Image default
About us

ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਨੇ ਕੀਤੀ ਗੇਟ ਰੈਲੀ

ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਨੇ ਕੀਤੀ ਗੇਟ ਰੈਲੀ

 

 

 

Advertisement

* ਪੀ.ਆਰ.ਟੀ.ਸੀ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸਾਂ ਰਾਹੀਂ ਕੀਤਾ ਜਾ ਰਿਹਾ ਹੈ ਨਿੱਜੀਕਰਨ ਜੱਥੇਬੰਦੀ ਵਲੋਂ ਖੋਲਿਆ ਮੋਰਚਾ- ਹਰਪ੍ਰੀਤ ਸਿੰਘ ਸੋਢੀ
ਫਰੀਦਕੋਟ, 8 ਜੂਨ (ਪੰਜਾਬ ਡਾਇਰੀ)- ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਡਿੱਪੂ ਤੇ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੂਬਾ ਆਗੂ ਹਰਪ੍ਰੀਤ ਸਿੰਘ ਸੋਢੀ ਨੇ ਬੋਲਦਿਆਂ ਕਿਹਾ 19 ਜੂਨ ਨੂੰ ਪੀ.ਆਰ.ਟੀ.ਸੀ ਦੀ ਮਨੇਜਮੈਂਟ ਵਿਭਾਗ ਵਿੱਚ ਪ੍ਰਾਈਵੇਟ (ਕਿਲੋਮੀਟਰ ਸਕੀਮ ਰਾਹੀਂ ) ਬੱਸਾਂ ਦਾ ਟੈਂਡਰ ਖੋਲਣ ਦਾ ਰਹੀ ਹੈ । ਮਨੇਜਮੈਂਟ ਜਦੋਂ ਵੀ ਟੈਂਡਰ ਲੈਣ ਕੇ ਆਈ ਹੈ ਯੂਨੀਅਨ ਹਰ ਵਾਰ ਇਸ ਕਿਲੋਮੀਟਰ ਸਕੀਮ ਬੱਸਾਂ ਦਾ ਵਿਰੋਧ ਕਰਦੀ ਆ ਰਹੀ ਹੈ ਲਗਭਗ 2 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ ਯੂਨੀਅਨ ਨੂੰ ਵਿਰੋਧ ਕਰਦਿਆਂ ਹਰ ਵਾਰ ਮਨੇਜਮੈਂਟ ਨਾਲ ਮੀਟਿੰਗ ਕੀਤੀ ਗਈ ਤੇ ਕਿਲੋਮੀਟਰ ਸਕੀਮ ਤਹਿਤ ਬੱਸਾਂ ਨੂੰ ਘਾਟੇ ਦਾ ਸੌਦਾ ਸਿੱਧ ਕੀਤਾ ਗਿਆ। ਮਨੇਜਮੈਂਟ ਵਾਰ-ਵਾਰ ਇਸ ਸਕੀਮ ਨੂੰ ਲੈ ਕੇ ਆ ਰਹੀ ਹੈ । ਉਨ੍ਹਾਂ ਕਿਹਾ ਕਿ ਪਿਛਲੇ ਟੈਂਡਰਾਂ ਦੇ ਆਂਕੜਿਆਂ ਮੁਤਾਬਕ ਜ਼ੋ ਕਿ ਕਰੋੜਾਂ ਰੁਪਏ ਦੀ 6 ਸਾਲਾਂ ਦੇ ਵਿੱਚ ਵਿਭਾਗ ਦੀ ਲੁੱਟ ਹੈ । ਵਿਭਾਗ ਦੇ ਉੱਚ ਅਧਿਕਾਰੀਆਂ 7.51 ਪੈਸੇ ਪ੍ਰਤੀ ਕਿਲੋਮੀਟਰ ਦਾ ਵੇਰਵਾ ਦਿੰਦੇ ਹਨ । ਪਰ ਇਸ ਤੋਂ ਹੋਰ ਵੀ ਅਲੱਗ ਖਰਚੇ ਜਿਹਨਾਂ ਨੂੰ ਕੁੱਲ ਮਿਲਾਕੇ 33.37 ਪੈਸੇ ਪ੍ਰਤੀ ਕਿਲੋਮੀਟਰ ਪੈਦਾ ਹੈ ।
ਡਿੱਪੂ ਪ੍ਰਧਾਨ ਹਰਜਿੰਦਰ ਸਿੰਘ ਹਰਦੀਪ ਸਿੰਘ ਧਰਵਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਹਰ ਵਾਰ ਟਰਾਂਸਪੋਰਟ ਵਿਭਾਗ ਨੂੰ ਮੁਨਾਫ਼ੇ ਵਿੱਚ ਦੱਸਦੀ ਹੈ ।ਉਸ ਦੇ ਉਲਟ ਵਿਭਾਗ ਦੇ ਵਿੱਚ ਪ੍ਰਾਈਵੇਟ ਬੱਸਾਂ ਪਾ ਵਿਭਾਗ ਦੇ ਨਿੱਜੀ ਕਰਨ ਵਾਲੇ ਪਾਸੇ ਤੁਰੀ ਹੋਈ ਹੈ । ਇਸ ਲੁੱਟ ਨੂੰ ਰੋਕਣ ਦੇ ਲਈ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਸੰਘਰਸ਼ ਕਰਦੇ ਆ ਰਹੇ ਨੇ ਉਹ ਵੀ ਘੱਟ ਤਨਖਾਹ ਤੇ ਦਿਨ ਰਾਤ ਮਿਹਨਤ ਕਰਦੇ ਨੇ ਵਿਭਾਗ ਨੂੰ ਬਚਾਉਣ ਦੇ ਲਈ ਤੇ ਵਿਭਾਗ ਨੂੰ ਮੁਨਾਫ਼ੇ ਦੇ ਵਿੱਚ ਲੈਣ ਕੇ ਆਉਣ ਦੇ ਲਈ ਪਰ ਵਿਭਾਗ ਦੇ ਉੱਚ ਅਧਿਕਾਰੀਆਂ ਇਸ ਨੂੰ ਵੇਚਣ ਦੀ ਫਿਰਾਕ ਦੇ ਵਿੱਚ ਲੱਗੇ ਰਹਿੰਦੇ ਨੇ ਪੰਜਾਬ ਦੇ ਵਿੱਚ ਜੇਕਰ ਟਰਾਂਸਪੋਰਟ ਅਦਾਰੇ ਨੂੰ ਬਚਾ ਕੇ ਰੱਖਣਾ ਤਾਂ ਪਬਲਿਕ ਤੋਂ ਮੰਗ ਕਰਦੇ ਹਾਂ ਉਹ ਵੀ। ਸਾਡਾ ਸਹਿਯੋਗ ਦੇਣਾ ਕਿਉਂਕਿ ਗਰੀਬ ਪਰਿਵਾਰਾਂ ਦੇ ਬੱਚੇ ਪਿੰਡਾਂ ਸ਼ਹਿਰਾਂ ਤੋਂ ਪੜਨ ਦੇ ਲਈ ਇੱਕ ਦੁਸਰੇ ਸ਼ਹਿਰ ਜਾਂਦੇ ਨੇ ਜ਼ੋ ਕਿ ਸਰਕਾਰ ਵੱਲੋ ਬੱਸ ਪਾਸ ਦੀ ਸਹੂਲਤ ਦੇ ਨਾਲ ਘੱਟ ਪੈਸਿਆਂ ਦੇ ਨਾਲ ਸਫ਼ਰ ਕਰ ਰਹੇ ਨੇ ਜੇਕਰ ਇਹ ਵਿਭਾਗ ਖਤਮ ਹੋ ਜਾਂਦਾ ਹੈ ਤਾਂ ਪ੍ਰਾਈਵੇਟ ਮਾਫੀਆ ਨੇ ਲੁੱਟ ਮਚਾਉਣ ਹੈ । ਅੱਧ ਪੰਜਾਬ ਸਿੱਖਿਆ ਤੋਂ ਵੀ ਸੱਖਣਾ ਰਹਿ ਜਾਵੇਗਾ ਤੇ ਨਾਲ ਹੀ ਜੇਕਰ ਵਿਭਾਗ ਦੀ ਬੱਸ ਪੈਂਦੀ ਹੈ ਤਾਂ ਘੱਟੋ ਘੱਟ ਰੇਸ਼ੋ ਮੁਤਾਬਿਕ 5/6 ਲੋਕਾਂ ਨੂੰ ਵਿਭਾਗ ਦੇ ਵਿੱਚ ਰੋਜ਼ਗਾਰ ਮਿਲੇਗਾ ਜੇਕਰ ਪ੍ਰਾਈਵੇਟ ਬੱਸ ਪਈ ਜਾਂਦੀ ਹੈ ਤਾਂ ਸਿਰਫ ਇੱਕ ਨੂੰ ਰੋਜ਼ਗਾਰ ਮਿਲਣਾ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਰੋਜ਼ਗਾਰ ਦੇ ਸਾਧਨ ਵੀ ਪ੍ਰਾਈਵੇਟ ਘਰਾਣਿਆਂ ਦੇ ਹੱਥ ਚੱਲੇ ਜਾਣਗੇ ਪੂਰੇ ਪੰਜਾਬ ਦੀ ਡੋਰ ਵੀ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਹੋਵੇਗੀ ਪੰਜਾਬ ਦੀ ਨੋਜਵਾਨ ਰੋਜ਼ਗਾਰ ਤੋਂ ਸੱਖਣੀ ਹੋ ਜਾਵੇਗੀ ।
ਉਨ੍ਹਾਂ ਕਿਹਾ ਕਿ 12 ਜੂਨ ਨੂੰ ਯੂਨੀਅਨ ਵੱਲੋਂ ਪੰਜਾਬ ਪੱਧਰ ਤੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ 19 ਜੂਨ ਨੂੰ ਪੀ.ਆਰ.ਟੀ.ਸੀ ਮੁੱਖ ਦਫਤਰ ਅੱਗੇ ਯੂਨੀਅਨ ਵੱਲੋਂ ਰੋਸ ਵਜੋਂ ਧਰਨਾ ਦਿੱਤਾ ਜਾਵੇਗਾ ਜੇਕਰ ਸਰਕਾਰ ਨੇ ਇਸ ਨਿੱਜੀ ਕਰਣ ਨੂੰ ਨਾ ਰੋਕਿਆ ਤਾਂ ਸੰਘਰਸ਼ ਦੀ ਅਗਲੀ ਰਣਨੀਤੀ ਤਿਆਰ ਕਰਕੇ ਤਿੱਖੇ ਸੰਘਰਸ਼ ਕੀਤੇ ਜਾਣਗੇ ।ਸੁਰਿੰਦਰ ਸਿੰਘ. ਕੁਲਬੀਰ ਸਿੰਘ ਲਵਪ੍ਰੀਤ ਸਿੰਘ ਜਸਕਰਨ.ਸੁਖਦੀਪ ਸਿੰਘ ਮਨਦੀਪ ਸਿੰਘ ਅਮਨਦੀਪ ਸਿੰਘ ਗੁਰਜੰਟ ਸਿੰਘ ਰੇਸ਼ਮ ਸਿੰਘ ਦਿਲਬਾਗ ਸਿੰਘ ਕਰਮਜੀਤ ਸਿੰਘ ਹਾਜਰ ਸਨ।

Related posts

ਕੈਨੇਡਾ ‘ਚ ਫਸੇ ਵਿਦਿਆਰਥੀਆਂ ਨੇ CM ਮਾਨ ਨੂੰ ਲਿਖੀ ਚਿੱਠੀ, ਟਾਸਕ ਫੋਰਸ ਬਣਾ ਕੇ ਜਾਂਚ ਦੀ ਮੰਗ ਕੀਤੀ

punjabdiary

ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਨੇ ਪੰਜਾਬ ਦੇ ਲੱਖਾਂ ਮੁਲਾਜ਼ਮ ਤੇ ਪੈਨਸ਼ਨਰ ਕੀਤੇ ਨਿਰਾਸ਼

punjabdiary

ਐਂਗਲੋ ਸਿੱਖ ਵਾਰ ਸਰਕਟ, ਪੰਜਾਬ ਨੂੰ 15.5 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ ਅਪਗ੍ਰੇਡ – ਅਨਮੋਲ ਗਗਨ ਮਾਨ

punjabdiary

Leave a Comment