ਅਹਿਮ ਖ਼ਬਰ – ਸੀ.ਐਮ ਭਗਵੰਤ ਮਾਨ ਨੇ ਖੁਦ ਆਪ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ
ਚੰਡੀਗੜ੍ਹ, 27 ਮਾਰਚ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਾਂ ਵਾਲੇ CM ਤਾਂ ਹੈਲੀਕਾਪਟਰ ‘ਚ ਮੁਆਇਨਾ ਕਰਕੇ ਚਲੇ ਜਾਂਦੇ ਸੀ ਸਰਕਾਰ ਦਾ ਫ਼ਰਜ਼ ਹੁੰਦਾ ਕੁਦਰਤੀ ਆਫ਼ਤ ਆਉਣ ‘ਤੇ ਆਪਣੇ ਲੋਕਾਂ ਦੀ ਮਦਦ ਕਰਨ ਦਾ ਸਰਕਾਰਾਂ ਕੋਲ ਫੰਡਾਂ ਦੀ ਕਮੀ ਨਹੀਂ ਹੁੰਦੀ, ਅਸੀਂ ਸਾਡੇ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦੇਵਾਂਗੇ । ਸਾਡੀ ਪ੍ਰਾਥਮਿਕਤਾ ਕਿਸਾਨੀ ਨੂੰ ਲਾਹੇਵੰਦ ਧੰਦਾ ਬਣਾਉਣ ਦੀ ਹੈ, ਜੇਕਰ ਕਿਸਾਨੀ ਫ਼ੇਲ੍ਹ ਹੋ ਗਈ ਤਾਂ ਬਾਜ਼ਾਰ ਵੀ ਫ਼ੇਲ੍ਹ ਹੋ ਜਾਵੇਗਾ ਅਸੀਂ ਕਿਸਾਨ ਨੂੰ ਬਰਬਾਦ ਨਹੀਂ ਹੋਣ ਦੇਵਾਂਗੇ ।
ਉਨ੍ਹਾਂ ਨੇ ਕਿਹਾ ਹੁਣ ਪਹਿਲਾਂ ਵਾਲਾ ਕੰਮ ਨਹੀਂ ਸਿਰਫ਼ ਇੱਕ ਹਫ਼ਤੇ ਅੰਦਰ ਗਿਰਦਾਵਰੀਆਂ ਕਰ ਦਿੱਤੀਆਂ ਜਾਣਗੀਆਂ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਗਿਰਦਾਵਰੀ ‘ਚ ਅਫ਼ਸਰਾਂ ਦਾ ਸਹਿਯੋਗ ਕਰਨ । ਗੜ੍ਹਿਆਂ ਤੇ ਚੱਕਰਵਰਤੀ ਤੂਫਾਨ ਦੇ ਨਾਲ ਕਿਸਾਨਾਂ ਦੀਆਂ ਫਸਲਾਂ ਤੇ ਲੋਕਾਂ ਦੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਹੈ ਮੇਰੇ ਵੱਲੋਂ ਅਧਿਕਾਰੀਆਂ ਨੂੰ Special ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਸਾਡੀ ਸਰਕਾਰ ਹਮੇਸ਼ਾ ਕਿਸਾਨਾਂ ਨਾਲ ਖੜ੍ਹੀ ਹੈ ।
ਗਿਰਦਾਵਰੀ ਦੀ ਰਿਪੋਰਟ ਇੱਕ ਹਫ਼ਤੇ ਅੰਦਰ ਤਿਆਰ ਕਰਨ ਦੇ ਹੁਕਮ ਅਫ਼ਸਰਾਂ ਨੂੰ ਜਾਰੀ ਕਰ ਦਿੱਤੇ ਗਏ ਨੇ ਢਹਿ ਚੁੱਕੇ ਘਰ ਦੁਬਾਰਾ ਪਾਉਣ ਲਈ ₹95 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਵੇਗਾ । 75% ਤੱਕ ਨੁਕਸਾਨੀਆਂ ਗਈਆਂ ਫਸਲਾਂ ਦਾ ਪ੍ਰਤੀ ਏਕੜ ₹15 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਵੇਗਾ ਪਿਛਲੀਆਂ ਸਰਕਾਰਾਂ ਤੋਂ ਇਹ ਮੁਆਵਜ਼ਾ 25% ਵੱਧ ਹੈ । ਕਿਸਾਨਾਂ ਨੂੰ ਇਹ ਮੁਆਵਜ਼ਾ ਜ਼ਰੂਰ ਮਿਲੇਗਾ, ਅਸੀਂ ਪਿਛਲੀਆਂ ਸਰਕਾਰਾਂ ਵਾਂਗ ਸਿਰਫ਼ ਐਲਾਨ ਨਹੀਂ ਕਰਾਂਗੇ ।