ਭਗਵੰਤ ਮਾਨ ਨੇ ਗਵਰਨਰ ਨੂੰ ਦਿੱਤਾ ਮੋੜਵਾਂ ਜਵਾਬ, ਪੇਸ਼ ਕੀਤੀ ਵਿਧਾਨ ਸਭਾ ਦੀ ਵੀਡੀਓ
ਮਾਣਯੋਗ ਰਾਜਪਾਲ ਸਾਹਬ ਜੀ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ ..ਪਹਿਲਾਂ ਤੁਸੀਂ My Government ਕਿਹਾ ਫੇਰ ਵਿਰੋਧੀ ਧਿਰ ਦੇ ਕਹਿਣ ਤੇ ਤੁਸੀਂ ਸਿਰਫ Government ਕਹਿਣ ਲੱਗ ਪਏ..ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ ਓਹੀ ਬੋਲਣਾ ਪਵੇਗਾ ਤਾਂ ਤੁਸੀ ਮੈਨੂੰ ਸਹੀ ਠਹਿਰਾਉਂਦੇ ਹੋਏ MY Government ਕਹਿਣ… pic.twitter.com/TmtvGplIl0
— Bhagwant Mann (@BhagwantMann) June 12, 2023
Advertisement
ਚੰਡੀਗੜ੍ਹ, 13 ਜੂਨ (ਬਾਬੂਸ਼ਾਹੀ)- ਪੰਜਾਬ ਦੇ ਮੁੱਖ ਭਗਵੰਤ ਮਾਨ ਨੇ ਗਵਰਨਰ ਨੂੰ ਮੋੜਵਾਂ ਜਵਾਬ ਦਿੰਦਿਆਂ ਹੋਇਆ ਕਿਹਾ ਕਿ, ਰਾਜਪਾਲ ਸਾਹਬ ਤੁਹਾਡੀ ਮੰਗ ਅਨੁਸਾਰ ਲਓ ਵੀਡੀਓ ਸਬੂਤ ..ਪਹਿਲਾਂ ਤੁਸੀਂ My Government ਕਿਹਾ ਫੇਰ ਵਿਰੋਧੀ ਧਿਰ ਦੇ ਕਹਿਣ ਤੇ ਤੁਸੀਂ ਸਿਰਫ Government ਕਹਿਣ ਲੱਗ ਪਏ..ਜਦ ਮੈਂ ਤੁਹਾਨੂੰ ਸੁਪਰੀਮ ਕੋਰਟ ਦੇ ਆਦੇਸ਼ ਬਾਰੇ ਦੱਸਿਆ ਕਿ ਜੋ ਲਿਖਿਆ ਹੈ ਓਹੀ ਬੋਲਣਾ ਪਵੇਗਾ ਤਾਂ ਤੁਸੀ ਮੈਨੂੰ ਸਹੀ ਠਹਿਰਾਉਂਦੇ ਹੋਏ MY Government ਕਹਿਣ ਲੱਗੇ..ਰਾਜਪਾਲ ਸਾਹਬ ਮੈਂ ਤੱਥਾਂ ਤੋਂ ਬਿਨਾ ਨਹੀਂ ਬੋਲਦਾ।
ਦੱਸ ਦਈਏ ਕਿ, ਅੱਜ ਗਵਰਨਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ, My Government ਕਹਿਣ ਤੋਂ ਮਨਾ ਨਹੀਂ ਕੀਤਾ ਅਤੇ ਜੇਕਰ ਮੈਂ ਅਜਿਹਾ ਕਿਹਾ ਹੈ ਤਾਂ ਸਬੂਤ ਪੇਸ਼ ਕਰੋ। ਗਵਰਨਰ ਦੇ ਬਿਆਨ ਮਗਰੋਂ ਭਗਵੰਤ ਮਾਨ ਦੇ ਵਲੋਂ ਟਵਿੱਟਰ ਹੈਂਡਲ ਤੇ ਵੀਡੀਓ ਪੋਸਟ ਕਰਕੇ, ਗਵਰਨਰ ਨੂੰ ਵੀਡੀਓ ਸਬੂਤ ਪੇਸ਼ ਕੀਤਾ।