MLA ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਮ ‘ਤੇ ਠੱਗੀ
* MLA ਕੁਵਰ ਵਿਜੇ ਪ੍ਰਤਾਪ ਸਿੰਘ ਨੇ ਪ੍ਰੈਸ ਕਾਨਫਰੰਸ ਕਰ ਇਸ ਠੱਗੀ ਦਾ ਕੀਤਾ ਖੁਲਾਸਾ
ਅੰਮ੍ਰਿਤਸਰ, 29 ਮਈ (ਬਾਬੂਸ਼ਾਹੀ)- ਅੰਮ੍ਰਿਤਸਰ ਨੋਰਥ ਹਲਕੇ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਮ ‘ਤੇ ਠੱਗੀ ਵੱਜੀ ਹੈ। ਇਸ ਸੰਬੰਧ ਵਿੱਚ MLA ਕੁਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਖੁਦ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵਿਅਕਤੀ ਵੱਲੋਂ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਬਣ ਕੇ ਇੱਕ ਮੋਬਾਈਲ ਦੀ ਦੁਕਾਨ ਦੇ ਉੱਪਰ ਫੋਨ ਕਰਕੇ ਮਹਿੰਗਾ ਸਮਾਰਟਫੋਨ ਖਰੀਦਣ ਦੀ ਗੱਲ ਕੀਤੀ। ਜਦੋਂ ਪੈਸੇ ਦੇਣ ਦੀ ਵਾਰੀ ਆਈ ਤੇ ਉਸਨੇ ਕਿਹਾ ਕਿ ਉਹ ਕੁਵਰ ਵਿਜੈ ਪ੍ਰਤਾਪ ਸਿੰਘ ਦੇ ਦਫ਼ਤਰ ਵਿੱਚ ਹੀ ਹੁੰਦਾ ਹੈ ਤੇ ਦੁਕਾਨਦਾਰ ਆਪਣੇ ਕਿਸੇ ਵਿਅਕਤੀ ਨੂੰ ਭੇਜ ਕੇ ਉਨ੍ਹਾਂ ਤੋਂ ਪੈਸੇ ਲੈ ਸਕਦਾ ਹੈ ਜਾਂ ਅਸੀਂ ਆਨਲਾਈਨ ਪੈਸੇ ਦੇ ਦਵਾਂਗੇ ਅਤੇ ਹੁਣ ਵਿਅਕਤੀ ਨੇ ਉਹ ਮੁਬਾਇਲ ਅੱਗੇ ਕਿਸੇ ਨੂੰ ਗਿਫ਼ਟ ਕਰਨ ਲਈ ਕਿਹਾ ਜਿਸ ਦੇ ਪਹਿਲਾਂ ਤਾਂ ਦੁਕਾਨਦਾਰ ਵੱਲੋਂ ਨਾਂਹ ਕੀਤੀ ਗਈ।
ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਨਾਲ ਜੁੜਨ ਅਤੇ ਦੇ ਵਿਅਕਤੀ ਨੇ ਭਰੋਸਾ ਜਤਾਉਣਦੇ ਹੋਏ ਨਵਾ ਸਮਾਰਟ ਫੋਨ ਉਸ ਵਿਅਕਤੀ ਦੇ ਕਹਿਣ ‘ਤੇ ਅੰਮ੍ਰਿਤਸਰ ਸਟੇਸ਼ਨ ਮਾਸਟਰ ਨੂੰ ਦੇ ਦਿੱਤਾ। ਬਾਅਦ ਵਿਚ ਪਤਾ ਚੱਲਿਆ ਕਿ ਜੋ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਦੱਸ ਰਿਹਾ ਉਹ ਇਕ ਧੋਖੇਬਾਜ ਬੰਦਾ ਹੈ ਜਿਸ ਨੇ ਕਿ ਮੋਬਾਈਲ ਖਰੀਦਣ ਲਈ ਇਹ ਸਾਰੀ ਠੱਗੀ ਮਾਰੀ ਅਤੇ ਇਹ ਸਾਰੀ ਘਟਨਾ ਦੁਕਾਨਦਾਰ ਵਿਅਕਤੀ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦੱਸੀ।
ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਇਸ ਸਾਰੇ ਮਾਮਲੇ ਦੀ ਦਰਖ਼ਾਸਤ ਪੁਲਸ ਨੂੰ ਦੇਖ ਕੇ ਐਫ ਆਈ ਆਰ ਕਰਵਾ ਦਿੱਤੀ ਗਈ ਹੈ। ਜਿਸ ਵਿਅਕਤੀ ਵੱਲੋਂ ਧੋਖੇਬਾਜ਼ੀ ਕੀਤੀ ਗਈ ਹੈ ਉਸ ਦੀ ਲੁਕੇਸ਼ਨ ਵੀ ਟਰੇਸ ਕਰਵਾਈ ਜਾ ਰਹੀ ਹੈ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਪ੍ਰੈਸ ਕਾਨਫਰੰਸ ਕਰਨ ਦਾ ਮਤਲਬ ਹੈ ਕਿ ਸਾਰੇ ਲੋਕ ਜਾਗਰੂਕ ਹੋ ਜਾਣ ਅਗਰ ਕੋਈ ਵੀ ਵਿਅਕਤੀ ਕਿਸੇ ਵਿਅਕਤੀ ਦੇ ਨਾਮ ਦੇ ਉਪਰ ਕੋਈ ਚੀਜ਼ ਖਰੀਦਦਾ ਹੈ ਜਾਂ ਮੰਗਦਾ ਹੈ ਤਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।