Breaking- ਮੋਦੀ ਜੀ, ਜੇ ਕੇਜਰੀਵਾਲ ਭ੍ਰਿਸ਼ਟ ਹੈ, ਤਾਂ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ – ਸੀਐਮ ਕੇਜਰੀਵਾਲ
ਚੰਡੀਗੜ੍ਹ, 15 ਅਪ੍ਰੈਲ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਇੰਨੀ ਪਾਰਦਰਸ਼ੀ ਸੀ ਕਿ ਇਸ ਨਾਲ ਪੂਰੇ ਸ਼ਰਾਬ ਦੇ ਖੇਤਰ ਵਿਚ ਭ੍ਰਿਸ਼ਟਾਚਾਰ ਖ਼ਤਮ ਹੋ ਜਾਂਦਾ, ਇਸ ਦੀ ਮਿਸਾਲ ਪੰਜਾਬ ਹੈ । ਜਿੱਥੇ ਇਹ ਨੀਤੀ ਲਾਗੂ ਹੋਈ ਅਤੇ 1 ਸਾਲ ਵਿਚ ਮਾਲੀਏ ਵਿਚ 50% ਵਾਧਾ ਹੋਇਆ ਅਤੇ ਦਿੱਲੀ ਵਿਚ ਇਸ ਨੂੰ ਲਾਗੂ ਨਹੀਂ ਹੋਣ ਦਿੱਤਾ ਗਿਆ ।
ਉਨ੍ਹਾਂ ਨੇ ਕਿਹਾ ਕਿ ਈਡੀ ਨੇ ਬਹੁਤ ਸਾਰੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜ਼ਬਰਦਸਤੀ ਬਿਆਨ ਲੈ ਲਏ ਕਿ ਉਹ ਕੇਜਰੀਵਾਲ ਦਾ ਨਾਂ ਲੈਣ ਤੇ ਸਿਸੋਦੀਆ ਦਾ ਨਾਮ ਲੈਣ, ਹੋਰ ਤੇ ਹੋਰ ਇੱਕ ਵਿਅਕਤੀ ਨੂੰ ਕਿਹਾ ਕਿ ਕੱਲ੍ਹ ਵੇਖਦੇ ਹਾਂ ਤੁਹਾਡੀ ਧੀ ਕਾਲਜ ਕਿਵੇ ਜਾਵੇਗੀ? ਚੰਦਨ ਰੈਡੀ ਨੂੰ ਕੁੱਟ-ਕੁੱਟ ਉਸਦੇ ਦੇ ਕੰਨ ਪਾੜ ਦਿੱਤੇ, ਪਰ ਕੋਈ ਸਬੂਤ ਨਹੀਂ ਮਿਲਿਆ । ਕੁਝ ਅਰੁਣ ਪਿੱਲੈ ਨੂੰ ਤਸੀਹੇ ਦਿੱਤੇ ਗਏ । ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀ ਇਹ, ਕੀ ਹੋ ਰਿਹਾ ਹੈ?
ਕੇਜਰੀਵਾਲ ਨੇ ਕਿਹਾ ਕਿ 1 ਸਾਲ ਦੀ ਜਾਂਚ ਤੋਂ ਬਾਅਦ ਉਹ ਕਹਿੰਦੇ ਹਨ – 100-CR ਦੀ ਰਿਸ਼ਵਤ ਲੈ ਗਈ ਹੈ ਤੇ ਦਿੱਤੀ ਗਈ ਹੈ, ਫਿਰ 100-CR ਕਿੱਥੇ ਹੈ? ਉਨ੍ਹਾਂ ਕਿਹਾ ਬਹੁਤ ਸਾਰੀਆਂ ਰੇਡਾ ਮਾਰੀਆਂ ਗਈਆਂ ਪਰ ਕੁਝ ਵੀ ਨਹੀਂ ਮਿਲਿਆ । ਨਾਲ ਹੀ ਉਨ੍ਹਾਂ ਕਿਹਾ ਕਿ ਸਾਡੇ ਤੇ ਇਲਜ਼ਾਮ ਹੈ ਕਿ – ਗੋਆ ਚੋਣਾਂ ‘ਚ ਪੈਸੇ ਦੀ ਵਰਤੋਂ ਕੀਤੀ ਗਈ । ਉਨ੍ਹਾਂ ਨੇ ਕਿਹਾ ਸਾਰੇ ਵਿਕਰੇਤਾ ਨੂੰ ਗ੍ਰਿਫਤਾਰ ਕੀਤਾ ਗਿਆ, ਪਰ ਉਦੋਂ ਵੀ ਕੁਝ ਨਹੀਂ ਮਿਲਿਆ । ਉਨ੍ਹਾਂ ਨੇ ਕਿਹਾ ਮੋਦੀ ਜੀ, ਜੇ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਸੱਤਿਆਪਾਲ ਮਲਿਕ ਜੀ ਨੇ ਇਹ ਵੀ ਕਿਹਾ ਕਿ ਮੋਦੀ ਜੀ ਨੂੰ ਭ੍ਰਿਸ਼ਟਾਚਾਰ ਤੋਂ ਕੋਈ ਪਰਹੇਜ਼ ਨਹੀਂ ਹੈ ਅਤੇ ਮਲਿਕ ਨੇ ਇੰਟਰਵਿਊ ਵਿੱਚ ਕਿਹਾ ਇਨ੍ਹਾਂ ਦੇ ਕੁਝ ਮੰਤਰੀ ਹਨ ਜੋ ਭ੍ਰਿਸ਼ਟਾਚਾਰ ਕਰਦੇ ਤੇ ਪੈਸ ਇੱਕਠੇ ਕਰਦੇ ਹਨ । ਸੱਤਿਆਪਾਲ ਮਲਿਕ ਦੇ ਬਿਆਨ ਤੇ ਕੇਜਰੀਵਾਲ ਨੇ ਕਿਹਾ ਸਿਰ ਤੋਂ ਪੈਰਾਂ ਤੱਕ ਭ੍ਰਿਸ਼ਟਾਚਾਰ ਵਿੱਚ ਡੁੱਬੇ ਵਿਅਕਤੀ ਲਈ ਭ੍ਰਿਸ਼ਟਾਚਾਰ ਦਾ ਕੀ ਮੁੱਦਾ ਹੋਵੇਗਾ?