ਭਾਈ ਮੰਗਲ ਸਿੰਘ ਮਹਿਰਮ ਜੀ ਆਪਣੇ ਢਾਡੀ ਜੱਥੇ ਨਾਲ ਕੈਨੇਡਾ ਦੀ ਧਰਤੀ ਤੇ ਪਹੁੰਚੇ
ਕੈਨੇਡਾ, 17 ਜੂਨ (ਪੰਜਾਬ ਡਾਇਰੀ)- ਪੁਰਾਤਨ ਸਮੇਂ ਤੋਂ ਆਪਣੀਆਂ ਵਾਰਾਂ ਅਤੇ ਕਵਿਤਾਵਾਂ ਦੁਆਰਾ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਭਾਈ ਮੰਗਲ ਸਿੰਘ ਜੀ ਮਹਿਰਮ ਆਪਣੇ ਸਾਥੀਆਂ ਸਮੇਤ ਕਨੇਡਾ ਵਿੱਚ ਸਰੀ ਸ਼ਹਿਰ ਦੇ ਦਸਮੇਸ਼ ਦੁਆਰ ਗੁਰੂਦੁਆਰਾ ਸਾਹਿਬ ਵਿਖੇ ਪਹੁੰਚੇ ਹਨ | ਭਾਈ ਮੰਗਲ ਸਿੰਘ ਮਹਿਰਮ ਜੀ ਨੇ ਦੱਸਿਆ ਕਿ ਦਰਬਾਰ ਸਾਹਿਬ ਗੁਰੂਦੁਆਰਾ ਦੇ ਸਮੂਹਿਕ ਮੈਂਬਰ ਸਾਹਿਬਾਂਨ ਤੇ ਸੰਗਤ ਦੇ ਵਿਸ਼ੇਸ਼ ਸੱਦੇ ਤੇ ਇਹ ਅੰਤਰਰਾਸ਼ਟਰੀ ਢਾਡੀ ਜੱਥਾ ਕਨੇਡਾ ਦੀ ਧਰਤੀ ਤੇ ਪਹੁੰਚਿਆ ਹੈ | ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾਂ ਇਸ ਧਰਤੀ ਤੇ ਉਨ੍ਹਾਂ ਨੂੰ ਪਹਿਲਾਂ ਵੀ ਕਈ ਵਾਰ ਸਿੱਖ ਸੰਗਤ ਵੱਲੋਂ ਮਾਣ ਅਤੇ ਸਤਿਕਾਰ ਬਖ਼ਸ਼ਿਆ ਗਿਆ ਹੈ | ਇਸ ਢਾਡੀ ਜਥੇ ਵਿਚ ਸਮੂਹਿਕ ਤੌਰ ਤੇ ਭਾਈ ਮੰਗਲ ਸਿੰਘ ਜੀ ਮਹਿਰਮ, ਭਾਈ ਗੁਰਮੀਤ ਸਿੰਘ ਜੀ ਸ਼ੇਰਪੁਰੀ,ਪ੍ਰੇਮ ਸਿੰਘ ਰਸੀਲਾ,ਅਤੇ ਸਾਰੰਗੀ ਵਾਦਕ ਗੁਰਵਿੰਦਰਜੀਤ ਸਿੰਘ ਜੀ ਉਚੇਚੇ ਤੋਰ ਤੇ ਭੂਮਿਕਾ ਨਿਭਾਅ ਰਹੇ ਹਨ | ਉਨ੍ਹਾਂ ਦੱਸਿਆ ਕਿ ਜਦੋਂ ਤਕ ਸਿੱਖ ਸੰਗਤ ਉਹਨਾਂ ਨੂੰ ਇਸੇ ਤਰ੍ਹਾਂ ਮਾਣ ਬਖਸ਼ੇਗੀ ਉਹ ਹਮੇਸ਼ਾ ਹੀ ਆਪਣੀਆਂ ਵਾਰਾਂ ਦੇ ਨਾਲ ਉਨ੍ਹਾਂ ਨੂੰ ਨਿਹਾਲ ਕਰਦੇ ਰਹਿਣਗੇ |