Image default
ਮਨੋਰੰਜਨ

ਇੱਕ ਤੱਕਣਾਂ ਹੀ ਬਸ ਮਾਰ ਗਿਆ

ਕੀ ਲਿਖਾਂ ਮੈਂ ਹਰ ਪਲ ਸੋਚ ਰਿਹਾ
ਇਹੀ ਸੋਚ ਸੋਚ ਕੇ ਹਾਰ ਗਿਆ
ਮੈਨੂੰ ਸੋਹਣੀ ਸੂਰਤ ਵਾਲੀ ਦਾ
ਇੱਕ ਤੱਕਣਾਂ ਹੀ ਬਸ ਮਾਰ ਗਿਆ 2

2 ਅਲਫਾਜ ਨਾਂ ਮਿਲਦੇ ਲਿਖਣ ਲਈ
ਉਹ ਹੱਦੋਂ ਵੱਧ ਕੇ ਸੋਹਣੀ ਏ
ਜਿੰਨੀ ਵੀ ਕਰਾਂ ਤਾਰੀਫ ਉਹਦੀ
ਮੈਨੂੰ ਉਹਵੀ ਲੱਗਦੀ ਥੋੜੀ ਏ
= ਉਹਨੂੰ ਵੇਖ ਕੇ ਮੇਰੇ ਦਿਲ ਉੱਤੇ
ਜਜ਼ਬਾਤਾਂ ਦਾ ਪੈ ਭਾਰ ਗਿਆ
ਮੈਨੂੰ ਸੋਹਣੀ ਸੂਰਤ ਵਾਲੀ ਦਾ
ਇੱਕ ਤੱਕਣਾਂ ਹੀ ਬਸ ਮਾਰ ਗਿਆ 2

3 ਖੌਰੇ ਘਰ ਮੇਰੇ ਕਦ ਆਵੇ ਗੀ
ਉਹ ਮੇਰੇ ਸੁਪਨੇ ਦੇ ਵਿੱਚ ਆਉਂਦੀ ਏ
ਰੂਹ ਕੱਢ ਕੇ ਅੰਦਰੋਂ ਲੈ ਜਾਂਦੀ
ਉਹ ਜਦ ਵੀ ਨੈਂਣ ਮਿਲਾਉਂਦੀ ਏ
= ਮੈਂ ਜਦ ਵੀ ਉਸਨੂੰ ਤੱਕਿਆ ਏ
ਮਰ ਉਹਦੇ ਤੇ ਹਰ ਵਾਰ ਗਿਆ
ਮੈਨੂੰ ਸੋਹਣੀ ਸੂਰਤ ਵਾਲੀ ਦਾ
ਇੱਕ ਤੱਕਣਾਂ ਹੀ ਬਸ ਮਾਰ ਗਿਆ 2, R.DILDAR.RODE

Advertisement

Related posts

Dil-Luminati ਵਿਚਾਲੇ ਦਿਲਜੀਤ ਦੋਸਾਂਝ ਨੂੰ ਵੱਡਾ ਝਟਕਾ, ਸੈਂਸਰ ਬੋਰਡ ਨੇ ਫਿਲਮ ‘ਪੰਜਾਬ ’95’ ‘ਚ 120 ਕੱਟ ਅਤੇ ਟਾਈਟਲ ਬਦਲਣ ਦੇ ਹੁਕਮ

Balwinder hali

10 ਜੂਨ ਨੂੰ ਫ਼ਰੀਦਕੋਟ ’ਚ ਕਰਮਜੀਤ ਅਨਮੋਲ-ਨਿਸ਼ਾ ਬਾਨੇ, ਹਰਮਿਲਾਪ ਗਿੱਲ, ਚਾਚੀ ਲੁਤਰੋ ਰੰਗ ਬੰਨਣਗੇ

punjabdiary

ਮਾਣ ਪੰਜਾਬੀਆ ਦੇ” ਲੜੀਵਾਰ ਕਾਲਮ -41, ਵੱਖ-ਵੱਖ ਕਲਾਕਾਰਾ ਨਾਲ ਮੰਚ ਸੰਚਾਲਕ ਵਜੋ ਪੂਰੀ ਦੁਨੀਆ ਵਿੱਚ ਵੱਖਰੀ ਪਹਿਚਾਣ ਬਨਾਉਣ ਵਾਲੀ – ਚਾਚੀ ਲੁਤਰੋ

punjabdiary

Leave a Comment