇ। ਉਹਨਾਂ ਦੱਸਿਆ ਕਿ ਪੁਸਤਕ ਟੂਮਾਂ ਉੱਪਰ ਉੱਘੇ ਗ਼ਜ਼ਲ ਚਿੰਤਕ ਪ੍ਰੋ. ਦੀਪਕ ਧਲੇਵਾਂ ਪਰਚਾ ਪੜ੍ਹਨਗੇ । ਪੁਸਤਕ ਅਤੇ ਪਰਚੇ ਉੱਪਰ ਉੱਘੇ ਵਿਦਵਾਨ ਗੁਰਦੇਵ ਖੋਖਰ, ਡਾ.ਗੁਰਦੀਪ ਸਿੰਘ ਢਿੱਲੋਂ, ਡਾ.ਭੁਪਿੰਦਰ ਸਿੰਘ ਬੇਦੀ, ਜਗਮੀਤ ਹਰਫ਼ ਆਦਿ ਆਪਣੇ ਕੀਮਤੀ ਵਿਚਾਰ ਪੇਸ਼ ਕਰਨਗੇ। ਇਸ ਮੌਕੇ ਹੋਣ ਵਾਲੇ ਕਵੀ ਦਰਬਾਰ ਵਿੱਚ ਉੱਘੇ ਸ਼ਾਇਰ ਵਿਜੇ ਵਿਵੇਕ, ਸ਼ਰੋਮਣੀ ਸ਼ਾਇਰ ਬਲਵਿੰਦਰ ਸੰਧੂ,ਮਨਜੀਤ ਪੁਰੀ, ਮਨਪ੍ਰੀਤ ਟਿਵਾਣਾ, ਆਤਮਾ ਰਾਮ ਰੰਜਨ ਤੋਂ ਇਲਾਵਾ ਸਥਾਨਕ ਸ਼ਾਇਰ ਵੀ ਹਿੱਸਾ ਲੈਣਗੇ।
ਮੰਚ ਦੇ ਪ੍ਰਮੁੱਖ ਆਗੂਆਂ ਡਾ.ਅਜੀਤਪਾਲ ਸਿੰਘ, ਸੁਖਦਰਸ਼ਨ ਗਰਗ, ਅਮਰਜੀਤ ਪੇਂਟਰ ਅਤੇ ਜਗਮੇਲ ਸਿੰਘ ਜਠੌਲ ਨੇ ਸਮੂਹ ਲੇਖਕਾਂ , ਸਾਹਿਤ ਪ੍ਰੇਮੀਆਂ ਅਤੇ ਮੀਡੀਆ ਕਰਮੀਆਂ ਨੂੰ ਸਮੇਂ ਸਿਰ ਉਕਤ ਸਮਾਗਮ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।

Related posts

Breaking- ਬਾਜਾਖਾਨਾ ਦੇ ਸੁਤੰਤਰਤਾ ਸੰਗਰਾਮੀ ਜਗਦੀਸ਼ ਪ੍ਰਸ਼ਾਦ ਨੂੰ ਸਨਮਾਨਿਤ ਕਰਨ ਪਹੁੰਚੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ

punjabdiary

ਵਿਧਾਇਕ ਗੁਰਦਿੱਤ ਸੇਖੋਂ ਨੇ ਮਹਾਤਮਾ ਗਾਂਧੀ ਸਕੂਲ ਵਿਖੇ ਪਹੁੰਚ ਕੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫ਼ਜ਼ਾਈ

punjabdiary

Big News- ਪੰਜਾਬ, ਹਰਿਆਣਾ, ਚੰਡੀਗੜ੍ਹ ਸਮੇਤ ਕਈ ਥਾਵਾਂ ਚ ਭਾਰੀ ਮੀਂਹ ਪੈਣ ਦੀ ਸੰਭਾਵਨਾ

punjabdiary

Leave a Comment