ਟੀਚਰ ਕਲੋਨੀ ਤੋਂ ਮਚਾਕੀ ਮੱਲ ਸਿੰਘ ਨੂੰ ਜਾਂਦੀ ਸੜਕ ਉੱਪਰ ਪੈਂਦੀ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਉੱਪਰ ਤੰਗ ਪੁਲਾਂ ਨੂੰ ਕੀਤਾ ਜਾਵੇਗਾ ਚੌੜਾ- ਸੇਖੋਂ
ਫਰੀਦਕੋਟ 12 ਮਈ (ਪੰਜਾਬ ਡਾਇਰੀ)- ਸ਼ ਗੁਰਦਿੱਤ ਸਿੰਘ ਸੇਖੋਂ ਵਿਧਾਇਕ ਹਲਕਾ ਫਰੀਦਕੋਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਬੜੇ ਲੰਮੇ ਸਮੇਂ ਤੋਂ ਉਹਨਾਂ ਦੇ ਹਲਕੇ ਫਰੀਦਕੋਟ ਨਿਵਾਸੀਆਂ ਵੱਲੋਂ ਟੀਚਰ ਕਲੋਨੀ ਤੋਂ ਮਚਾਕੀ ਮੱਲ ਸਿੰਘ ਨੂੰ ਜਾਂਦੀ ਸੜਕ ਉੱਪਰ ਪੈਂਦੀ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਉੱਪਰ ਤੰਗ ਪੁਲਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਜਿਸ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਟੀਚਰ ਕਲੋਨੀ ਤੋਂ ਮਚਾਕੀ ਮੱਲ ਸਿੰਘ ਨੂੰ ਜਾਂਦੀ ਸੜਕ ਉੱਪਰ ਪੈਂਦੀਆਂ ਵੱਡੀਆਂ ਨਹਿਰਾਂ ਦੇ ਦੋਨਾਂ ਪੁਲਾਂ ਨੂੰ ਮੁੜ ਉਸਾਰਨ ਦੀ ਪ੍ਰਵਾਨਗੀ ਜਾਰੀ ਕੀਤੀ ਜਾ ਚੁੱਕੀ ਹੈ। ਇਹ ਦੋਨੋਂ ਪੁਲ ਸਟੀਲ ਬਰਿੱਜ ਬਣਾਏ ਜਾਣਗੇ। ਇਸ ਕੰਮ ਲਈ ਨਹਿਰ ਵਿਭਾਗ ਵੱਲੋਂ ਈ.ਪੀ.ਸੀ ਮੋਡ ਦੇ ਟੈਂਡਰ ਲਗਾਏ ਜਾ ਚੁੱਕੇ ਹਨ। ਜਲਦੀ ਹੀ ਇਹਨਾਂ ਪੁਲਾਂ ਨੂੰ ਮੁੜ ਉਸਾਰ ਦਿੱਤਾ ਜਾਵੇਗਾ। ਇਹ ਪੁਲ ਬਿਲਕੁਲ ਉਸ ਤਰ੍ਹਾਂ ਦਾ ਹੋਵੇਗਾ ਜਿਸ ਤਰ੍ਹਾਂ ਦਾ ਚਹਿਲ ਰੋਡ ਉੱਪਰ ਗਰੀਨ ਐਵੀਨਿਊ ਕੋਲ ਬਣਾਇਆ ਗਿਆ ਹੈ।