Image default
About us

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ 15, 16 ਅਤੇ 17 ਜੂਨ ਨੂੰ ਭਾਰੀ ਮੀਂਹ-ਤੂਫਾਨ ਦਾ ਅਲਰਟ

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ‘ਚ 15, 16 ਅਤੇ 17 ਜੂਨ ਨੂੰ ਭਾਰੀ ਮੀਂਹ-ਤੂਫਾਨ ਦਾ ਅਲਰਟ

 

 

ਚੰਡੀਗੜ੍ਹ, 13 ਜੂਨ (ਨਿਊਜ 18)- ਚੰਡੀਗੜ੍ਹ, ਪੰਜਾਬ, ਹਰਿਆਣਾ ‘ਚ ਅਗਲੇ ਦਿਨਾਂ ਵਿਚ ਮੀਂਹ ਨਾਲ ਮੌਸਮ ਸੁਹਾਵਣਾ ਰਹੇਗਾ। ਪਿਛਲੇ 24 ਘੰਟਿਆਂ ਦੌਰਾਨ ਨਮੀ ਵਧਣ ਕਾਰਨ ਗਰਮੀ ਵਧੀ ਹੈ, ਪਰ ਅਗਲੇ 3 ਤੋਂ 4 ਦਿਨਾਂ ਤੱਕ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ।
ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਹੈ। ਆਉਣ ਵਾਲੀ 15, 16 ਅਤੇ 17 ਜੂਨ ਨੂੰ ਮੌਸਮ ਵਿੱਚ ਬਦਲਾਅ ਹੋਵੇਗਾ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਨਾਲ ਮੌਸਮ ਸੁਹਾਵਣਾ ਰਹੇਗਾ।
ਇਸ ਦੇ ਨਾਲ ਹੀ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਤਾਪਮਾਨ ਵਿੱਚ ਗਿਰਾਵਟ ਆਵੇਗੀ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਜੂਨ ਨੂੰ ‘ਬਿਪਰਜੋਏ’ ਦੇ ਦੱਖਣ-ਪੱਛਮੀ ਰਾਜਸਥਾਨ ਵਿੱਚ ਦਾਖ਼ਲ ਹੋਣ ਦੀ ਗੁੰਜਾਇਸ਼ ਹੈ। ਇਸ ਦੇ ਪ੍ਰਭਾਵ ਕਾਰਨ ਜੋਧਪੁਰ ਅਤੇ ਉਦੈਪੁਰ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚ 15 ਜੂਨ ਦੀ ਦੁਪਹਿਰ ਤੋਂ ਬਾਅਦ ਹੀ ਹਨੇਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਦਾ ਅਸਰ ਗੁਆਂਢੀ ਸੂਬਿਆਂ ਉਤੇ ਵੀ ਪੈਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ, ਦਿੱਲੀ ਵਿਚ 15 ਤੋਂ 18 ਜੂਨ ਵਿਚਾਲੇ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਨ੍ਹਾਂ ਦਿਨਾਂ ਵਿਚ ਇਨ੍ਹਾਂ ਸੂਬਿਆਂ ਵਿਚ ਭਾਰੀ ਬਾਰਸ਼ ਹੋ ਸਕਦੀ ਹੈ।
ਇਸ ਦੇ ਪ੍ਰਭਾਵ ਕਾਰਨ 16 ਜੂਨ ਨੂੰ ਜੋਧਪੁਰ, ਉਦੈਪੁਰ ਡਿਵੀਜ਼ਨ ਦੇ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਦੱਖਣ-ਪੱਛਮੀ ਰਾਜਸਥਾਨ ਵਿੱਚ ਹਵਾ ਦੀ ਰਫ਼ਤਾਰ 45 ਤੋਂ 55 ਤੋਂ 65 ਕਿਲੋਮੀਟਰ ਪ੍ਰਤੀ ਘੰਟਾ ਰਿਕਾਰਡ ਕੀਤੇ ਜਾਣ ਦੀ ਸੰਭਾਵਨਾ ਹੈ। 17 ਜੂਨ ਨੂੰ ਵੀ ਇਸ ਪ੍ਰਣਾਲੀ ਦਾ ਪ੍ਰਭਾਵ ਜੋਧਪੁਰ, ਉਦੈਪੁਰ ਅਤੇ ਅਜਮੇਰ ਡਿਵੀਜ਼ਨਾਂ ਅਤੇ ਆਸਪਾਸ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਦੇ ਰੂਪ ਵਿੱਚ ਜਾਰੀ ਰਹਿਣ ਦੀ ਸੰਭਾਵਨਾ ਹੈ।

Advertisement

Related posts

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ “ਖੇਤੀ ਸੂਚਨਾਵਾਂ” ਯੂ-ਟਿਊਬ ਚੈਨਲ ਦੀ ਸ਼ੁਰੂਆਤ

punjabdiary

Breaking- ਆਨਲਾਈਨ ਸਾਈਟ ਫਲਿੱਪਕਾਰਟ ਤੇ ਮੰਗਵਾਇਆ ਕੁਝ ਹੋਰ ਤੇ ਨਿਕਲਿਆ ਕੱਪੜੇ ਧੋਣ ਵਾਲਾ ਸਾਬਣ

punjabdiary

ਸਿੱਖ ਜਥੇਬੰਦੀਆਂ ਦੇ ਇਤਰਾਜ਼ ਪਿੱਛੋਂ ਮਾਲ ਵਿਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬੁੱਤ ਹਟਾਇਆ

punjabdiary

Leave a Comment