Breaking- ਅੱਜ ਸਾਬਕਾ ਸੀਐਮ ਚੰਨੀ ਪਹੁੰਚੇ ਵਿਜੀਲੈਂਸ ਦਫ਼ਤਰ, ਬੀਤੇ ਦਿਨੀ ਵਿਜੀਲੈਂਸ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ
ਚੰਡੀਗੜ੍ਹ, 14 ਅਪ੍ਰੈਲ – ਵਿਜੀਲੈਂਸ ਵਲੋਂ ਦਫ਼ਤਰ ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਚੰਨੀ ਨੂੰ ਤਲਬ ਕੀਤਾ ਗਿਆ ਹੈ । ਇਥੇ ਦੱਸਣਯੋਗ ਹੈ ਕਿ, ਬੀਤੇ ਦਿਨ ਵਿਜੀਲੈਂਸ ਨੇ ਆਮਦਨ ਨਾਲੋਂ ਵੱਧ ਜਾਇਦਾਦ ਦੇ ਮਾਮਲੇ ‘ਚ ਚੰਨੀ ਨੂੰ ਪੇਸ਼ ਹੋਣ ਲਈ ਕਿਹਾ ਸੀ, ਜਿਸ ਦੇ ਚੱਲਦਿਆਂ ਅੱਜ ਚੰਨੀ ਵਿਜੀਲੈਂਸ ਦਫ਼ਤਰ ਪਹੁੰਚ ਗਏ ਹਨ । ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਮੈਂ ਇਕੱਲਾ ਹੀ ਉੱਥੇ ਜਾਵਾਂਗਾ, ਉਹ ਚਾਹੇ ਮੈਨੂੰ ਗ੍ਰਿਫਤਾਰ ਕਰਨ ਜਾਂ ਕੁੱਟਣ ਮੈਂ ਇਸ ਲਈ ਤਿਆਰ ਹਾਂ ।