Breaking- ਵਿਧਾਇਕ ਸੇਖੋਂ ਨੇ ਵੱਖ-ਵੱਖ ਮੁੱਦੇ ਵਿਧਾਨ ਸਭਾ ਵਿੱਚ ਉਠਾਏ
ਫਰੀਦਕੋਟ, 3 ਅਪ੍ਰੈਲ – (ਪੰਜਾਬ ਡਾਇਰੀ) ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਵਿਧਾਨ ਸਭਾ ਸ਼ੈਸ਼ਨ ਦੌਰਾਨ ਵਿਧਾਨ ਸਭਾ ਵਿੱਚ ਸਰਕਾਰੀ ਬ੍ਰਿੰਜਿਦਰਾ ਕਾਲਜ ਵਿੱਚ ਬੀ.ਐਸ.ਸੀ.ਐਗਰੀਕਲਚਰ ਚਾਲੂ ਰੱਖਣ, ਮੋਗਾ-ਤਲਵੰਡੀ ਰੋਡ ਉੱਪਰ ਪਿੰਡ ਡਗਰੂ ਵਾਲੇ ਫਾਟਕਾਂ ਉਪੱਰ ਰੁਕੀ ਪੁੱਲ ਦੀ ਉਸਾਰੀ ਦਾ ਕੰਮ ਮੁੜ ਚਾਲੂ ਕਰਵਾਉਣ, ਦੌਰਾਹਾ ਤੋਂ ਲੁਧਿਆਣਾ ਬਾਈਪਾਸ ਰੋਡ ਦੀ ਮੁਰੰਮਤ, ਸਸਤੀਆਂ ਦਵਾਈਆ ਅਤੇ ਹਰੀਕੇ ਪੱਤਣ ਝੀਲ ਦੀ ਸਫਾਈ ਆਦਿ ਅਹਿਮ ਅਤੇ ਮਹੱਤਵਪੂਰਨ ਮਸਲੇ ਉਠਾਏ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਵਿਧਾਇਕ ਸ. ਸੇਖੋਂ ਨੇ ਕਿਹਾ ਕਿ ਸਰਕਾਰੀ ਬ੍ਰਿੰਜਿਦਰਾ ਕਾਲਜ ਵਿੱਚ ਬੀ.ਐਸ.ਸੀ.ਐਗਰੀਕਲਚਰ ਕੋਰਸ 1980 ਤੋਂ ਚੱਲ ਰਿਹਾ ਹੈ ਜਿਸ ਨੂੰ ਪਿਛਲੇ ਸਮੇਂ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬੱਚਿਆ ਦੇ ਭਵਿੱਖ ਨੂੰ ਦੇਖਦੇ ਇਹ ਕੋਰਸ ਮੁੜ ਕਾਲਜ ਵਿੱਚ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਮੋਗਾ-ਤਲਵੰਡੀ ਰੋਡ ਉੱਪਰ ਪਿੰਡ ਡਗਰੂ ਵਾਲੇ ਫਾਟਕਾਂ ਉੱਪਰ ਪੁੱਲ ਦੀ ਉਸਾਰੀ ਪਿਛਲੇ 12 ਸਾਲਾਂ ਤੋਂ ਉਸਾਰੀ ਅਧੀਨ ਹੈ। ਜਿਸ ਨਾਲ ਇਸ ਸੜਕ ਤੇ ਚੱਲਣ ਵਾਲੇ ਟ੍ਰੈਫਿਕ ਨੂੰ ਬਹੁਤ ਵੱਡੀ ਸਮੱਸਿਆ ਪੇਸ਼ ਆਉਂਦੀ ਹੈ ਕਿਉਂਕਿ ਇਹ ਫਾਟਕ ਰੇਲਵੇ ਟ੍ਰੈਫਿਕ ਜ਼ਿਆਦਾ ਹੋਣ ਕਰਕੇ ਅਕਸਰ ਬੰਦ ਰਹਿੰਦੇ ਹਨ ਅਤੇ ਲੋਕਾਂ ਨੂੰ ਉਡੀਕ ਕਰਨੀ ਪੈਂਦੀ ਹੈ । ਉਨ੍ਹਾਂ ਕਿਹਾ ਕਿ ਇਸ ਪੁੱਲ ਦੀ ਉਸਾਰੀ ਜਲਦ ਤੋਂ ਜਲਦ ਮੁਕੰਮਲ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਸ ਸਮੱਸਿਆਂ ਤੋਂ ਨਿਜ਼ਾਤ ਮਿਲ ਸਕੇ।
ਵਿਧਾਇਕ ਸੇਖੋਂ ਨੇ ਅੱਗੇ ਕਿਹਾ ਕਿ ਦੌਰਾਹਾ ਤੋਂ ਲੁਧਿਆਣਾ ਬਾਈਪਾਸ ਰੋਡ ਜੋ ਕਿ 30 ਕਿਲੋਮੀਟਰ ਲੰਮਾ ਹੈ ਦੀ ਹਾਲਤ ਬਹੁਤ ਖਰਾਬ ਹੈ। ਸੜਕ ਉਪਰ ਵੱਡੇ ਵੱਡੇ ਟੋਏ ਪਏ ਹੋਏ ਹਨ ਜਿਸ ਕਾਰਨ ਸੜਕ ਉਪਰ ਅਕਸਰ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਉਨ੍ਹਾਂ ਇਸ ਸੜਕ ਦੀ ਰਿਪੇਅਰ ਕਰਵਾਉਣ ਦੀ ਮੰਗ ਕੀਤੀ।
ਇਸ ਤੋਂ ਇਲਾਵਾ ਵਿਧਾਇਕ ਸੇਖੋਂ ਨੇ ਕਿਹਾ ਕੈਂਸਰ ਦੇ ਮਰੀਜ਼ਾਂ ਦੀ ਦਵਾਈਆਂ ਵੀ ਸਸਤੇ ਰੇਟਾਂ ਤੇ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀਆਂ ਅਜਿਹੀਆਂ ਦਵਾਈਆਂ ਤਿਆਰ ਕਰ ਲੈਣੀਆਂ ਚਾਹੀਦੀਆਂ ਹਨ, ਜਿਹੜੀ ਕਿ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਦਿੱਤੀਆਂ ਜਾਣ ਅਤੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ।