ਅਹਿਮ ਖ਼ਬਰ – ਆਮ ਆਦਮੀ ਪਾਰਟੀ ਨੂੰ ਮਿਲਿਆ ਕੌਮੀ ਪਾਰਟੀ ਦਾ ਦਰਜਾ, ਭਗਵੰਤ ਮਾਨ ਅਤੇ ਕੇਜਰੀਵਾਲ ਨੇ ਦਿੱਤੀ ਸਭ ਨੂੰ ਵਧਾਈ
ਚੰਡੀਗੜ੍ਹ, 11 ਅਪ੍ਰੈਲ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਪ ਟੀਮ ਦੇ ਕਪਤਾਨ ਅਰਵਿੰਦ ਕੇਜਰੀਵਾਲ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਮੁਬਾਰਕਾਂ ਹੋਣ ਅਤੇ ਕਰੋੜਾਂ ਟੀਮ ਮੈਂਬਰਾਂ ਨੂੰ ਮੁਬਾਰਕਾਂ ਜਿੰਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ । ਉਨ੍ਹਾਂ ਨੇ ਕਿਹਾ ਕਿ ‘ਆਪ’ ਦੀ ਕ੍ਰਾਂਤੀ ਦਾ ਚਸ਼ਮਦੀਦ ਗਵਾਹ ਮੈਂ ਹਾਂ ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਸਾਰੇ ਆਮ ਆਦਮੀ ਦੇ ਮੰਤਰੀਆਂ, ਮੈਂਬਰਾਂ ਅਤੇ ਸਾਰੀ ਟੀਮ ਦੇ ਨਾਲ-ਨਾਲ ਦੇਸ਼ ਦੀ ਆਮ ਜਨਤਾ ਨੂੰ ਵੀ ਵਧਾਈ ਦਿੰਦੇ ਹੋਏ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਐਨੇ ਥੋੜ੍ਹੇ ਸਮੇਂ ਸਾਡੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਤੇ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਸਭ ਨੂੰ ਬਹੁਤ ਬਹੁਤ ਵਧਾਈਆਂ ਦੇਸ਼ ਦੇ ਕਰੋੜਾਂ ਲੋਕ ਸਾਨੂੰ ਇੱਥੇ ਲੈ ਕੇ ਆਏ ਹਨ। ਲੋਕ ਸਾਡੇ ਤੋਂ ਬਹੁਤ ਉਮੀਦਾਂ ਰੱਖਦੇ ਹਨ। ਅੱਜ ਲੋਕਾਂ ਨੇ ਸਾਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਪ੍ਰਭੂ, ਸਾਨੂੰ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਉਣ ਦਾ ਬਲ ਬਖਸ਼ੇ ।