ਅਹਿਮ ਖ਼ਬਰ – ਚਰਨਜੀਤ ਚੰਨੀ ਤੇ ਮੰਤਰੀ ਹਰਪਾਲ ਚੀਮਾ ਦਾ ਵਾਰ, ਕਿਹਾ ਇਨ੍ਹਾਂ ਦੇ ਮੰਤਰੀ ਗਰੀਬ ਦਲਿਤ ਬੱਚਿਆਂ ਦੀਆਂ ਸਕਾਲਰਸ਼ਿਪਾਂ ਖਾਂਦੇ ਰਹੇ
ਚੰਡੀਗੜ੍ਹ, 15 ਅਪ੍ਰੈਲ – ਮੰਤਰੀ ਹਰਪਾਲ ਚੀਮਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਪੌਣੇ ਪੰਜ ਸਾਲ ਪਹਿਲਾਂ ਕਾਂਗਰਸ ਸਰਕਾਰ ਨੂੰ ਪੰਜਾਬ ਦਾ ਦਲਿਤ ਭਾਈਚਾਰਾ ਯਾਦ ਨਹੀਂ ਆਇਆ ਤੇ ਇਨ੍ਹਾਂ ਦੇ ਮੰਤਰੀ ਗਰੀਬ ਦਲਿਤ ਬੱਚਿਆਂ ਦੀਆਂ ਸਕਾਲਰਸ਼ਿਪਾਂ ਖਾਂਦੇ ਰਹੇ ਹਨ, ਚੰਨੀ ਸਰਕਾਰ ਨੇ ਸਿਰਫ਼ ਵੋਟਾਂ ਲੈਣ ਲਈ ਸਾਜ਼ਿਸ਼ ਤਹਿਤ ਚੋਣ ਜ਼ਾਬਤਾ ਲੱਗਣ ਤੋਂ ਕੁੱਝ ਦਿਨ ਪਹਿਲਾਂ ਹੀ ਡੇਰਾ ਬੱਲਾਂ ਨੂੰ ਚੈੱਕ ਦਿੱਤਾ ਸੀ ।
ਉਨ੍ਹਾਂ ਨੇ ਕਿਹਾ ਕਿ ਚੰਨੀ ਨੇ CM ਹੁੰਦਿਆਂ ਦਲਿਤ ਬੱਚਿਆਂ ਦਾ ਵਜ਼ੀਫ਼ਾ ਖਾਣ ਵਾਲੇ ਮੰਤਰੀ ‘ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ । ਕਾਂਗਰਸ ਪਾਰਟੀ ਦਲਿਤ ਭਾਈਚਾਰੇ ਨੂੰ ਸਿਰਫ਼ ਵੋਟਾਂ ਸਮੇਂ ਹੀ ਯਾਦ ਕਰਦੀ ਹੈ । ਕਾਂਗਰਸ ਸਰਕਾਰ ਸਮੇਂ SC Scholarship ਲੈਣ ਵਾਲੇ ਬੱਚਿਆਂ ਦੀ ਗਿਣਤੀ 1 ਲੱਖ ‘ਤੇ ਆ ਗਈ ਸੀ, ਜੋ ਹੁਣ ਮਾਨ ਸਰਕਾਰ ‘ਚ 2.5 ਲੱਖ ਹੋ ਗਈ ਹੈ ।