ਵਿਸ਼ਵ ਦਾ ਪਹਿਲਾ ਨੈਨੋ DAP (ਤਰਲ) ਖਾਦ ਰਾਸ਼ਟਰ ਨੂੰ ਸਮਰਪਿਤ
ਨਵੀਂ ਦਿੱਲੀ, 29 ਅਪ੍ਰੈਲ (ਜਗਬਾਣੀ) – ਖੇਤੀਬਾੜੀ ਉਤਪਾਦਕਤਾ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਟੀਚੇ ਨਾਲ ਮਾਣਯੋਗ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਵਿਸ਼ਵ ਦੇ ਪਹਿਲੇ ਨੈਨੋ ਡੀ. ਏ. ਪੀ. (ਤਰਲ) ਖਾਦ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਦੇ ਸਹਿਕਾਰ ਨਾਲ ਖੁਸ਼ਹਾਲ ਅਤੇ ਆਤਮ-ਨਿਰਭਰ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ‘ਚ ਇਹ ਇਕ ਅਹਿਮ ਕਦਮ ਹੈ। ਮਾਣਯੋਗ ਮੰਤਰੀ ਜੀ ਨੇ ਇਫਕੋ ਸਦਨ ‘ਚ ਆਯੋਜਿਤ ਇਕ ਸਮਾਰੋਹ ‘ਚ ਨੈਨੋ ਡੀ. ਏ. ਪੀ. (ਤਰਲ) ਰਾਸ਼ਟਰ ਨੂੰ ਸਮਰਪਿਤ ਕੀਤਾ ਹੈ, ਜਿਸ ਨੂੰ ਭਾਰਤ ਅਤੇ ਵਿਦੇਸ਼ ‘ਚ ਕਰੋੜਾਂ ਕਿਸਾਨਾਂ ਅਤੇ ਮੈਂਬਰ ਸਹਿਕਾਰੀ ਕਮੇਟੀਆਂ ਨੇ ਆਨਲਾਈਨ ਦੇਖਿਆ।
ਇਫਕੋ ਨੇ ਨੈਨੋ ਡੀ. ਏ. ਪੀ. ਦੇ ਉਤਪਾਦਨ ਲਈ ਗੁਜਰਾਤ ‘ਚ ਕਲੋਲ, ਕਾਂਡਲਾ ਅਤੇ ਓਡਿਸ਼ਾ ‘ਚ ਪਾਰਾਦੀਪ ‘ਚ ਨਿਰਮਾਣ ਇਕਾਈਆਂ ਦੀ ਸਥਾਪਨਾ ਕੀਤੀ ਹੈ। ਕਲੋਲੋ ਪਲਾਂਟ ‘ਚ ਉਤਪਾਦਨ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ