Image default
ਅਪਰਾਧ

ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਕਰ ਰਹੀ ਜੇਸੀਬੀ ਅਤੇ ਟਰਾਲੀ ਕਾਬੂ, ਡਰਾਈਵਰ ਫ਼ਰਾਰ

ਦਰਿਆ ਵਿੱਚੋਂ ਰੇਤ ਦੀ ਮਾਈਨਿੰਗ ਕਰ ਰਹੀ ਜੇਸੀਬੀ ਅਤੇ ਟਰਾਲੀ ਕਾਬੂ, ਡਰਾਈਵਰ ਫ਼ਰਾਰ

ਗੁਰਦਾਸਪੁਰ, 29 ਅਪ੍ਰੈਲ (ਬਾਬੂਸ਼ਾਹੀ)- ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਵੱਲੋਂ ਬਿਆਸ ਦਰਿਆ ਵਿੱਚੋਂ ਨਜਾਇਜ਼ ਤੌਰ ਤੇ ਦੇ ਕੱਢਣ ਦੇ ਦੋਸ਼ ਹੇਠ ਮਾਈਨਿੰਗ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮੌਕੇ ਤੋਂ ਇੱਕ ਜੇ ਸੀ ਬੀ ਮਸ਼ੀਨ ਅਤੇ 1 ਟਰੈਕਟਰ-ਟਰਾਲੀ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ। ਹਾਂਲਾਕਿ ਦੱਸਿਆ ਜਾ ਰਿਹਾ ਹੈ ਕਿ ਜੇ ਸੀ ਬੀ ਦਾ ਡਰਾਈਵਰ ਮੌਕੇ ਤੋਂ ਮਸ਼ੀਨ ਛੱਡ ਕੇ ਦੌੜਨ ਵਿਚ ਕਾਮਯਾਬ ਹੋ ਗਿਆ ‌ਪਰ ਉਸ ਦੀ ਪਹਿਚਾਣ ਕਰ ਲਈ ਗਈ ਹੈ।
ਮਾਮਲਾ ਮਾਈਨਿੰਗ ਵਿਭਾਗ ਸਬ-ਡਵੀਜ਼ਨ ਗੁਰਦਾਸਪੁਰ ਦੇ ਜੇ. ਈ. ਪ੍ਰਦੀਪ ਸਿੰਘ ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ l ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਅਪ੍ਰੈਲ ਨੂੰ ਰਾਤ ਕਰੀਬ 9.30 ਵਜੇ ਨੇੜੇ ਪਿੰਡ ਮੁੰਨਣ ਕਲਾਂ ਬਿਆਸ ਦਰਿਆ ਵਿਚੋ ਜੇਸੀਬੀ ਮਸ਼ੀਨ ਨਾਲ ਰੇਤ ਦੀ ਨਜਾਇਜ ਮਾਈਨਿੰਗ ਕੀਤੀ ਜਾ ਰਹੀ ਸੀ। ਸ਼ਿਕਾਇਤ ਮਿਲਣ ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਪਰ ਮਾਇਨਿੰਗ ਕਰ ਰਹੇ ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਮੋਕੇ ਤੋਂ ਦੋੜ ਗਏ। ਮੌਕੇ ਤੋਂ ਪੁਲਿਸ ਵੱਲੋਂ ਇੱਕ ਜੇਸੀਬੀ ਮਸ਼ੀਨ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਕੇ ਮੁਕਦਮਾ ਰਜਿਸਟਰ ਕੀਤਾ ਗਿਆ ਹੈ।ਥਾਣਾ ਭੈਣੀ ਮੀਆਂ ਖਾਂ ਦੇ ਐਸਐਚਓ ਸੁਦੇਸ਼ ਕੁਮਾਰ ਅਨੁਸਾਰ ਜੇਸੀਬੀ ਮਸ਼ੀਨ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

Related posts

ਇੰਡੋਨੇਸ਼ੀਆ ‘ਚ ਫਸੇ 2 ਨੌਜਵਾਨਾਂ ਦੇ ਪਰਿਵਾਰ ਨੂੰ ਮਿਲੇ ਮੰਤਰੀ ਧਾਲੀਵਾਲ, ਦਿੱਤਾ ਮਦਦ ਦਾ ਭਰੋਸਾ

punjabdiary

ਚੈੱਕ ਬਾਊਂਸ ਮਾਮਲੇ ਵਿਚ ਕਾਂਗਰਸੀ ਵਿਧਾਇਕ ਨੂੰ ਇਕ ਸਾਲ ਦੀ ਜੇਲ

punjabdiary

ਸਿੱਧੂ ਦੀ ਸੁਰੱਖਿਆ ‘ਤੇ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਸੌਂਪੀ ਸੀਲਬੰਦ ਰਿਪੋਰਟ, ਸੋਮਵਾਰ ਨੂੰ ਆਵੇਗਾ ਫੈਸਲਾ

punjabdiary

Leave a Comment