Image default
ਤਾਜਾ ਖਬਰਾਂ

Breaking News- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

Breaking News- ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਫਰੀਦਕੋਟ, 17 ਅਪ੍ਰੈਲ – (ਪੰਜਾਬ ਡਾਇਰੀ) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਦੇ ਪ੍ਰਧਾਨ ਸ਼ਿਵਨਾਥ ਦਰਦੀ ਦੇ ਵੱਡੇ ਭਰਾ ਨੰਦ ਮਸੀਹ ਦੇ ਬੇਵਕਤੀ ਅਕਾਲ ਚਲਾਣੇ ‘ਤੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਇੱਕ ਸ਼ੋਕ ਸਭਾ ਕੀਤੀ ਗਈ। ਇਸ ਮੌਕੇ ਸਭਾ ਦੇ ਚੇਅਰਮੈਨ ਪ੍ਰੋ. ਬੀਰ ਇੰਦਰ ਸਰਾਂ, ਮੀਤ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ, ਜਨਰਲ ਸਕੱਤਰ ਜਸਵਿੰਦਰ ਸਿੰਘ ਜੱਸ, ਖਜਾਨਚੀ ਕਸ਼ਮੀਰ ਮਾਨਾ, ਸਕੱਤਰ ਸੁਖਵੀਰ ਬਾਬਾ ਨੇ ਪ੍ਰਧਾਨ ਸ਼ਿਵਨਾਥ ਦਰਦੀ ਨਾਲ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਪ੍ਰੈਸ ਸਕੱਤਰ ਪ੍ਰੋ. ਹਰਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਰਗਵਾਸੀ ਨੰਦ ਮਸੀਹ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 18 ਅਪ੍ਰੈਲ 2023 ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਦਸਮੇਸ਼ ਨਗਰ ਗਲੀ ਨੰਬਰ 1, ਪੁਰਾਣੀ ਜੇਲ੍ਹ ਰੋਡ, ਫ਼ਰੀਦਕੋਟ ਵਿਖੇ ਹੋਵੇਗੀ। ਸ਼੍ਰੀ ਨੰਦ ਮਸੀਹ ਆਪਣੇ ਪਿੱਛੇ ਪਰਿਵਾਰ ਵਿੱਚ ਪਤਨੀ, 2 ਲੜਕੇ ਅਤੇ 1 ਲੜਕੀ ਛੱਡ ਗਏ ਹਨ।
ਇਸ ਤੋਂ ਇਲਾਵਾ ਵੱਖ-ਵੱਖ ਰਾਜਨੀਤਕ, ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਵੀ ਪ੍ਰਧਾਨ ਸ਼ਿਵਨਾਥ ਦਰਦੀ ਨਾਲ ਅਫ਼ਸੋਸ ਪ੍ਰਗਟ ਕੀਤਾ ਗਿਆ ਜਿੰਨ੍ਹਾਂ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੇ ਪਰਮਬੰਸ ਸਿੰਘ ਬੰਟੀ ਰੋਮਾਣਾ, ਸਤੀਸ਼ ਗਰੋਵਰ, ਪੰਜਾਬੀ ਸਾਹਿਤ ਸਭਾ ਫ਼ਰੀਦਕੋਟ, ਪੰਜਾਬੀ ਸਾਹਿਤ ਸਭਾ ਮੁਕਤਸਰ, ਸ਼ਬਦ ਸਾਂਝ ਕੋਟਕਪੂਰਾ, ਪੰਜਾਬੀ ਲੇਖਕ ਮੰਚ ਫ਼ਰੀਦਕੋਟ, ਫਿਰਦੌਸ ਰੰਗਮੰਚ ਫਰੀਦਕੋਟ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ, ਰੁਪਿੰਦਰ ਗਾਂਧੀ ਗਰੁੱਪ ਫਿਰੋਜ਼ਪੁਰ, ਡਾ. ਜਸਵਿੰਦਰ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ ਫਰੀਦਕੋਟ, ਗੁਰੂ ਕਾਸ਼ੀ ਸਾਹਿਤਕ ਅਕਾਦਮੀ ਤਲਵੰਡੀ ਸਾਬੋ ਅਤੇ ਹੋਰ ਸਭਾਵਾਂ ਅਤੇ ਸੰਸਥਾਵਾਂ ਆਦਿ ਸ਼ਾਮਿਲ ਹੋਈਆਂ।

Related posts

Breaking- ਜਹਾਜ਼ ‘ਚ ਕਿਰਪਾਨ ਦੀ ਇਜਾਜ਼ਤ, ਸੁਪਰੀਮ ਕੋਰਟ ਨੇ ਪਟੀਸ਼ਨ ਉੱਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ

punjabdiary

Breaking- ਪੰਜਾਬ ਸਰਕਾਰ ਦੇ ਕੀਤੇ ਦਾਅਵਿਆ ਦੀ ਖੁੱਲੀ ਪੋਲ, ਇਕ ਵਾਰ ਫਿਰ ਤਲਾਸ਼ੀ ਦੌਰਾਨ ਜੇਲ੍ਹ ਵਿਚੋਂ ਮੋਬਾਇਲ ਬਰਾਮਦ

punjabdiary

Breaking- ਮੁਮਾਰਾ ਨੂੰ ਜ਼ਿਲ੍ਹੇ ਦਾ ਸਾਫ ਸੁਥਰਾ ਪਿੰਡ ਹੋਣ ਤੇ ਮਾਣ- ਡਾ.ਰੂਹੀ ਦੁੱਗ

punjabdiary

Leave a Comment