Image default
About us

10ਵੀਂ ਜਮਾਤ ਦੇ ਨਤੀਜੇ ਚ ਫਰੀਦਕੋਟ ਜਿਲੇ ਦੀ ਗਗਨਦੀਪ ਕੌਰ ਨੇ ਪੰਜਾਬ ਵਿੱਚੋ ਹਾਸਿਲ ਕੀਤਾ ਪਹਿਲਾ ਸਥਾਨ

10ਵੀਂ ਜਮਾਤ ਦੇ ਨਤੀਜੇ ਚ ਫਰੀਦਕੋਟ ਜਿਲੇ ਦੀ ਗਗਨਦੀਪ ਕੌਰ ਨੇ ਪੰਜਾਬ ਵਿੱਚੋ ਹਾਸਿਲ ਕੀਤਾ ਪਹਿਲਾ ਸਥਾਨ

ਮੋਹਾਲੀ, 26 ਮਈ (ਬਾਬੂਸ਼ਾਹੀ)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜਿਆਂ ਅਨੁਸਾਰ ਪਹਿਲੇ ਨੰਬਰ ਤੇ ਰਹੀ ਗਗਨਦੀਪ ਕੌਰ ਨੇ 650/650 (100%) ਅੰਕ ਪ੍ਰਾਪਤ ਕੀਤੇ। ਉਹ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਹੈ।
ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਕੋਟ ਸੁਖੀਆ (ਫਰੀਦਕੋਟ) ਦੀ ਹੀ ਨਵਜੋਤ ਨੇ 648 ਅੰਕ (99.69%) ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਸਰਕਾਰੀ ਹਾਈ ਸਕੂਲ ਮੰਢਾਲੀ (ਮਾਨਸਾ) ਦੀ ਹਰਮਨਦੀਪ ਕੌਰ ਨੇ 646/650 ਅੰਕ (99.38%) ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਕੁੜੀਆਂ ਨੇ ਫੇਰ ਮਾਰੀ ਬਾਜ਼ੀ, ਹਾਸਿਲ ਕੀਤੇ ਪਹਿਲੇ ਤਿੰਨੋ ਸਥਾਨ।

ਜ਼ਿਲ੍ਹੇਵਾਰ ਪਾਸ ਪ੍ਰਤੀਸ਼ਤਤਾ
ਪਠਾਨਕੋਟ ਜ਼ਿਲ੍ਹੇ ਚ ਸਭਤੋਂ ਵੱਧ ਰਹੀ ਪਾਸ ਪ੍ਰਤੀਸ਼ਤਤਾ – 99.19
ਪਿਛਲੇ ਸਾਲ ਨਾਲੋਂ ਘਟੀ ਪਾਸ ਪ੍ਰਤੀਸ਼ਤਤਾ, 2022 ਚ 99.06% ਦਰਜ ਹੋਈ ਸੀ
ਪਿਛਲੇ ਸਾਲ ਦੇ ਮੁਕਾਬਲੇ ਏਸ ਵਾਰ 30,718 ਘੱਟ ਬੱਚਿਆਂ ਨੇ ਦਿੱਤੀ ਸੀ ਪ੍ਰੀਖਿਆ
ਸਰਕਾਰੀ ਸਕੂਲਾਂ ਦਾ ਨਤੀਜਾ ਪ੍ਰਾਈਵੇਟ ਸਕੂਲਾਂ ਨਾਲੋਂ ਰਿਹਾ ਚੰਗਾ – 97.76 %
ਪ੍ਰਾਈਵੇਟ ਸਰਕਾਰੀ ਸਕੂਲਾਂ ਦਾ ਨਤੀਜਾ – 97%
ਪਿੰਡਾਂ ਦੇ ਸਕੂਲਾਂ ਦਾ ਨਤੀਜਾ ਸ਼ਹਿਰੀ ਸਕੂਲਾਂ ਨਾਲੋਂ ਰਿਹਾ ਚੰਗਾ
ਸ਼ਹਿਰੀ ਸਕੂਲਾਂ ਦਾ ਨਤੀਜਾ – 96.77%
ਪਿੰਡਾ ਦੇ ਸਕੂਲਾਂ ਦਾ ਨਤੀਜਾ – 97.94%

Advertisement

Related posts

CM ਰਿਹਾਇਸ਼ ਪਹੁੰਚੇ AAP ਨੇਤਾ ਸੰਜੇ ਸਿੰਘ, ਮੁੱਖ ਮੰਤਰੀ ਮਾਨ ਨੇ ਖੁਦ ਘਰੋਂ ਬਾਹਰ ਆ ਕੇ ਕੀਤਾ ਸਵਾਗਤ

punjabdiary

ਡਰੱਗ ਮਾਮਲੇ ’ਚ SIT ਅੱਗੇ ਨਹੀਂ ਪੇਸ਼ ਹੋਏ ਬਿਕਰਮ ਮਜੀਠੀਆ, SIT ਨੇ ਦੂਜੀ ਵਾਰ ਭੇਜਿਆ ਸੀ ਸੰਮਨ

punjabdiary

ਪੰਜਾਬ ਵਿਚ ਨਸ਼ੇ ਵਿਰੁਧ ਮੁੱਖ ਮੰਤਰੀ ਮਾਨ ਦਾ ਐਲਾਨ

punjabdiary

Leave a Comment