Image default
ਅਪਰਾਧ

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ

ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਦੋਸ਼ੀ ਕਰਾਰ, ਹੋ ਸਕਦੈ ਸਜ਼ਾ ਦਾ ਐਲਾਨ

ਪਾਕਿਸਤਾਨ, 10 ਮਈ (ਡੇਲੀ ਪੋਸਟ ਪੰਜਾਬੀ )- ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੀਫ ਇਮਰਾਨ ਖਾਨ ਅਲ ਕਾਦਿਰ ਯੂਨੀਵਰਸਿਟੀ ਟਰੱਸਟ ਸਕੈਮ ਕੇਸ ਵਿਚ ਗ੍ਰਿਫਤਾਰੀ ਦੇ ਇਕ ਦਿਨ ਬਾਅਦ ਹੁਣ ਇਕ ਹੋਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਹਨ। ਇਮਰਾਨ ਖਿਲਾਫ ਇਹ ਮਾਮਲਾ ਹੈ-ਤੋਸ਼ਾਖਾਨਾ ਕੇਸ।
ਕੋਰਟ ਨੇ ਤੋਸ਼ਾਖਾਨਾ ਮਾਮਲੇ ‘ਚ ਪਾਕਿਸਤਾਨ ਦੇ ਸਾਬਕਾ ਪੀਐੱਮ ਇਮਰਾਨ ਖਾਨ ਨੂੰ ਦੋਸ਼ੀ ਕਰਾਰ ਦਿੱਤਾ ਹੈ। ਪੀਐੱਮ ਵਜੋਂ ਗਿਫਟ ਵੇਚਣ ਦਾ ਦੋਸ਼ ਲੱਗਾ ਸੀ ਜਿਸ ਵਿਚ ਕੋਰਟ ਵਿਚ ਸੁਣਵਾਈ ਹੋਈ ਹੈ ਤੇ ਇਮਰਾਨ ਖਾਨ ਦੋਸ਼ੀ ਪਾਏ ਗਏ ਹਨ। ਹੁਣ ਅਜਿਹੇ ਵਿਚ ਦੇਖਣਾ ਹੋਵੇਗਾ ਕਿ ਇਸ ਮਾਮਲੇ ਵਿਚ ਕਿੰਨੀ ਸਾਲ ਦੀ ਤੇ ਕੀ ਸਜ਼ਾ ਸੁਣਾਈ ਜਾਂਦੀ ਹੈ। ਦੱਸ ਦੇਈਏ ਕਿ ਅਲ ਕਾਦਿਰ ਮਾਮਲੇ ਵਿਚ ਇਮਰਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਕਿਸਤਾਨ ਸੁਲਗ ਰਿਹਾ ਹੈ।

Related posts

ਹਾਈਕੋਰਟ ਵੱਲੋਂ ਰਾਮ ਰਹੀਮ ਨੂੰ ਰਾਹਤ, ਜਲੰਧਰ ‘ਚ ਦਰਜ ਹੋਈ FIR ਨੂੰ ਰੱਦ ਕਰਨ ਦੇ ਹੁਕਮ

punjabdiary

ਅਦਾਲਤ ਵਲੋਂ ਗੂਗਲ ਐਡਵਰਡਸ ’ਤੇ ਪਾਲਿਸੀਬਾਜ਼ਾਰ ‘ਟਰੇਡਮਾਰਕ’ ਨਾਲ ਮੇਲ ਖਾਂਦੇ ਸ਼ਬਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਤੋਂ ਇਨਕਾਰ

punjabdiary

Breaking- ਸੁਖਬੀਰ ਬਾਦਲ ਤੋਂ ਐਸਆਈਟੀ ਤਿੰਨ ਘੰਟੇ ਕੀਤੀ ਪੁੱਛਗਿੱਛ, ਪਰ ਅਜਿਹਾ ਕੁਝ ਵੀ ਨਹੀਂ ਪਤਾ ਚੱਲ ਸਕਿਆ ਕਿ ਕੋਟਕਪੂਰਾ ਗੋਲੀ ਕਾਂਡ ਦਾ ਜ਼ਿੰਮੇਵਾਰ ਕੌਣ ਸੀ

punjabdiary

Leave a Comment