ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ ਵੱਲੋਂ ਮੈਰਿਟ ਵਿੱਚ ਆਏ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਕੱਲ
* ਚੀਫ ਮੈਨੇਜਰ ਐਸ ਬੀ ਆਈ ਸ ਜਸਵੰਤ ਸਿੰਘ ਹੋਣਗੇ ਮੁੱਖ ਮਹਿਮਾਨ
ਫ਼ਰੀਦਕੋਟ, 9 ਜੂਨ (ਪੰਜਾਬ ਡਾਇਰੀ)- ਜਿਲਾ ਫਰੀਦਕੋਟ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ ਉਹ ਵਿਦਿਆਰਥੀ ਜੋ ਇਸ ਸਾਲ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿਚ ਮੈਰਿਟ ਲਿਸਟ ਵਿੱਚ ਆਏ ਹਨ, ਦਾ ਸਨਮਾਨ ਸਮਾਰੋਹ ‘ਰਾਮ ਮੁਹੰਮਦ ਸਿੰਘ ਅਜ਼ਾਦ ਵੈਲਫੇਅਰ ਸੁਸਾਇਟੀ (ਰਜਿ) ਕੋਟਕਪੂਰਾ’ ਵੱਲੋਂ 10 ਜੂਨ ਨੂੰ ਸਵੇਰੇ 10 ਸਥਾਨਕ ਸ਼ਹੀਦ ਭਗਤ ਸਿੰਘ ਪਾਰਕ ਸਾਹਮਣੇ ਸਰਕਾਰੀ ਮਿਡਲ ਸਕੂਲ ਪੁਰਾਣਾ ਕਿਲਾ ਕੋਟਕਪੂਰਾ ਵਿਖੇ ਕੀਤਾ ਜਾ ਰਿਹਾ ਹੈ । ਇਹ ਫੈਸਲਾ ਸੁਸਾਇਟੀ ਦੀ ਇੱਕ ਹੰਗਾਮੀ ਮੀਟਿੰਗ ਵਿੱਚ ਕੀਤਾ ਗਿਆ ਜਿਸ ਵਿਚ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ, ਜਨਰਲ ਸਕੱਤਰ ਕੁਲਵੰਤ ਸਿੰਘ ਚਾਨੀ, ਵਿੱਤ ਸਕੱਤਰ ਸੋਮ ਨਾਥ ਅਰੋੜਾ, ਐਗਜੈਕਟਿਵ ਮੈਂਬਰ ਪ੍ਰੇਮ ਚਾਵਲਾ, ਪ੍ਰੋ ਹਰਬੰਸ ਸਿੰਘ ਪਦਮ, ਗੁਰਚਰਨ ਸਿੰਘ ਮਾਨ ਅਤੇ ਮੁਖਤਿਆਰ ਸਿੰਘ ਮਤਾ ਸ਼ਾਮਿਲ ਹੋਏ। । ਇਹ ਜਾਣਕਾਰੀ ਦਿੰਦੇ ਹੋਏ ਮੁੱਖ ਸਲਾਹਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਸਟੇਟ ਬੈਂਕ ਆਫ ਇੰਡੀਆ ਫਤਿਹਗੜ੍ਹ ਸਾਹਿਬ ਦੇ ਚੀਫ ਮੈਨੇਜਰ ਸ ਜਸਵੰਤ ਸਿੰਘ ਕਰਨਗੇ ਜੋ ਸੁਸਾਇਟੀ ਦੀ ਸਥਾਪਨਾ ਤੋਂ ਹੀ ਇਸ ਦੀਆਂ ਸਰਗਰਮੀਆਂ ਨਾਲ ਜੁੜੇ ਹੋਏ ਹਨ। ਵਿਸ਼ੇਸ਼ ਮਹਿਮਾਨ ਸ ਜਸਵਿੰਦਰ ਸਿੰਘ ਬਰਾੜ, ਸੇਵਾ ਮੁਕਤ ਗ੍ਰਾਮ ਵਿਕਾਸ ਅਫ਼ਸਰ ਹੋਣਗੇ। ਐਗਜੈਕਟਿਵ ਮੈਂਬਰ ਇਕਬਾਲ ਸਿੰਘ ਮੰਘੇੜਾ, ਤਰਸੇਮ ਨਰੂਲਾ ਅਤੇ ਮਨਦੀਪ ਸਿੰਘ ਗਿੱਲ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੇ ਬਾਅਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਕੋਟਕਪੂਰਾ ਤੋਂ ਪਿਛਲੇ ਦਿਨੀਂ ਸੇਵਾ ਮੁਕਤ ਹੋਏ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਦਾ ਵੀ ਸਨਮਾਨ ਕੀਤਾ ਜਾਵੇਗਾ ਜੋ ਸੁਸਾਇਟੀ ਦੇ ਪੁਰਾਣੇ ਸਹਿਯੋਗੀ ਮੈਂਬਰ ਚਲੇ ਆ ਰਹੇ ਹਨ। ਸੁਸਾਇਟੀ ਵੱਲੋਂ ਸਨਮਾਨਿਤ ਕੀਤੇ ਜਾਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸੂਚਿਤ ਕਰ ਦਿੱਤਾ ਹੈ। ਵਿਦਿਆਰਥੀਆਂ ਦੇ ਮਾਪਿਆਂ, ਅਧਿਆਪਕਾਂ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।