Image default
ਤਾਜਾ ਖਬਰਾਂ

Breaking- ਤਰਲ ਅਤੇ ਠੋਸ ਕੂੜਾ ਪ੍ਰਬੰਧਨ ਸਬੰਧੀ ਪਿਡਾਂ ਵਿਚ ਲਗਾਏ ਜਾਣ ਵਾਲੇ ਛੋਟੇ ਪ੍ਰੋਜੈਕਟਾਂ ਦੇ ਕੰਮਾਂ ਵਿੱਚ ਲਿਆਂਦੀ ਜਾਵੇ ਤੇਜੀ – ਡਿਪਟੀ ਕਮਿਸ਼ਨਰ

Breaking- ਤਰਲ ਅਤੇ ਠੋਸ ਕੂੜਾ ਪ੍ਰਬੰਧਨ ਸਬੰਧੀ ਪਿਡਾਂ ਵਿਚ ਲਗਾਏ ਜਾਣ ਵਾਲੇ ਛੋਟੇ ਪ੍ਰੋਜੈਕਟਾਂ ਦੇ ਕੰਮਾਂ ਵਿੱਚ ਲਿਆਂਦੀ ਜਾਵੇ ਤੇਜੀ – ਡਿਪਟੀ ਕਮਿਸ਼ਨਰ

ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਰਲ ਅਤੇ ਠੋਸ ਕੂੜਾ ਪ੍ਰਬੰਧਨ ਸਬੰਧੀ ਹੋਈ ਬੈਠਕ

ਫਰੀਦਕੋਟ, 22 ਅਪ੍ਰੈਲ – (ਪੰਜਾਬ ਡਾਇਰੀ) ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤਰਲ ਅਤੇ ਠੋਸ ਕੂੜਾ ਪ੍ਰਬੰਧਨ ਸਬੰਧੀ ਪਿੰਡਾਂ ਵਿੱਚ ਲਗਾਏ ਜਾਣ ਵਾਲੇ ਛੋਟੇ ਪ੍ਰੋਜੈਕਟਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੋਲਿਡ ਵੇਸਟ ਮੈਨੇਜਮੈਂਟ ਤਹਿਤ ਪੂਰਾ ਜਿਲ੍ਹਾ ਕਵਰ ਕੀਤਾ ਜਾਣਾ ਹੈ ਜਿਸ ਦੇ ਲਈ ਪਹਿਲੇ ਪੜਾਅ ਦੇ ਤਹਿਤ ਜਿਲ੍ਹੇ ਦੇ 50 ਪਿੰਡ ਚੁਣੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਚੁਣੇ ਗਏ ਪਿੰਡਾਂ ਦੇ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਦੀ ਸਾਂਭ ਸੰਭਾਲ ਲਈ ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪ੍ਰੋਜੈਕਟ ਲਗਾਉਣ ਦੇ ਲਈ ਕੰਮ ਦੇ ਵਿੱਚ ਤੇਜੀ ਲਿਆਂਦੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਪਿੰਡ ਵਿੱਚੋਂ ਗਿੱਲਾ ਅਤੇ ਸੁੱਕੇ ਕੂੜੇ ਨੂੰ ਰੇਹੜੀਆਂ ਅਤੇ ਹੋਰ ਸਾਧਨਾਂ ਰਾਹੀਂ ਇਕੱਠਾ ਕਰਕੇ ਪਿੱਟਸ ਵਿੱਚ ਲਿਆਉਣ ਲਈ ਬਕਾਇਦਾ ਤੌਰ ਤੇ ਟਰੇਨਿੰਗ ਦਿੱਤੀ ਜਾਵੇ ਅਤੇ ਜਿੰਨਾ ਕਰਮਚਾਰੀਆਂ ਵੱਲੋਂ ਇਸ ਨੂੰ ਮੈਨੇਜ ਕੀਤਾ ਜਾਣਾ ਹੈ ਉਨ੍ਹਾਂ ਨੂੰ ਵੀ ਬਕਾਇਦਾ ਤੌਰ ਤੇ ਟਰੇਨਿੰਗ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਛੱਪੜਾਂ ਦੀ ਸਾਫ ਸਫਾਈ ਲਈ ਜਿਲ੍ਹੇ ਦੇ ਚੁਣੇ ਗਏ ਪਿੰਡਾਂ ਵਿੱਚ ਲੀਕੁਐਂਡ ਵੇਸਟ ਮੈਨੇਜਮੈਂਟ ਦੇ ਤਹਿਤ ਲਗਾਏ ਜਾਣ ਵਾਲੇ ਪ੍ਰੋਜੈਕਟਾਂ ਦੇ ਕੰਮ ਵਿੱਚ ਵੀ ਤੇਜੀ ਲਿਆਉਣ ਦੇ ਨਿਰਦੇਸ਼ ਦਿੱਤੇ। ਇੰਨਾ ਪ੍ਰੋਜਕਟਾਂ ਰਾਹੀਂ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ ਕਰਕੇ ਆਪਣੇ ਪਿੰਡ ਵਿੱਚ ਹੀ ਮੁੜ ਸਿੰਚਾਈ ਲਈ ਵਰਤਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਉਕਤ ਪ੍ਰੋਜੈਕਟਾਂ ਦੇ ਲਈ ਫੰਡ ਜੁਟਾਉਣ ਦੇ ਲਈ ਯੋਜਨਾਬੱਧ ਤਰੀਕੇ ਦੇ ਨਾਲ ਆਪਸੀ ਤਾਲਮੇਲ ਨਾਲ ਕੰਮ ਕਰਨ ਸਬੰਧੀ ਨਿਰਦੇਸ਼ ਦਿੱਤੇ।
ਇਸ ਮੌਕੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਧਰਮਪਾਲ ਸਿੱਧੂ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Advertisement

Related posts

ਪੰਜਾਬ ‘ਚ ਧੁੰਦ ਦਾ ਅਲਰਟ, ਤਾਪਮਾਨ ਘਟਣਾ ਸ਼ੁਰੂ, ਠੰਡ ਵਧਣ ਲੱਗੀ

Balwinder hali

TRAI ਦਾ ਨਵਾਂ ਨਿਯਮ: ਮੋਬਾਈਲ ‘ਤੇ ਨਹੀਂ ਆਵੇਗਾ OTP? 1 ਦਸੰਬਰ ਤੋਂ JIO, Airtel, VI ਅਤੇ BSNL ਲਈ ਬਣੇ ਨਿਯਮ

Balwinder hali

ਪੰਜਾਬ ਬੰਦ ਸਬੰਧੀ 26 ਦਸੰਬਰ ਨੂੰ ਖਨੌਰੀ ਬਾਰਡਰ ‘ਤੇ ਹੰਗਾਮੀ ਮੀਟਿੰਗ, ਸਮੂਹ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਸੱਦਾ

Balwinder hali

Leave a Comment