ਕਟਾਰੂਚੱਕ ਮਾਮਲਾ: SIT ਨੇ SC ਕਮਿਸ਼ਨ ਨੂੰ ਰਿਪੋਰਟ ਭੇਜੀ
ਚੰਡੀਗੜ੍ਹ, 13 ਜੂਨ (ਬਾਬੂਸ਼ਾਹੀ)- ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਇਕ ਨੌਜਵਾਨ ਦਾ ਜਿਣਸੀ ਸੋਸ਼ਣ ਕਰਨ ਦੇ ਮਾਮਲੇ ਵਿਚ ਪੀੜਤ ਕੇਸ਼ਵ ਕੁਮਾਰ ਨੇ ਇਸ ਮਾਮਲੇ ਵਿਚ ਬਣਾਈ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ SC ਕਮਿਸ਼ਨ ਨੂੰ ਰਿਪੋਰਟ ਭੇਜ ਦਿੱਤੀ ਹੈ ।ਬੇਸ਼ੱਕ ਇਹ ਖਬਰਾਂ ਛਪੀਆਂ ਹਨ ਕੀ ਪੀੜਿਤ ਨੇ ਕਿਸੇ ਕਾਰਵਾਈ ਕਰਾਉਣ ਤੋਂ ਇਨਕਾਰ ਕੀਤਾ ਹੈ ਪਰ ਇਸ ਰਿਪੋਰਟ ਵਿੱਚ ਕੀ ਹੈ ਇਸ ਬਾਰੇ ਅਜੇ ਸਰਕਾਰੀ ਤੌਰ ਤੇ ਕੁਝ ਨਹੀਂ ਦੱਸਿਆ ਗਿਆ।
ਬਾਬੂਸ਼ਾਹੀ ਨੈਟਵਰਕ ਨਾਲ ਗੱਲਬਾਤ ਕਰਦੇ ਹੋਏ SIT ਮੁਖੀ ਅਤੇ DIG ਬਾਰਡਰ ਨਰਿੰਦਰ ਭਰਗਵ ਨੇ ਦੱਸਿਆ ਕੀ ਮਿੱਥੇ ਸਮੇਂ ਤੇ ਉਨ੍ਹਾਂ ਆਪਣੀ ਪੜਤਾਲ ਦੀ ਰਿਪੋਰਟ ਭੇਜ ਦਿੱਤੀ ਹੈ ਪਰ ਇਸ ਵਿੱਚ ਕੀ ਹੈ ਇਹ ਦੱਸਣ ਤੋਂ ਉਨ੍ਹਾਂ ਟਾਲਾ ਵੱਟਿਆ।
ਦੱਸਣਯੋਗ ਹੈ ਕਿ ਕੌਮੀ ਐਸ ਸੀ ਕਮਿਸ਼ਨ ਨੇ ਇਸ ਮਾਮਲੇ ਵਿਚ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ। ਪਰ ਹੁਣ ਐਸ ਆਈ ਟੀ ਨੇ ਤਰਕ ਦਿੱਤਾ ਹੈ ਕਿ ਮੰਤਰੀ ਕਟਾਰੂਚੱਕ ਆਪ ਐਸ ਸੀ ਵਰਗ ਨਾਲ ਸਬੰਧਤ ਹਨ।