ਅਹਿਮ ਖ਼ਬਰ – ਸੀਐਮ ਮਾਨ ਨੇ ਅੱਜ ਸਮਾਣਾ-ਪਟਿਆਲਾ ਹਾਈਵੇ ‘ਤੇ ਲੱਗੇ ਟੋਲ ਪਲਾਜ਼ੇ ਨੂੰ ਬੰਦ ਕੀਤਾ
ਚੰਡੀਗੜ੍ਹ, 12 ਅਪ੍ਰੈਲ – ਸੀਐਮ ਮਾਨ ਨੇ ਕਿਹਾ ਕਿ ਅੱਜ ਸਮਾਣਾ-ਪਟਿਆਲਾ ਹਾਈਵੇ ‘ਤੇ ਲੱਗਾ ਟੋਲ ਪਲਾਜ਼ਾ ਅੱਜ ਤੋਂ ਬੰਦ ਕਰ ਰਹੇ ਹਾਂ । ਇਹ ਲੋਕਾਂ ਦੀ ਮਿਹਨਤ ਦੀ ਕਮਾਈ ਬਚਾਉਣ ਲਈ ਇੱਕ ਹੋਰ ਲੋਕ ਪੱਖੀ ਕਦਮ ਹੈ ।
ਉਨ੍ਹਾਂ ਨੇ ਕਿਹਾ ਇਹ ਵੀ ਕਿਹਾ ਕਿ ਟੋਲ ਕੰਪਨੀ ਵੱਲੋਂ ਕਈ ਵਾਰ ਸਮਝੌਤੇ ਦੀ ਉਲੰਘਣਾ ਕੀਤੀ ਗਈ ਸੀ, ਪਰ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ । ਅੱਜ ਤੋਂ 10 ਸਾਲ ਪਹਿਲਾਂ ਇਹ ਟੋਲ ਪਲਾਜ਼ਾ ਬੰਦ ਹੋ ਸਕਦਾ ਸੀ । ਅਸੀਂ ਇਸ ਟੋਲ ਨੂੰ ਬੰਦ ਕਰਨ ਲਈ ਅਦਾਲਤ ‘ਚ ਵੱਡੇ ਵਕੀਲ ਭੇਜੇ ਹਨ । ਆਮ ਲੋਕਾਂ ਨੂੰ ਇਹ ਟੋਲ ਬੰਦ ਹੋਣ ਨਾਲ ਰੋਜ਼ਾਨਾ ₹3.80 ਲੱਖ ਦੀ ਬੱਚਤ ਹੋਵੇਗੀ । ਇਸ ਟੋਲ ਕੰਪਨੀ ਤੋਂ ਜ਼ੁਰਮਾਨਾ ਵਸੂਲਣ ਲਈ ਜੋ ਕਾਰਵਾਈ ਕਰਨੀ ਪਈ ਅਸੀਂ ਕਰਾਂਗੇ ।