Breaking- ਡਿਪਟੀ ਕਮਿਸ਼ਨਰ ਨੇ ਕੀਤਾ ਵੱਖ ਵੱਖ ਪਿੰਡਾਂ ਦਾ ਦੌਰਾ
ਗਿਰਦਾਵਰੀ ਦਾ ਕੰਮ ਪਾਰਦਰਸ਼ੀ ਨਾਲ ਕਰਨ ਦੇ ਦਿੱਤੇ ਆਦੇਸ਼
ਫਰੀਦਕੋਟ, 11 ਅਪ੍ਰੈਲ – (ਪੰਜਾਬ ਡਾਇਰੀ) ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਫਾਜਿਲਕਾ (ਐਡੀਸ਼ਨਲ ਚਾਰਜ ਡਿਪਟੀ ਕਮਿਸ਼ਨਰ¬ ਫਰੀਦਕੋਟ) ਨੇ ਖਰਾਬੇ ਸਬੰਧੀ ਚੱਲ ਰਹੀ ਗਿਰਦਾਵਰੀ ਦੇ ਸਬੰਧ ਵਿੱਚ ਸਬ ਡਵੀਜਨ ਜੈਤੋ ਦੇ ਪਿੰਡਾਂ ਰਾਮਗੜ੍ਹ, ਚੈਨਾ ਅਤੇ ਕਰੀਰਵਾਲੀ ਦਾ ਦੌਰਾ ਕੀਤਾ। ਇਸ ਉਪਰੰਤ ਉਨ੍ਹਾਂ ਨੇ ਸਬ ਡਵੀਜਨ ਫਰੀਦਕੋਟ ਦੇ ਅਧੀਨ ਪੈਂਦੇ ਪਿੰਡ ਮਰ੍ਹਾੜ, ਡੋਡ ਅਤੇ ਚੱਕ ਸੇਮਾ ਦਾ ਦੌਰਾ ਕੀਤਾ।
ਇਸ ਦੌਰਾਨ ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਕੀਤੀ ਜਾ ਰਹੀ ਗਿਰਦਾਵਰੀ ਸਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦਾ ਕੰਮ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇ। ਜੇਕਰ ਕਿਸੇ ਅਧਿਕਾਰੀ ਜਾ ਕਰਮਚਾਰੀ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਸਬੰਧਤ ਐਸ.ਡੀ.ਐਮਜ਼ ਅਤੇ ਉਨ੍ਹਾਂ ਨੇ ਨਾਲ ਸੰਪਰਕ ਕਰ ਸਕਦੇ ਹਨ।
Advertisement