Image default
About us

ਮਿੰਨੀ ਬੱਸ ਨਹਿਰ ਵਿੱਚ ਡਿੱਗੀ, ਡਰਾਈਵਰ-ਕੰਡਕਟਰ ਸਮੇਤ ਪੰਜ ਜ਼ਖਮੀ

ਮਿੰਨੀ ਬੱਸ ਨਹਿਰ ਵਿੱਚ ਡਿੱਗੀ, ਡਰਾਈਵਰ-ਕੰਡਕਟਰ ਸਮੇਤ ਪੰਜ ਜ਼ਖਮੀ

ਬਠਿੰਡਾ, 28 ਅਪ੍ਰੈਲ (ਬਾਬੂਸ਼ਾਹੀ)- ਬਠਿੰਡਾ ਦੇ ਪਿੰਡ ਗੋਬਿੰਦਪੁਰਾ ਨੇੜੇ ਸਰਹਿੰਦ ਨਹਿਰ ‘ਚ ਅਚਾਨਕ ਇੱਕ ਮਿੰਨੀ ਬੱਸ ਪਲਟਣ ਨਾਲ ਡਰਾਈਵਰ-ਕੰਡਕਟਰ ਸਮੇਤ 5 ਜਣੇ ਜ਼ਖ਼ਮੀ ਹੋ ਗਏ । ਘਟਨਾ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੋਸਾਇਟੀ ਦੇ ਵਲੰਟੀਅਰ ਯਾਦਵਿੰਦਰ ਕੰਗ, ਸਤਨਾਮ ਸਿੰਘ, ਹਰਸ਼ਿਤ ਚਾਵਲਾ ਐਂਬੂਲੈਂਸਾਂ ਸਮੇਤ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਦੀ ਮਦਦ ਨਾਲ ਡਰਾਈਵਰ, ਕੰਡਕਟਰ ਅਤੇ ਚਾਰ ਹੋਰਾਂ ਨੂੰ ਬਾਹਰ ਕੱਢਿਆ ਅਤੇ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ।
ਜ਼ਖ਼ਮੀਆਂ ਦੀ ਪਛਾਣ ਬਲਵੀਰ ਸਿੰਘ (36 ਸਾਲ) ਵਾਸੀ ਬੀਬੀ ਵਾਲਾ ਜੋ ਬੱਸ ਦਾ ਡਰਾਈਵਰ ਸੀ, ਅਮਨਦੀਪ ਸਿੰਘ (41 ਸਾਲ) ਵਾਸੀ ਭੁੱਚੋ ਮੰਡੀ ਵਜੋਂ ਹੋਈ ਹੈ, ਜੋ ਕਿ ਕੰਡਕਟਰ ਸੀ। ਬੱਸ ਵਿੱਚ ਸਵਾਰ ਕੁਲਵੀਰ ਕੌਰ (35 ਸਾਲ) ਵਾਸੀ ਭਾਗੂ ਰੋਡ, ਮੇਲੋ ਰਾਣੀ (50 ਸਾਲ) ਵਾਸੀ ਪਿੰਡ ਗੋਬਿੰਦਪੁਰਾ ਅਤੇ ਅਸ਼ੀਸ਼ ਕੁਮਾਰ (3 ਸਾਲ) ਵਜੋਂ ਕੀਤੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Related posts

SC ਦੀ ਵੱਡੀ ਪਹਿਲ! ਹੁਣ ਕੋਰਟ ‘ਚ ਔਰਤਾਂ ਲਈ ‘ਸਟੀਰੀਓਟਾਈਪ’ ਸ਼ਬਦਾਂ ਦੀ ਨਹੀਂ ਹੋਵੇਗੀ ਵਰਤੋਂ

punjabdiary

ਪੰਜਾਬ ਵੱਲੋਂ ਵੈਟਰਨਰੀ ਪੇਸ਼ੇ ਵਿੱਚ ਵਿਭਿੰਨਤਾ ਤੇ ਸਮੁੱਚਤਾ ਨੂੰ ਉਤਸ਼ਾਹਿਤ ਕਰਨ ਲਈ ਕਰਵਾਈ ਜਾਵੇਗੀ ਸੂਬਾ ਪੱਧਰੀ ਵਰਕਸ਼ਾਪ

punjabdiary

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਵੱਡਾ ਫ਼ੈਸਲਾ : ਆਨਲਾਈਨ ਗੇਮਿੰਗ ’ਤੇ ਲੱਗੇਗਾ 28 ਫ਼ੀਸਦੀ ਟੈਕਸ

punjabdiary

Leave a Comment