Image default
ਤਾਜਾ ਖਬਰਾਂ

ਅਹਿਮ ਖ਼ਬਰ -ਉੱਘੇ ਸ਼ਾਇਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਭੇਟ

ਅਹਿਮ ਖ਼ਬਰ -ਉੱਘੇ ਸ਼ਾਇਰ ਗੁਰਭਜਨ ਗਿੱਲ ਨੂੰ ਨੰਦ ਲਾਲ ਨੂਰਪੁਰੀ ਪੁਰਸਕਾਰ ਭੇਟ

ਜਲੰਧਰ, 1 ਅਪ੍ਰੈਲ (ਨਿੰਦਰ ਘੁਗਿਆਣਵੀ) – ਪੰਜਾਬੀ ਗੀਤਕਾਰੀ ਦੇ ਖੇਤਰ ‘ਚ ਨੰਦ ਲਾਲ ਨੂਰਪੁਰੀ ਦਾ ਯੋਗਦਾਨ ਬੇਮਿਸਾਲ ਹੈ। ਉਨ੍ਹਾਂ ਦੇ ਗੀਤਾਂ ਦੀ ਧੁੰਮ ਬਾਲੀਵੁੱਡ ਤੱਕ ਪੈਂਦੀ ਰਹੀ ਹੈ ਤੇ ਜਿੱਥੇ ਪ੍ਰਸਿੱਧ ਗਾਇਕ ਮੁਹੰਮਦ ਰਫੀ ਤੋਂ ਲੈ ਕੇ ਗਾਇਕਾ ਲਤਾ ਮੰਗੇਸ਼ਕਰ ਅਤੇ ਆਸ਼ਾ ਭੌਂਸ਼ਲੇ ਵਰਗੀਆਂ ਨਾਮਵਰ ਗਾਇਕਾਂਵਾਂ ਵਲੋਂ ਉਨ੍ਹਾਂ ਦੇ ਗੀਤਾਂ ਨੂੰ ਆਵਾਜ਼ ਦਿੱਤੀ ਗਈੇ ਉੇੱਥੇ ਪੰਜਾਬੀ ਦੀਆਂ ਵੀ ਨਾਮਵਰ ਗਾਇਕਾਵਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਸਮੇਤ ਹੋਰਨਾਂ ਗਾਇਕਾਂ ਦੀ ਆਵਾਜ਼ ‘ਚ ਵੀ ਉਨ੍ਹਾਂ ਦੇ ਗੀਤਾਂ ਅਕਸਰ ਰੇਡੀਓ ‘ਤੇ ਗੂੰਜਦੇ ਰਹੇ ਹਨ।
ਲੋਕ ਮੰਚ ਪੰਜਾਬ ਵਲੋਂ ਹੰਸ ਰਾਜ ਮਹਿਲਾ ਮਹਾਂਵਿਦਿਆਲਾ ਵਿਖੇ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ‘ਚ ਉੱਘੇ ਸ਼ਾਇਰ ਗੁਰਭਜਨ ਸਿੰਘ ਗਿੱਲ ਨੂੰ ਪਹਿਲਾ ਨੰਦ ਲਾਲ ਨੂਰਪੁਰੀ ਪੁਰਸਕਾਰ (ਜਿਸ ਵਿਚ ਸਨਮਾਨ ਪੱਤਰ ਤੇ ਯਾਦਗਾਰੀ ਚਿੰਨ੍ਹ ਤੋਂ ਇਲਾਵਾ ਇਕ ਲੱਖ ਰੁਪਏ ਸ਼ਾਮਿਲ ਹਨ) ਪ੍ਰਦਾਨ ਕਰਨ ਤੋਂ ਬਾਅਦ ਕਰਦਿਆਂ ‘ਅਜੀਤ’ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਦਾ ਆਖਰੀ ਸਮਾਂ ਬੇਹੱਦ ਤੰਗੀ ਤੁਰਸ਼ੀ ‘ਚ ਗੁਜਰਿਆ ਤੇ ਉਨ੍ਹਾਂ ਦੀ ਮੌਤ ਵੀ ਬਹੁਤ ਹੀ ਦੁਖਦਾਈ ਢੰਗ ਨਾਲ ਹੋਈ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਪੰਜਾਬੀ ਸਾਹਿਤ ਦੇ ਖੇਤਰ ‘ਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਪੂਰੀ ਤਰ੍ਹਾਂ ਨਾਲ ਵਿਸਾਰ ਦਿੱਤਾ ਗਿਆ। ਉਨ੍ਹਾਂ ਸਰਕਾਰਾਂ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਨੰਦ ਲਾਲ ਨੂਰਪੁਰੀ ਦੀ ਯਾਦ ‘ਚ ਕੋਈ ਢੁੱਕਵੀਂ ਯਾਦਗਾਰ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਯਾਦਗਾਰ ਜਿੱਥੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ, ਉੱਥੇ ਇਹ ਯਾਦਗਾਰ ਨੌਜਵਾਨਾਂ ਅੰਦਰ ਉਤਸ਼ਾਹ ਭਰਦੀ ਹੋਈ, ਉਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ‘ਚ ਵੀ ਅਹਿਮ ਯੋਗਦਾਨ ਪਾ ਸਕੇਗੀ। ਇਸ ਦੇ ਨਾਲ ਹੀ ਡਾ. ਹਮਦਰਦ ਨੇ ਹਾਜ਼ਰੀਨ ਦੀ ਜ਼ੋਰਦਾਰ ਮੰਗ ‘ਤੇ ਬਾਬਾ ਬੁੱਲ੍ਹੇ ਸ਼ਾਹ ਦੇ ਕਲਾਮ ‘ਮੈਂ ਕਸੁੰਭੜਾ ਚੁਣ-ਚੁਣ ਹਾਰੀ’ ਅਤੇ ‘ਅੱਜ ਪੀ ਘਰ ਆਇਆ ਲਾਲ ਨੀ’ ਆਪਣੀ ਸੋਜ਼ਮਈ ਆਵਾਜ਼ ‘ਚ ਪੇਸ਼ ਕਰਕੇ ਸਮਾਗਮ ਨੂੰ ਹੋਰ ਵੀ ਸੁਰਮਈ ਬਣਾ ਦਿੱਤਾ। ਇਸ ਤੋਂ ਪਹਿਲਾਂ ਗੁਰਭਜਨ ਸਿੰਘ ਗਿੱਲ ਨੇ ਆਪਣੇ ਸਾਹਿਤਕ ਸਫਰ ਬਾਰੇ ਗੱਲ ਕਰਦਿਆਂ ਕਿਹਾ ਕਿ ਦੇਸ਼ ਵੰਡ ਦੇ ਦੁਖਾਂਤ ਦਾ ਉਨ੍ਹਾਂ ਦੇ ਮਨ ‘ਤੇ ਡੂੰਘਾ ਅਸਰ ਹੈ ਤੇ ਉਸ ਸਮੇਂ ਹੋਈ ਕਤਲੋਗਾਰਦ ‘ਚ ਉਨ੍ਹਾਂ ਨੂੰ ਕਈ ਆਪਣਿਆਂ ਨੂੰ ਗੁਆਉਣਾ ਪਿਆ ਤੇ ਉਸ ਸਮੇਂ ਦੀਆਂ ਕੁਲਹਿਣੀਆਂ ਯਾਦਾਂ ਅੱਜ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਦੀਆਂ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਸੰਵੇਦਨਾ ਤੇ ਵੇਦਨਾ ਸੁਮੇਲ ਹੀ ਉਨ੍ਹਾਂ ਦੀ ਸ਼ਾਇਰੀ ਦੀ ਅਸਲ ਵਿਰਾਸਤ ਹੈ। ਲੋਕ ਮੰਚ ਪੰਜਾਬ ਦੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਆਈਆਂ ਸ਼ਖਸੀਅਤਾਂ ਦਾ ਧੰਨਵਾਦ ਕਰਦਿਆਂ ਸੰਸਥਾ ਦੀ ਤਰਫੋਂ ਨੰਦ ਲਾਲ ਨੂਰਪੁਰੀ ਸਬੰਧੀ ਬਣਾਈ ਜਾਣ ਵਾਲੀ ਕਿਸੇ ਵੀ ਪ੍ਰਕਾਰ ਦੀ ਯਾਦਗਾਰ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਸੰਸਥਾ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ ਦੇ ਉਪਰਾਲੇ ਦੀ ਹਾਜਰੀਨ ਨੇ ਸ਼ਲਾਘਾ ਕੀਤੀ।

Related posts

ਅਹਿਮ ਖ਼ਬਰ – ਹੁਣ ਕੇਂਦਰ ਸਰਕਾਰ ਖਰੀਦੇਗੀ ਪੰਜਾਬ ਵਿੱਚੋਂ ਕਣਕ, ਕੇਂਦਰ ਨੇ ਕਣਕ ਦੀ ਖਰੀਦ ਸੰਬੰਧੀ ਮੰਗ ਮੰਨੀ

punjabdiary

ਰਾਜਾ ਵੜਿੰਗ ਤੇ ਸੁਖਜਿੰਦਰ ਰੰਧਾਵਾ ਨੂੰ ਸਰਕਾਰੀ ਘਰ ਖਾਲੀ ਕਰਨ ਦੇ ਹੁਕਮ, ਨਹੀਂ ਤਾਂ ਲੱਗੇਗਾ 160 ਗੁਣਾ ਕਿਰਾਇਆ

punjabdiary

Breaking- ਲਵਲੀ ਯੂਨੀਵਰਸਿਟੀ ਵਿਚ ਵਾਪਰੀ ਘਟਨਾ ਵਿਚ ਮਰਨ ਵਾਲੇ ਨੌਜਵਾਨ ਦੀ ਖੁਦਕੁਸ਼ੀ ਦਾ ਜ਼ਿੰਮੇਵਾਰ ਪ੍ਰੋਫੈਸਰ

punjabdiary

Leave a Comment