Image default
About us

ਪੀ.ਐਸ.ਟੀ .ਈ.ਟੀ-2 ਪ੍ਰੀਖਿਆ ਵਿੱਚ 90.72 ਫ਼ੀਸਦੀ ਵਿਦਿਆਰਥੀ ਹੋਏ ਅਪੀਅਰ : ਹਰਜੋਤ ਸਿੰਘ ਬੈਂਸ

ਪੀ.ਐਸ.ਟੀ .ਈ.ਟੀ-2 ਪ੍ਰੀਖਿਆ ਵਿੱਚ 90.72 ਫ਼ੀਸਦੀ ਵਿਦਿਆਰਥੀ ਹੋਏ ਅਪੀਅਰ : ਹਰਜੋਤ ਸਿੰਘ ਬੈਂਸ

ਚੰਡੀਗੜ੍ਹ 1 ਮਈ (ਬਾਬੂਸ਼ਾਹੀ)- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਅੱਜ ਪੀ.ਐੱਸ.ਟੀ.ਈ,ਟੀ-2 ਪ੍ਰੀਖਿਆ ਨਿਰਵਿਘਨ ਤੇ ਇਹ ਪ੍ਰੀਖਿਆ ਨਿਰਵਿਘਨ ਢੰਗ ਨਾਲ ਕਰਵਾਈ ਗਈ। ਇਹ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਹੀਂ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਕਿਸੇ ਵੀ ਕਿਸਮ ਦੀ ਜਾਅਲਸਾਜੀ ਨੂੰ ਰੋਕਣ ਵਾਸਤੇ ਹਰ ਪ੍ਰੀਖਿਆ ਕੇਂਦਰ ਤੇ ਜੈਮਰ ਲਗਾਏ ਗਏ ਸਨ ਅਤੇ ਪ੍ਰੀਖਿਆਰਥੀਆਂ ਦੀ ਹਾਜ਼ਰੀ ਵੀ ਬਾਇਓਮੈਟ੍ਰਿਕ ਵਿਧੀ ਰਾਹੀਂ ਲਗਾਈ ਗਈ।
ਬੈਂਸ ਅਨੁਸਾਰ ਇਸ ਪ੍ਰੀਖਿਆ ਵਿੱਚ ਕੁੱਲ 98358 ਵਿਦਿਆਰਥੀਆਂ ਵਿੱਚੋਂ 89230 ਵਿਦਿਆਰਥੀਆ ਨੇ ਇਹ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਵਿੱਚ 90.72 ਫ਼ੀਸਦੀ ਵਿਦਿਆਰਥੀ ਬੈਠੇ। ਉਹਨਾਂ ਦੱਸਿਆ ਕਿ ਇਸ ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਤੋਂ 1.00 ਵਜੇ ਤਕ ਸੀ ਤੇ ਇਸ ਪ੍ਰੀਖਿਆ ਲਈ ਸਰਕਾਰ ਵੱਲੋਂ ਰਾਜ ਦੇ ਵੱਖ ਵੱਖ ਜ਼ਿਲਿਆਂ ਵਿੱਚ 280 ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਉਹਨਾਂ ਦੱਸਿਆ ਕਿ ਰਾਜ ਵਿੱਚ ਇਸ ਪ੍ਰੀਖਿਆ ਦੌਰਾਨ ਰਾਜ ਦੇ ਕਿਸੇ ਵੀ ਜ਼ਿਲ੍ਹੇ ਤੋਂ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ।

Related posts

‘ਆਪ’ ਸਾਂਸਦ ਰਾਘਵ ਚੱਢਾ ਨੂੰ ਵੱਡਾ ਝਟਕਾ! ਖਾਲੀ ਕਰਨਾ ਪੈ ਸਕਦੈ ਟਾਈਪ-7 ਬੰਗਲਾ

punjabdiary

ਸੁਸ਼ੀਲ ਰਿੰਕੂ ਤੇ ਸ਼ੀਤਲ ਅੰਗੁਰਾਲ ਨੂੰ ਗ੍ਰਹਿ ਮੰਤਰਾਲੇ ਦਾ ਵੱਡਾ ਤੋਹਫਾ, ਦਿੱਤੀ Y+ ਸਕਿਓਰਿਟੀ

punjabdiary

ਫਰੀਦਕੋਟ ਜ਼ਿਲ੍ਹੇ ‘ਚ 09 ਦਸੰਬਰ 2023 ਨੂੰ ਲੱਗੇਗੀ ਕੌਮੀ ਲੋਕ ਅਦਾਲਤ -ਜ਼ਿਲ੍ਹਾ ਤੇ ਸੈਸ਼ਨ ਜੱਜ

punjabdiary

Leave a Comment