Breaking- ਬਿਨ੍ਹਾ ਕੋਈ ਫੀਸ ਦਿੱਤੇ ਮੁਫਤ 14 ਜੂਨ ਤੱਕ ਆਧਾਰ ਕਾਰਡ ਦੇ ਦਸਤਾਵੇਜਾਂ ਨੂੰ ਅਪਡੇਟ ਕਰਵਾ ਸਕਦੇ ਹਨ ਜਿਲ੍ਹਾ ਨਿਵਾਸੀ-ਡਿਪਟੀ ਕਮਿਸ਼ਨਰ
ਫਰੀਦਕੋਟ, 16 ਮਾਰਚ – (ਪੰਜਾਬ ਡਾਇਰੀ) ਦੇਸ਼ ਦੀ ਯੂਨੀਕ ਸ਼ਨਾਖਤੀ ਅਥਾਰਿਟੀ ਨੇ ਆਧਾਰ ਕਾਰਡ ਦੇ ਦਸਤਾਵੇਜ਼ਾਂ ਨੂੰ ਆਨਲਾਈਨ ਅਪਡੇਟ ਕਰਨ ਲਈ 14 ਜੂਨ ਤੱਕ ਮੁਫਤ ਸਹੂਲਤ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਜਿਲ੍ਹਾ ਨਿਵਾਸੀ ਆਪਣੇ ਆਧਾਰ ਕਾਰਡ ਨੂੰ ਬਿਨ੍ਹਾਂ ਕੋਈ ਫੀਸ ਦਿੱਤੇ ਅਪਡੇਟ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਨਾਗਰਿਕਾਂ ਨੇ ਪਿਛਲੇ ਕਈ ਸਾਲਾਂ ਤੋਂ ਆਪਣਾ ਅਧਾਰ ਕਾਰਡ ਅਪਡੇਟ ਨਹੀਂ ਕਰਵਾਇਆ ਜਾਂ ਕਿਸੇ ਵੀ ਕਿਸਮ ਦੀ ਕੋਈ ਸੋਧ ਨਹੀਂ ਹੋਈ ਹੈ, ਉਹ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਣ।ਉਨ੍ਹਾਂ ਦੱਸਿਆ ਕਿ ਆਧਾਰ ਕਾਰਡ ਨੂੰ ਅਪਡੇਟ ਕਰਵਾਉਣ ਦੇ ਨਾਲ ਨਾਲ ਜੇਕਰ ਕਿਸੇ ਨੇ ਫੋਟੋ, ਪਤਾ, ਜਨਮ ਮਿਤੀ, ਜ਼ਰੂਰੀ ਬਾਓਮੈਟ੍ਰਿਕਸ (ਅੱਖਾਂ ਅਤੇ ਹੱਥ ਦੇ ਨਿਸ਼ਾਨ) ਆਦਿ ਗਲਤ ਹਨ ਤਾਂ ਉਹ ਵੀ ਆਪਣਾ ਆਧਾਰ ਕਾਰਡ ਠੀਕ ਕਰਵਾ ਲੈਣ। ਉਨ੍ਹਾਂ ਦੱਸਿਆ ਕਿ 0-5 ਉਮਰ ਵਰਗ ਦੇ ਬੱਚੇ ਦਾ ਨਾਮਾਂਕਣ ਅਤੇ 5 ਸਾਲ ਅਤੇ 15 ਸਾਲ ਦੀ ਉਮਰ ਦੇ ਬੱਚਿਆਂ ਦਾ ਜ਼ਰੂਰੀ ਬਾਇਓ-ਮੈਟ੍ਰਿਕ (ਐਮ.ਬੀ.ਯੂ.) ਵੀ ਲਾਜ਼ਮੀ ਅੱਪਡੇਟ ਕਰਨ ਨੂੰ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਦੱਸਿਆ ਕਿ ਅਧਾਰ ਕਾਰਡ ਵਿੱਚ ਪਛਾਣ ਦੇ ਸਬੂਤ (ਪੀ.ਓ.ਆਈ.) ਅਤੇ ਪਤੇ ਦੇ ਸਬੂਤ (ਪੀ.ਓ.ਏ.) ਵਜੋਂ ਦਸਤਾਵੇਜ਼ਾਂ ਨੂੰ ਅਪਡੇਟ ਕਰਵਾਉਣਾ ਵੀ ਲਾਜ਼ਮੀ ਹੈ। ਆਧਾਰ ਕਾਰਡ ਆਨ-ਲਾਈਨ ਦੇ ਨਾਲ-ਨਾਲ ਸੇਵਾ ਕੇਂਦਰਾਂ ‘ਤੇ ਵੀ ਅਪਡੇਟ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਵਾਸੀਆਂ ਨੂੰ ਲੋੜੀਂਦੇ ਦਸਤਾਵੇਜ਼ ਜਮ੍ਹਾ ਕਰਕੇ ਆਪਣੀ ਜਾਣਕਾਰੀ ਨੂੰ ਮੁੜ ਪ੍ਰਮਾਣਿਤ ਕਰਨ ਦੀ ਲੋੜ ਹੁੰਦੀ ਹੈ, ਭਾਵੇਂ ਉਹਨਾਂ ਦੇ ਜਨਸੰਖਿਆ ਡੇਟਾ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
ਉਨ੍ਹਾਂ ਕਿਹਾ ਨਾਗਰਿਕ https://myaadhaar.uidai.gov.in/ ਪੋਰਟਲ ‘ਤੇ ਆਪਣੇ ਦਸਤਾਵੇਜ਼ਾਂ ਨੂੰ ਆਨਲਾਈਨ ਵੀ ਅਪਲੋਡ ਕਰ ਸਕਦੇ ਹਨ ਜਾਂ ਆਪਣੇ ਸਬੰਧਤ ਖੇਤਰਾਂ ਵਿੱਚ ਆਧਾਰ ਨਾਮਾਂਕਣ ਕੇਂਦਰਾਂ ‘ਤੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ।