ਜੁਆਇੰਟ ਫੋਰਮ ਪੰਜਾਬ ਨੇ ਆਪਣੀਆਂ ਮੰਗਾਂ ਨੂੰ ਲੇ ਕੇ ਕੀਤੀ ਗੇਟ ਰੈਲੀ
ਫਰੀਦਕੋਟ, 22 ਮਈ (ਪੰਜਾਬ ਡਾਇਰੀ)- ਡਵੀਜ਼ਨ ਫਰੀਦਕੋਟ ਵਿਖੇ ਜੁਆਇੰਟ ਫੋਰਮ ਪੰਜਾਬ ਵੱਲੋਂ ਦਿਤੇ ਸੰਘਰਸ਼ ਪ੍ਰੋਗਰਾਮ ਅਨੁਸਾਰ ਗੇਟ ਰੈਲੀ ਕੀਤੀ ਗਈ ਜਿਸ ਵੀਜ਼ਨ ਪ੍ਰਧਾਨ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਗੇਟ ਰੈਲੀ ਕੀਤੀ ਗਈ. ਅੱਜ ਦੀ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ CRA 295/19 ਅਧੀਨ ਭਰਤੀ ਹੋਏ ਸਹਾਇਕ ਲਾਈਨਮੈਨ ਕਰਮਚਾਰੀਆਂ ਨੂੰ ਕ੍ਰਾਈਮ ਬ੍ਰਾਂਚ ਵੱਲੋਂ ਕੀਤੀ ਜਾ ਰਹੀ ਇਨਕੁਆਰੀ ਕਾਰਨ ਬੇਵਜ੍ਹਾ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰੋਬੇਸ਼ਨ ਪੀਰਿਯਡ ਪੂਰਾ ਹੋਣ ਉਪਰੰਤ ਇਹਨਾਂ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਅਤੇ ਨਾ ਹੀ ਪੂਰੀ ਤਨਖਾਹ ਬਣਾਈ ਜਾ ਰਹੀ ਹੈ, ਜਿਸ ਕਾਰਨ ਵਰਕਰਾਂ ਅੰਦਰ ਬਹੁਤ ਰੋਸ ਪਾਇਆ ਜਾ ਰਿਹਾ ਹੈ। ਪਾਵਰਕੌਮ ਦੀ ਮੈਨੇਜਮੈਂਟ ਵਲੋਂ ਵੀ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈ। । ਬਿਜਲੀ ਮੁਲਾਜ਼ਮਾਂ ਦੇ ਮਸਲੇ ਬਹੁਤ ਗੰਭੀਰ ਹਨ ਜਿਹਨਾਂ ਵਿੱਚ ਮੁੱਖ ਤੌਰ ਤੇ ਟੇਬਲ ਨੰਬਰ 3A ਅਧੀਨ OC ਕਰਮਚਾਰੀਆਂ ਨੂੰ ਪੇ ਬੈਂਡ, RTM ਕਰਮਚਾਰੀਆਂ ਦੀ ਤਰੱਕੀਆ, 23 ਸਾਲਾ ਸਕੇਲ ਬਿਨਾਂ ਸ਼ਰਤ ਲਾਗੂ ਕਰਨਾ, 9 ਅਤੇ 16 ਸਾਲਾ ਸਕੇਲ ਚਾਲੂ ਕਰਨਾ, ਕੱਟਿਆ ਮੋਬਾਈਲ ਭੱਤਾ ਅਤੇ ਪੇਂਡੂ ਭੱਤਾ ਚਾਲੂ ਕਰਨਾ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, DA ਦੀਆਂ ਬਕਾਇਆ ਤੁਰੰਤ ਜਾਰੀ ਕਰਨਾ, ਐਸ ਐਸ ਏ ਤੋਂ ਜੇ ਈ ਸਬ ਸਟੇਸ਼ਨ ਦੀ ਤਰੱਕੀ ਕਰਨਾ, ਸਹਾ ਲਾਈਨ ਮੇਨ ਤੋਂ ਲਾਈਨਮੈਨ ਬਣਾਉਣ ਦੀ ਮੰਗ ਕੀਤੀ ਗਈ। ਇਸ ਗੇਟ ਰੈਲੀ ਨੂੰ ਸਰਕਲ ਸਕੱਤਰ ਹਰਪ੍ਰੀਤ ਸਿੰਘ ਘੁਮਿਆਰਾ, ਧਰਮਵੀਰ ਸਿੰਘ , ਹਰਬੰਸ ਸਿੰਘ ਗੁਰਭਿੰਦਰ ਸਿੰਘ ਭਾਣਾ ਅੰਮ੍ਰਿਤਪਾਲ ਸਿੰਘ ਬਰਾੜ, ਨਰੇਸ਼ ਸ਼ਰਮਾ,ਅਮਿਤ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪਾਵਰ ਕੌਮ ਦੀ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਨੂੰ ਲਾਗੂ ਨਾ ਕੀਤੀਆਂ ਤਾਂ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਪਾਵਰਕੌਮ ਦੀ ਮੈਨੇਜਮੈਂਟ ਦੀ ਹੋਵੇਗੀ। ਅਖੀਰ ਵਿਚ ਡਵੀਜ਼ਨ ਪ੍ਰਧਾਨ ਰਣਜੀਤ ਸਿੰਘ ਨੰਗਲ ਵੱਲੋਂ ਗੇਟ ਰੈਲੀ ਵਿਚ ਆਏ ਸਾਥੀਆਂ ਧੰਨਵਾਦ ਕੀਤਾ ਗਿਆ