ਪੰਜਾਬ ਪੁਲਿਸ ਨੇ ਹੱਲ ਕੀਤਾ ਲੁਧਿਆਣਾ ਕੈਸ਼ ਵੈਨ ਲੁੱਟਣ ਦਾ ਮਾਮਲਾ, 5 ਗ੍ਰਿਫਤਾਰ
In a major breakthrough, @Ludhiana_Police, supported by Counter Intelligence has solved the Cash Van Robbery case in less than 60 hours.
Out of 10 accused involved in planning, 5 main apprehended and major recovery effected.Investigations are ongoing. (1/2)
— DGP Punjab Police (@DGPPunjabPolice) June 14, 2023
ਚੰਡੀਗੜ੍ਹ, 14 ਜੂਨ (ਬਾਬੂਸ਼ਾਹੀ)- ਪੰਜਾਬ ਪੁਲਿਸ ਨੇ ਲੁਧਿਆਣਾ ਵਿਚ ਕੈਸ਼ ਵੈਨ ਲੁੱਟਣ ਦਾ ਮਾਮਲਾ ਹੱਲ ਕਰ ਲਿਆ ਹੈ ਤੇ ਇਸ ਸਬੰਧ ਵਿਚ 5 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਇਹ ਖੁਲ੍ਹਾਸਾ ਡੀ ਜੀ ਪੀ ਗੌਰਵ ਯਾਦਵ ਨੇ ਅੱਜ ਸਵੇਰੇ ਇਕ ਟਵੀਟ ਵਿਚ ਕੀਤਾ।
ਉਹਨਾਂ ਦੱਸਿਆ ਕਿ ਲੁਧਿਆਣਾ ਪੁਲਿਸ ਅਤੇ ਕਾਉਂਟਰ ਇੰਟਰੈਲੀਜੈਂਸ ਨੇ ਰਲ ਕੇ ਲੁਧਿਆਣਾ ਕੈਸ਼ ਵੈਨ ਲੁੱਟਣ ਦਾ ਕੇਸ 60 ਘੰਟਿਆਂ ਵਿਚ ਹੱਲ ਕਰ ਲਿਆ ਹੈ। ਕੁੱਲ 10 ਮੁਲਜ਼ਮਾਂ ਵਿਚੋਂ 5 ਗ੍ਰਿਫਤਾਰ ਕਰ ਲਏ ਗਏ ਹਨ ਤੇ ਕਾਫੀ ਪੈਸਾ ਬਰਾਮਦ ਕਰ ਲਿਆ ਗਿਆ ਹੈ। ਯਾਦ ਰਹੇ ਕਿ 10 ਲੁਟੇਰੇ 8.49 ਕਰੋੜ ਰੁਪਏ ਦੀ ਰਾਸ਼ੀ ਵੈਨ ਸਮੇਤ ਲੈ ਕੇ ਫਰਾਰ ਹੋ ਗਏ ਸਨ।